ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ)

4.5/5 - (22 votes)

ਪੰਜਾਬ ਦੀ ਯਾਦ
(ਭਾਰਤ ਪਾਕ ਵੰਡ ਦਾ ਦਰਦ)

ਦਿਲ ਦੀ ਤਾਂਘ ਰੋਜ਼ ਸਤਾਉਂਦੀ ਹੈ,
ਉਧਰਲੇ ਪੰਜਾਬ ਦੀ ਯਾਦ ਰੋਜ਼ ਆਉਂਦੀ ਹੈ।
ਕੀਤਾ ਨਿਆਂ ਨਾ ਨਾਲ ਸਾਡੇ ,
ਪੱਲੇ ਪਾ ਤਾ ਅੱਧਾ ਪੰਜਾਬ ਸਾਡੇ।
ਘਰ ਤੋਂ ਬੇਘਰ ਕੀਤਾ,
ਪਤਾ ਨਹੀਂ ਕਿਉਂ ਸਾਨੂੰ ਬਰਬਾਦ ਕੀਤਾ।
‘ਨਨਕਾਣੇ’ ‌ਨੂੰ ਉਧਰਲੇ ਪੰਜਾਬ ਕੀਤਾ,
ਪੰਥ ਦਾ ਜੋ ਭਾਰੀ ਨੁਕਸਾਨ ਕੀਤਾ।
ਜੀਉਂਦਾ ਜੇ ‘ਰਣਜੀਤ’ ਹੁੰਦਾ,। ਤਾਂ ਅੱਧਾ ਨਾ ਪੰਜਾਬ ਹੁੰਦਾ।
ਰਾਜ ਵਾਲਾ ਹਿੱਸਾ ਨਾ ਓਧਰ ਹੁੰਦਾ,
‘ ਨਨਕਾਣਾ’ ਨਾ ਉਧਰ ਹੁੰਦਾ।
ਓਧਰਲੇ ਪੰਜਾਬ ਨੂੰ ਨਿੱਤ ਮੈਂ ਯਾਦ ਕਰਾਂ,
ਜਿਹਲਮ ਚਨਾਬ ਨੂੰ ਮੈਂ ਯਾਦ ਕਰਾਂ।
ਹੀਰ ਸਲੇਟੀ ਨੂੰ ਵੀ ਉਹੀ ਪੰਜਾਬ ਦਿੱਤਾ,
ਰਾਂਝਾ ਵੀ ਉਧਰਲੇ ਪੰਜਾਬ ਕੀਤਾ।
ਕਿੱਸੇ ਕਹਾਣੀਆਂ ਵਿੱਚ ਪੜ੍ਹਨ ਲਈ ਮਜਬੂਰ ਕੀਤਾ।
ਮਿੱਟੀ ‘ਚ ਮਿਲਾ ਤੇ ਖਾਬ ਦੇਸ਼ ਭਗਤਾਂ ਦੇ,
ਜਿਨ੍ਹਾਂ ਦੇਸ਼ ਨੂੰ ਸੀ ਆਜ਼ਾਦ ਕੀਤਾ।
ਇਹ ਪੰਜਾਬ ਨੂੰ ਇਵੇਂ ਅੱਡ ਕੀਤਾ,
ਜਿਵੇਂ ਬੱਚੇ ਨੂੰ ਮਾਂ ਤੋਂ ਵੱਖ ਕੀਤਾ।
ਬੁਰਾ ਹੈ ਸਾਡਾ ਹਾਲ ਹੋਇਆ,
ਉਧਰਲੇ ਪੰਜਾਬ ਲਈ ਮੈਂ ਰੋਜ਼ ਰੋਇਆ।
ਟੋਟੇ ਪੰਜਾਬ ਦੇ ਨਹੀਂ, ਟੋਟੇ ਦਿਲ ਦੇ ਹੋਏ,
ਇਸ ਨਾਲ ਮੈਂ ਲਹੂ-ਲੁਹਾਣ ਹੋਇਆ।
ਜ਼ਖ਼ਮਾਂ ਨੂੰ ਕਿਵੇਂ ਭੂਰ ਕਰਾਂ,
ਕਿਹੜੀ ਮੱਲਮ ਨਾਲ ਦੂਰ ਕਰਾਂ ? ਬਸ ਓਧਰਲੇ ਪੰਜਾਬ ਨੂੰ ਮੈਂ ਯਾਦ ਕਰਾਂ,
‘ਪੰਜਾ ਸਾਹਿਬ’ ਨੂੰ ਵੀ ਮੈਂ ਪ੍ਰਣਾਮ ਕਰਾਂ।
ਵੰਡ ਕਾਰਨ ਪੰਜਾਬ ਦਾ ਜੋ ਹਾਲ ਹੋਇਆ,
ਹਰ ਪਾਸੇ ਸੀ ਭਾਰੀ ਕਤਲੇਆਮ ਹੋਇਆ।
ਕਈਆਂ ਦੇ ਸੁਹਾਗ ਲੁੱਟੇ,
ਤੇ ਕਈਆਂ ਦੀ ਲੱਜ ਨੂੰ ਹੈ ਖੋਹਿਆ।
ਕਿਸ ਅੱਗੇ ਮੈਂ ਫਰਿਆਦ ਕਰਾਂ,
ਕਿਵੇਂ ਦੋਵੇਂ ਪੰਜਾਬਾਂ ਨੂੰ ਇੱਕ ਕਰਾਂ?
ਭਾਰਤ ਪਾਕਿਸਤਾਨ ਨੂੰ ਮੁੜ ਆਬਾਦ ਕਰਾਂ……..।

IMG 20220914 WA0047

ਪਰਮਿੰਦਰ ਕੌਰ ‘ਨਾਗੀ’
ਜਲੰਧਰ

Leave a Comment