============
ਕੁੱਝ ਜ਼ਖਮ ਹੁੰਦੇ ਕੋਮਲ ਜਹੇ
ਸਾਡ੍ਹੇ ਸੀਨੇ ਚ ਆਉਣ ਤੋਂ ਪਹਿਲਾਂ
ਦੇਂਦੇ ਕੁੱਝ ਪਲ ਹਾਵਾਂ ਤੇ ਹਉਕੇ
ਦੁੱਖ ਦਾ ਦਰਦ ਮਿਟਾਉਣ ਤੋਂ ਪਹਿਲਾਂ
ਅਸੀਂ ਸਮਝੇ ਨਾਂ ਦਾਤੇ ਦੀਆਂ ਰਮਝਾਂ
ਉਸ ਦੀ ਰਜਾ ਚ ਆਉਣ ਤੋਂ ਪਹਿਲਾਂ
ਅਸੀਂ ਆਪਣੀ ਸੋਚ ਦੇ ਉੱਚ ਸਿਆਣੇ
ਸਭ ਭੋਏਂ ਸੁੱਤੇ ਤੁਰ ਜਾਣ ਤੋਂ ਪਹਿਲਾਂ
ਤੇਰਾ ਕੀਯਾ ਜਾਤੋ ਨਾਹੀ ਆਪਣੀ ਬੁੱਧ ਵਿਚਾਰੀ
ਕਤਲ ਕੀਤਾ ਮਾਨਵਤਾ ਦਾ ਚੰਦ ਸਿੱਕੇ ਕਮਾਉਣ ਤੋਂ ਪਹਿਲਾਂ
ਦੁੱਖ ਦਾਰੂ ਸੁੱਖ ਰੋਗ ਇਹ ਗੱਲ ਬਾਣੀ ਆਖੇ
ਅਸੀਂ ਸਮਝੇ ਨਾਂ ਗੱਲ ਸਮਝ ਆਉਣ ਤੋਂ ਪਹਿਲਾਂ
ਅਮੁੱਕ ਭਰੇ ਭੰਡਾਰ ਜੱਗ ਉੱਤੇ ਦਾਤਾ ਦੇ
ਤਪੀਆ ਸਮਝ ਨਾਂ ਪਾਇਆ ਦਿੱਤਾ ਰਿਜਕ ਖਾਣ ਤੋਂ ਪਹਿਲਾਂ
****************
ਕੀਰਤ ਸਿੰਘ ਤਪੀਆ