ਇੱਕ ਰਾਤ ਮੇਰੀ ਸੁਪਨੇ ੱਚ
ਰਾਵਣ ਨਾਲ ਮੁਲਾਕਾਤ ਹੋ ਗਈ
ਮੈਂ ਡਰ ਕੇ ਘਬਰਾ ਗਿਆ
ਇਹ ਕਿਆ ਅਜੀਬ ਬਾਤ ਹੋ ਗਈ
ਹੱਥ ਜੋੜ ਕੇ ਮੈਂ ਅੱਗੋਂ ਅਰਜ਼ ਕੀਤੀ
ਕਿਸੁ ਗੱਲ ਦੀ ਮੈਥੋਂ ਖਤਾ ਹੋ ਗਈ
ਨਾਂ ਮੈਂ ਰਾਮ ਭਗਤ ਹਨੂਮਾਨ ਹਾਂ
ਜਿਸਨੇ ਤੇਰਾ ਬਾਗ਼ ਉਜਾੜਿਆ ਹੈ
ਨਾਂ ਮੈਂ ਭਾਈ ਭਬੀਖਣ ਹਾਂ
ਜਿਸਨੇ ਤੇਰਾ ਰਾਜ ਉਘਾੜਿਆ ਹੈ
ਮੈਂ ਤਾਂ ਇੱਕ ਸ਼ਾਇਰ ਮਾਮੂਲੀ ਹਾਂ
ਮੇਨੇ ਕੀ ਤੇਰਾ ਵਿਗਾ ੜਿਆ ਹੈ
ਫੇਰ ਮੇਰਾ ਦਰ ਕਿਉਂ ਮੱਲਿਆ ਹੈ
ਅਤੇ ਮੱਥੇ ਵੱਟ ਕਿਉਂ ਚਾੜਿਆ ਹੈ
ਅੱਗੋਂ ਲੰਕੇਸ਼ਪਤੀ ਬੋਲ ਪਏ ਮੈਂ ਦੱਸਣ ਆਇਆ ਹਾਂ ਤੈਂਨੂੰ
ਜੋ ਦੁਨੀਆ ਨੇ ਮੱਥੇ ਕਲੰਕ ਲਗਾਇਆ ਹੈ
ਅਤੇ ਭੈਣ ਦਾ ਬਦਲਾ ਲੈਣ ਬਦਲੇ
ਵਿੱਚ ਸੰਸਾਰ ਚ ਮਖੌਲ ਉਡਾਇਆ ਹੈ
ਅੱਜ ਘਰ ਘਰ ਰਾਵਣ ਬੈਠੇ ਹਨ
ਜਿਹਨਾਂ ਦਾਓ ਇਸਮਤ ਦਈ ਤੇ ਲਾਇਆ ਹੈ
ਫੇਰ ਮੇਰਾ ਨਾਂ ਕਿਉਂ ਬਧੂ ਹੈ ਮੇਨੇ ਕੀ ਪਾਪ ਕਮਾਇਆ ਹੈ
ਜੇਕਰ ਭੈਣ ਦਾ ਬਦਲਾ ਪਾਪ ਹੈ ਤਾਂ
ਤੂੰ ਦੱਸ ਦੇ ਇਸ ਦੁਨੀਆ ਸਾਰੀ ਨੂੰ
ਨਾਂ ਕੋਈ ਜੰਮੇ ਰਾਵਣ ਭੈਣ ਦੀ ਖਾਤਿਰ
ਜਿਸ ਨੇ ਸਰਬੰਸ ਲੁਟਾਇਆ ਹੈ.