ਕਲਮ ਵੀ ਫੜ੍ਹੇ ਕਿਰਪਾਨ ਵਾਂਗੂ
ਚੰਗੇ ਲੱਗਦੇ ਨਹੀਂ ਤੇਰੇ ਚਾਲੇ ਵੇ
ਪਸੀਨਾ ਨਾ ਡੋਲੇ ਖੇਤ ਅੰਦਰ
ਤੇਰੇ ਹੱਥ ਨਹੀਂ ਦੇਖੇ ਛਾਲੇ ਵੇ
ਕਦੀ ਇਸ਼ਕ ਨਹੀਂ ਲਿਖਦਾ ਤੂੰ
ਬਸ ਲੇਖ ਲਿਖੇ ਤੂੰ ਕਾਲੇ ਵੇ
ਸੁਧਰ ਜਾ ਜੇ ਸੁਧਰ ਸਕਦੈ
ਤੇਰੇ ਕੋਲ ਵਕਤ ਹੈ ਹਾਲੇ ਵੇ
ਫਿਰ ਪਛਤਾਇਆ ਕਿ ਬਣਨਾ
ਬੜੇ ਭੈੜੇ ਮਾਮੇ ਸਾਲੇ ਵੇ
ਖੌਰੇ ਕੇਡੀ ਦੁਨੀਆ ਚ ਰਹਿਣ ਲਗਾ
ਧਰਤੀ ਤੇ ਨਿਗ੍ਹਾ ਟਿੱਕਾ ਲੈ ਵੇ
ਕੇਡੇ ਅੰਬਰਾਂ ਚ ਉਡਿਆ ਫਿਰਦਾਂ ਏ
ਬੜੇ ਵੇਖੇ ਡਿੱਗਦੇ ਮਤਵਾਲੇ ਵੇ
ਰੱਬ ਰਾਖਾ ਤੇਰੇ ਵਰਗੇਆਂ ਦਾ
ਬੜੇ ਦੁਨੀਆ ਚ ਨਜ਼ਰਾਂ ਵਾਲੇ ਵੇ
ਨਜ਼ਰਾਂ ਤਾਂ ਪੱਥਰਾਂ ਨੂੰ ਪਾੜ ਸੁਟੇ
ਤੂੰ ਦਿਲ ਫੁੱਲਾਂ ਵਾਂਗ ਸੰਭਾਲੇ ਵੇ
ਅੰਗਰੇਜ਼ ਵਿਰਕ ਤੋਂ ਸਿੱਖ ਲੈ ਲੈ
ਤੇਰੇ ਯਾਰ ਜੋ ਕਰਮਾਂ ਵਾਲੇ ਵੇ
ਗੁਲਾਮ ਏਨ੍ਹਾ ਮਿਤਰਾ ਤੋ ਸਦਕੇ
ਜਿਨ੍ਹਾਂ ਤੇਰੇ ਏਬ ਲੁਕਾ ਲਏ ਵੇ:ਗੁਲਾਮ
ਬਹੁਤ ਸ਼ੁਕਰੀਆ