ਕੁਝ ਬਣ ਕੇ ਸੁਪਨਾ ਪਾਰ ਲਗਾਵਣ,
ਬਾਪੂ ਜੀ ਦਾ ਮਾਨ ਵਦਾਈਂ।
ਕੁਝ ਕਰ ਨਾ ਸਕਿਆ ਬਾਪੂ ਰੋਵੇ,
ਪੁੱਤ ਜਵਾਨ ਨੂੰ ਕਰੇ ਦੁਆਈਂ।
ਸੋਚ ਕੱਲੀ ਨੂੰ ਰੱਖਿਆ ਓਲਾ,
ਪੁੱਤ ਖਵਾਇਸ਼ ਨਾ ਪੂਰੀ ਲਾਈ।
ਨਾ ਨਸ਼ਾ ਮੁਕਤ ਵਕ਼ਤ ਦੇ ਗਿਆ ਪੋਲਾ,
ਤਿੰਨ ਭਰਾਵਾਂ ਨੂੰ ਗੱਲ ਸਮਝਾਈ।
ਵੰਗਾਰ ਬਣ ਕੇ ਟੁੱਟ ਪੈਂਦੇ ਰਿਸ਼ਤੇ,
ਉਸ ਵਕ਼ਤ ਨਾ ਗਿਆਨ ਹਜੂਰੀ ਪਾਈ।
ਸਬਕ ਦਿੰਦਿਆ ਬਾਪੂ ਚੁੱਪ ਕਰਾਵੇ,
ਰਤਾ ਪ੍ਰਵਾਹ ਲੰਘ ਵਕ਼ਤ ‘ ਤੇ ਆਈ।
ਸਿਰ ‘ ਤੇ ਢੱਕੀ ਛੱਤ ਨਾ ਉਖਾੜ ਕੇ,
ਡਰ ਤੋਂ ਲੰਘ ਰਾਹ ਦੀ ਸੁੱਲੀ ਮਿਟਾਈ।
ਬਾਪੂ ਨੇ ਸੁਪਨੇ ਅਧੂਰੇ ਪੂਰੇ ਨਾ ਕੀਤੇ,
ਅੱਖਾਂ ਨੀਵੀਆਂ ਉੱਚ ਪੱਧਰੀ ਸਿਖਾਈ।
ਅੱਜ ਭਰਾਵਾਂ ਦੀ ਇੱਕ ਏਕਤਾ ਵੇਖ,
ਮਾਂ ਦੀ ਮਦਦ ਬਾਪੂ ਜੀ ਨੇ ਹਰ ਵਕ਼ਤ ਕਰਾਈ।
ਵਕ਼ਤ ਲੰਘਿਆ ਸਬ ਸੁੱਖੀ ਹੋ ਗਿਆ,
ਗੌਰਵ ਜਿੰਦਗੀ ਨੂੰ ਸਹੀ ਸਮਝ ਪੜ੍ਹਾਈ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ