ਦੁਨੀਆ ਤੇ ਵੇਖ ਆ ਕੇ,ਲੋਕ ਕੀ ਨੇ ਕਰਦੇ,
ਪਿਆਰ ਕਿੱਥੇ ਰਹਿ ਗਿਆ, ਹੈ ਆਪਸ ਚ ਲੜਦੇ।
ਇਕ ਦੂਜੇ ਨੂੰ ਗੱਲ੍ਹ ਕਿਥੋਂ ਰਹੇ ਦਾ ਲਾ
ਬਾਬਾ ਨਾਨਕਾ, ਬਾਬਾ ਨਾਨਕਾ, ਇੱਕ ਵਾਰੀ ਫਿਰ ਦੁੱਨੀਆਂ ਤੇ ਆ
=========================
ਸਾਧ ਪਖੰਡੀਆਂ ਦੀ, ਕਰਾਂ ਜੇ ਮੈਂ ਗੱਲ,
ਵੇਖਣੇ ਨੂੰ ਮਿਲਦੇ, ਬਥੇਰੇ ਅੱਜ ਕੱਲ੍ਹ।
ਬੈਠ ਗਏ ਥਾਂ ਥਾਂ ਡੇਰੇ ਕਈ ਬਣਾਂ
ਬਾਬਾ ਨਾਨਕਾ, ਬਾਬਾ ਨਾਨਕਾ ਇੱਕ ਵਾਰੀ ਫਿਰ ਦੁੱਨੀਆਂ ਤੇ ਆ
=========#=============
ਕੁੱਝ ਲੋਕ ਕੁੜੀਆਂ ਨੂੰ, ਕੁੱਖ਼ ਵਿੱਚ ਮਾਰਦੇ,
ਦਾਜ਼ ਦੇ ਲੋਭੀ ਕਈ,ਤੇਲ ਪਾ ਕੇ ਸਾੜਦੇ
ਸ਼ਰੀਰ ਨੂੰ ਦਿੰਦੇ ਨੇ ਰਾਖ਼ ਹੀ ਬਣਾਂ
ਬਾਬਾ ਨਾਨਕਾ, ਬਾਬਾ ਨਾਨਕਾ, ਇੱਕ ਵਾਰੀ ਫਿਰ ਦੁੱਨੀਆਂ ਤੇ ਆ
==========================
ਤੁਸੀਂ ਤੇਰਾਂ ਤੇਰਾਂ ਕਿਹ ਕੇ, ਬੈਠ ਹੱਟ ਤੇ ਜੋ ਤੋਲਿਆ,
ਭੁੱਲ ਗਏ ਨੇ ਲੋਕ, ਲੱਗੇਂ ਕਿਸੇ ਨਾ ਗੌਲੀਆ
ਫਿਰ ਆ ਕੇ ਇਕ ਵਾਰ ਹੱਟ ਉਹ ਚਲਾ ,
ਬਾਬਾ ਨਾਨਕਾ, ਬਾਬਾ ਨਾਨਕਾ, ਇੱਕ ਵਾਰੀ ਫਿਰ ਦੁੱਨੀਆਂ ਤੇ ਆ
==========================
ਭੰਗੁਵਾਂ ਦਾ ਸੱਤਾ ਹੈ, ਆਵਾਜ਼ਾਂ ਤੈਨੂੰ ਮਾਰਦਾ,
ਮੁੜ੍ਹ ਆ ਨਾਨਕਾ,ਜੋਤ ਹੈਂ ਪੁਕਾਰਦਾ।
ਆ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਾਹੇ ਪਾ,
ਬਾਬਾ ਨਾਨਕਾ, ਬਾਬਾ ਨਾਨਕਾ, ਇੱਕ ਵਾਰੀ ਫਿਰ ਦੁੱਨੀਆਂ ਤੇ ਆ।
ਗੀਤਕਾਰ ਸੱਤਾ ਸਿੰਘ (ਭੰਗੁਵਾਂ ਵਾਲਾ)
ਮੋਬਾਇਲ ਨੰਬਰ 7569954684