ਦੁੱਖੀ ਹਿਰਦੈ ਕੀ ਮਨ ਮੈ ਸਮਝਾਵਾਂ,
ਜਿੰਦਗੀ ਉਂਝ ਉਲਝੀ ਪਈ ਵਿੱਚ ਕਥਾਵਾਂ।
ਰਾਹ ਸੁੱਕੇ ਪੱਤੇ ਰੁੱਲ ਖਿੰਡ ਗਏ,
ਭਾਰੀ ਲੱਗਣ ਰੁੱਤ ਸਰਦ ਹਵਾਵਾਂ।
ਹੋਸ਼ ਸੰਭਾਲੀ ਜਿੰਦਗੀ ਹੋ ਗਈ ਜਾਲੀ,
ਇੱਥੇ ਫ਼ਕੀਰ ਸ਼ਾਂਤਮਈ ਉੱਜਵਲ ਨਾ ਥਾਵਾਂ।
ਰੁੱਤ ਅੈ ਆਸ਼ਕ ਵਿੱਚ ਮੁਰੀਦ ਸਾਂ,
ਉਸ ਦਰ ਸਾਈਂ ਮੈ ਸ਼ੁਕਰ ਮਨਾਵਾਂ।
ਰਤਾ ਪ੍ਰਵਾਹ ਦੁੱਖ ਮਨ ਨਾ ਲੱਗਦਾ,
ਕਹਿ ਸੱਚ ਰਾਹ ਸਾਈਂ ਇਸ਼ਕ ਲੜਾਵਾਂ
ਹੋਸ਼ ਸੰਭਾਲੀ ਜਿੰਦਗੀ ਹੋ ਗਈ ਜਾਲੀ,
ਇੱਥੇ ਫ਼ਕੀਰ ਸ਼ਾਂਤਮਈ ਉੱਜਵਲ ਨਾ ਥਾਵਾਂ।
ਵਕ਼ਤ ਅੱਥਰੂ ਭਰ ਭਰ ਜਿਊਂਦਾ ਅੈ,
ਜਿਊਂਦਾ ਸਾਂ ਵਕ਼ਤ ਦਾ ਅੱਥਰਾ ਨਜਰਾਵਾਂ।
ਕੁੱਲ ਟੁੱਟਵੇਂ ਇਸ਼ਕ ‘ ਚ ਹਾਰ ਜਹੇ ਗਏ,
ਛਾਲੇ ਪੈਰਾਂ ਦਰਦ ਨਾ ਲੱਗੇ ਸਜਾਵਾਂ।
ਹੋਸ਼ ਸੰਭਾਲੀ ਜਿੰਦਗੀ ਹੋ ਗਈ ਜਾਲੀ,
ਇੱਥੇ ਫ਼ਕੀਰ ਸ਼ਾਂਤਮਈ ਉੱਜਵਲ ਨਾ ਥਾਵਾਂ।
ਇੱਜਤ ਮਿਲ ਰਹੀ ਐ ਰੂਹ ਮਤਲਬੀ,
ਦੱਸ ਨਾ ਕਹਿਰ ਕਿੱਥੋਂ ਇਲਜਾਮ ਮੈ ਕਹਾਵਾਂ।
ਮੁੜ ਆਉਂਦੇ ਮਾਹੀ ਰੱਬ ਦੀ ਓਟ ਦੇ ਥੱਲੇ,
ਡਰ ਤੈਥੋਂ ਮੇਰੀ ਜਿੰਦਗੀ ਆਖਿਰ ਸਲਾਵਾਂ।
ਹੋਸ਼ ਸੰਭਾਲੀ ਜਿੰਦਗੀ ਹੋ ਗਈ ਜਾਲੀ,
ਇੱਥੇ ਫ਼ਕੀਰ ਸ਼ਾਂਤਮਈ ਉੱਜਵਲ ਨਾ ਥਾਵਾਂ।
ਹਾਲਾਤਾਂ ਦੁੱਖ ਹਿਰਦੈ ਮਨ ਸਬ ਆਉਂਦੈ,
ਰੂਹਾਨੀ ਸ਼ਖ਼ਸੀਅਤ ਗੱਲ ਦਿਲਾਂ ਦੀ ਜਤਾਵਾਂ।
ਕਿਸਮਤ ਰਾਹ ਜਿੰਦਗੀ ਨੂੰ ਸਮਝਾਉਂਦੈ,
ਜਿੱਥੇ ਸਬਰ ਸੰਤੋਖ ਗੌਰਵ ਲਿਖਵਾ ਦਵੇ ਰਾਵਾਂ।
ਹੋਸ਼ ਸੰਭਾਲੀ ਜਿੰਦਗੀ ਹੋ ਗਈ ਜਾਲੀ,
ਇੱਥੇ ਫ਼ਕੀਰ ਸ਼ਾਂਤਮਈ ਉੱਜਵਲ ਨਾ ਥਾਵਾਂ।
ਪੰਜਾਬੀ ਕਵਿਤਾ — ਕਾਲਜ ਦੇ ਦੋ ਸਾਲ
ਗੌਰਵ ਧੀਮਾਨ