ਬੰਜਰ ਜਿਹੀ ਸੀ ਮੇਰੇ ਦਿਲ ਦੀ ਜ਼ਮੀਨ ਤੇ ਉੱਪਰ ਤੂੰ ਫੁੱਲ ਸਧਰਾਂ ਬਣ ਖਿੜਿਆ ਏ,
ਮਾਰੂਥਲ ਧਰਤ ਵਰਗੀ ਹੋਈ ਪਈ ਰੂਹ ਤੇ ਤੂੰ ਮੀਂਹ ਬਣ ਵਰ੍ਹਿਆ ਏ,
ਬੇਰੰਗ ਜਿਹੀ ਹੋ ਗਈ ਸੀ ਜ਼ਿੰਦਗੀ ਮੇਰੀ ਸਾਰੀ ਅੜਿਆ ਤੂੰ ਬਣ ਸੱਤਰੰਗੀ ਪੀਂਘ ਮੇਰੇ ਦਿਲ ਤੇ ਚੜ੍ਹਿਆ ਏ,
ਦੁਆ ਕਰਦੀ ਐ ਰੂਹ ਹਰ ਵੇਲੇ ਹੁਣ ਇਹੀ ਤੇਰੇ ਰੰਗਾਂ ਦੇ ਵਿੱਚ ਰੰਗੀ ਰਹਾਂ,
ਕਦੇ ਬੇ-ਰੰਗ ਤੇ ਬੇ-ਸਧਰੀ ਨਾ ਹੋਵੇ ਜ਼ਿੰਦਗੀ ਮੇਰੀ,
ਆਖਰੀ ਸਾਹਾਂ ਤੱਕ ਮੈਂ ਤੇਰੀ ਰੂਹ ਦੀ ਦੀਪ ਬਣੀ ਰਹਾਂ,
ਰੂਹਦੀਪ ਰੂਹ
9779433981