ਅੱਜ ਦੇ ਪੰਜਾਬ ਨੂੰ

5/5 - (7 votes)

ਸਾਡੇ ਸਾਂਝੇ ਭਾਈਚਾਰੇ ਤੇ ਪਿਆਰ ਹੁੰਦੇ ਸੀ ।

ਰਹਿੰਦੇ ਇੱਕੋ ਵਿਹੜੇ ‘ਕੱਠੇ ਪਰਿਵਾਰ ਹੁੰਦੇ ਸੀ ।

ਕੇਹਦੀ ਲੱਗ ਗਈ ਨਜ਼ਰ,ਮਹਿਕਦੇ ਗੁਲਾਬ ਨੂੰ ।

ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ ।

 

ਕਾਹਦੀ ਮਿਲੀ ਅਜ਼ਾਦੀ, ਖਿੱਚ’ਤੀ ਲਕੀਰ ਬਈ ।

ਵੱਖ ਕਰ ਦਿੱਤੇ ਵੀਰਾਂ ਨਾਲੋਂ ਵੀਰ ਬਈ ।

ਯੁੱਗ ਸਾਇੰਸ ਦੇ ‘ਚ ਕੋਈ ਪੜ੍ਹੇ ਨਾ ਕਿਤਾਬ ਨੂੰ ।

ਵੇਖ-ਵੇਖ ਦਿਲ ਰੋਵੇ , ਅੱਜ ਦੇ ਪੰਜਾਬ ਨੂੰ ।

 

ਪੁੱਤ ਨਸ਼ਿਆਂ ਖਾ ਲਏ ਕੁਝ ਗੈਂਗਵਾਰਾ ਨੇ ।

ਦੂਰ ਰੱਖਿਆ ਇਤਿਹਾਸ ਤੋਂ ਸਰਕਾਰਾਂ ਨੇ ।

ਤਾਹੀਉਂ ਭੁੱਲ ਗੇ ਬੱਚੇ, ਸੁੱਖੇ ਤੇ ਮਹਿਤਾਬ ਨੂੰ

ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ ।

 

ਫੈਸ਼ਨ ‘ਚ ਉਲਝੀਆਂ ਭਾਗੋ ਦੀਆਂ ਵਾਰਿਸਾਂ ।

ਭੁੱਲੋ ਨਾ ਵਜੂਦ ਹੱਥ ਬੰਨ੍ਹ ਕੇ ਗੁਜਾਰਿਸ਼ਾਂ ।

ਕਰ ਲਵੋ ਚੇਤੇ ਖਿਦਰਾਣੇ ਵਾਲੀ ਢਾਬ ਨੂੰ ।

ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ ।

 

ਬੜਾ ਖਾਧਾ ਘਾਟਾ ਮੂਲ ਨਾਲੋਂ ਟੁੱਟ ਕੇ।

ਜੇ ਸੌਖੇ ਰਹਿਣਾ ਪੜ੍ਹੋ ਗੁਰਬਾਣੀ ਉੱਠ ਕੇ ।

ਰਾਜ” ਤਰਸਦੇ ਕੰਨ, ਮਰਦਾਨੇ ਦੀ ਰਬਾਬ ਨੂੰ ।

ਆਜੋ ਫਿਰ ਤੋਂ ਵਸਾਈਏ , ਉੱਜੜੇ ਪੰਜਾਬ ਨੂੰ ।

Punjab

*ਰਾਜ ਦਵਿੰਦਰ* ” ਬਿਆਸ, ਮੋ: 81461-27393,

Leave a Comment