ਲੱਗ ਨੇੜ੍ਹੇ ਦਿਲ ਤੋਂ,ਅੱਜ ਦੂਰ ਹੋਏ।
ਬੇਨਕਾਬ ਖੁਦ ਹੋ,ਕੱਲ੍ਹ ਬਹੁਤ ਰੋਏ।
ਨਾ ਜਾਨਣ,ਨਾ ਪੂਰਾ ਹੱਕ ਦਿੱਤਾ।
ਝੂਠੇ ਹੱਕ ਨੂੰ ਵੀ,ਲਾਰੇ ਖ਼ੂਬ ਪਰੋਏ।
ਹਾਰ ਮੰਨ ਜਿੰਦਗੀ ਨੂੰ,ਰਾਹ ਜੋ ਕੀਤਾ।
ਰਾਵਾਂ ਠੇਸ ਕੰਢਿਆ ਤੋਂ,ਸੀ ਤਿਲੇ ਝਬੋਏ।
ਲੱਖ ਕਰ ਮਿੰਨਤਾ,ਜਾਂਦਾ ਸਾਹ ਨਰਕਾਂ ਨੂੰ।
ਅਧੂਰੀ ਪਈ ਜਿੰਦਗੀ,ਲਕੀਰ ਵੀ ਨਾ ਛੋਏ।
ਫ਼ਿਕਰ ਭਰੀ ਜਿੰਦਗੀ,ਦਿਲ ਵਿੱਚ ਸੀ ਤੂੰ।
ਵਹਿਮ ਭਰ ਦਿਲ ਤੇਰੇ ਨੂੰ,ਮੈ ਕੁਝ ਨਾ ਹੋਏ।
ਮੌਤ ਤੋਂ ਗ਼ੁਰੇਜ਼,ਦਿਲ ਅੱਗ ਪਰਹੇਜ਼ ਸੀ ਤੂੰ।
ਮੇਰੀ ਫ਼ਿਤਰਤ ਦਾ ਫ਼ੈਸਲਾ,ਕਿੱਥੋਂ ਸੀ ਸਣੋਏ।
ਦੱਸ ਜਾਂਦੀ ਜਿੰਦਗੀ,ਕੋਈ ਦਿਲ ‘ ਚ ਸੀ ਕਿਉਂ।
ਤਕਲੀਫ਼ ਵੇਖ,ਫ਼ਰਕ ਦਿਲਾਂ ਦਾ,ਹਨ੍ਹੇਰ ਚੁੱਬ ਕਰਲੋਏ।
ਸਾਹਮਣੇ ਸੀ ਲੀਰ,ਪਾਟੇ ਸਾਂ ਫ਼ਕਰਾਂ ਦੇ ਰੂਪ ਜੀਉਂ।
ਉਸ ਨਜਰ ਵਿੱਚ ਰੂਪ ਖੁਦਾ ਦਾ ਚਾਨਣ ਮੁੱਖ ਹਰਜੋਏ।
ਇਤਲਾਹ ਦਿੱਤੀ ਖਬ਼ਰ,ਦੁੱਖ ਦਾ ਕਸੂਰ ਨਾ ਮਟੋਏ।
ਛੱਡ ਬੜੀ ਜਿੰਦਗੀ,ਬੇਕਸੂਰ ਧਿਆਨ ਵਿੱਚ ਵੀ ਨਾ ਕੋਏ।
ਵਕ਼ਤ ਵੱਲ ਵੇਹੰਦੀਆ,ਤੂੰ ਉਸ ਜਿੰਦਗੀ ਨੂੰ ਨਭੋਏ।
ਗੌਰਵ ਦੇ ਖਿਆਲ ਸਦਕਾ,ਰੰਗ ਰੂਪ ਨਾ ਦਿੱਖ ਖਲੋਏ।
ਗੌਰਵ ਧੀਮਾਨ
ਜੀਰਕਪੁਰ ਚੰਡੀਗੜ੍ਹ