ਮੇਰਾ ਆਖ਼ਰੀ ਵਾਅਦਾ

5/5 - (3 votes)

ਵਾਅਦਾ ਦਿੱਤਾ ਨਿਭਾ ਆਖ਼ਰੀ

ਖਿਆਲ ਤੇਰਾ ਤੇ ਸਾਹ ਆਖ਼ਰੀ

ਇਸ਼ਕ ਨੂੰ,ਇੰਝ ਬਿਆਂ ਕੀਤਾ ਮੈਂ

ਪਹਿਲਾ ਅਤੇ ਗੁਨਾਹ ਆਖ਼ਰੀ

ਧੁਰ ਅੰਦਰੋਂ ਤੇਰਾ ਨਾਂ ਪੁਕਾਰਿਆ

ਦਿਲ ਨੇ ਲਾਈ ਵਾਹ ਆਖ਼ਰੀ

ਸੁਣ ਕੇ ਵੀ ਅਣਸੁਣੀ ਕਰ ਗਿਆਂ

ਕੂਕ ਪੁਕਾਰ ਤੇ ਧਾਹ ਆਖ਼ਰੀ

ਕਿਸੇ ਦੇ ਹਿੱਸੇ ਉਡੀਕ ਲਿਖੀ ਨਾ

ਮੰਗੀ ਰੱਬ ਤੋਂ ਦੁਆ ਆਖ਼ਰੀ

ਸੁਖਜੀਵਨ ਕੌਰ ਮਾਨ

Leave a Comment