ਵੇਸ਼ਵਾ ਦਾ ਇਮਤਿਹਾਨ-ਭਾਗ ਪਹਿਲਾ
ਸੇਬੇ ਨੂੰ ਉਸ ਦਾ ਆਪਣਾ ਘਰ ਵੱਢ ਵੱਢ ਕੇ ਖਾ ਰਿਹਾ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸ ਦੇ ਨਾਲ ਹਾਦਸਾ ਹੀ ਇੰਨਾ ਵੱਡਾ ਵਾਪਰ ਚੁੱਕਾ ਸੀ, ਉਹ ਦਿਨ ਰਾਤ ਆਪਣੇ ਪਿਆਰੀ ਧਰਮ ਪਤਨੀ ਬਾਰੇ ਸੋਚਦਾ ਰਹਿੰਦਾ ਸੀ ਜਿਹੜੀ ਕਿ ਕੁਝ ਕੁ ਮਹੀਨੇ ਪਹਿਲਾਂ ਉਸ ਨੂੰ ਅਲਵਿਦਾ ਕਹਿ ਚੁੱਕੀ ਸੀ,, ਜਦੋਂ ਸੇਬਾ ਅਸਮਾਨ ਵੱਲ ਵੇਖਦਾ ਸੀ ਤਾਂ ਉਸ ਨੂੰ ਉਹ ਡਾਢਾ ਰੱਬ ਦੁਸ਼ਮਣ ਵਿਖਾਈ ਦਿੰਦਾ ਸੀ, ਅਤੇ ਜਦੋਂ ਉਹ ਰੁੱਖਾਂ ਵੱਲ ਵੇਖਦਾ ਸੀ ਤਾਂ ਉਹਨਾਂ ਦੀ ਹਰਿਆਲੀ ਉਸਨੂੰ ਵੱਢ ਖਾਣ ਨੂੰ ਆਉਂਦੀ ਸੀ, ਕੁੱਲ ਮਿਲਾ ਕੇ ਕੁਦਰਤ ਦੀ ਹਰ ਇੱਕ ਸ਼ੈਅ ਉਸ ਨੂੰ ਆਪਣੀ ਪਤਨੀ ਤੋਂ ਬਗੈਰ ਬੇਅਰਥ ਵਿਖਾਈ ਦੇ ਰਹੀ ਸੀ,,
ਅਸਲ ਵਿੱਚ ਸੇਬੇ ਦਾ ਅੱਜ ਤੋਂ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੀ ਪਤਨੀ ਮੰਜੂ ਨਾਲ ਬਹੁਤ ਜਿਆਦਾ ਖੁਸ਼ ਸੀ ਅਤੇ ਉਸ ਦੀ ਪਤਨੀ ਵੀ ਉਸ ਨਾਲ ਬਹੁਤ ਜਿਆਦਾ ਪਿਆਰ ਕਰਦੀ ਸੀ,
ਸੇਬਾ ਵੀ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਸੇਬੇ ਕੋਲ ਮਸਾਂ ਹੀ ਅੱਧਾ ਕਿਲਾ ਜਮੀਨ ਦਾ ਸੀ, ਸੇਬਾ ਰੋਜ਼ ਫੈਕਟਰੀ ਜਾਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਅਤੇ ਉਸ ਦਾ ਮੱਥਾ ਚੁੰਮ ਕੇ ਉਸ ਨੂੰ ਅਲਵਿਦਾ ਕਹਿ ਕੇ ਦਿਹਾੜੀ ਉੱਤੇ ਜਾਂਦਾ ਸੀ,,
ਦੋਹਾਂ ਦਾ ਪਿਆਰ ਸਿਖਰਾਂ ਤੇ ਸੀ ਅਤੇ ਸੇਬੇ ਦਾ ਬਾਪ ਸੇਬੇ ਨੂੰ ਛੋਟੀ ਉਮਰੇ ਹੀ ਅਲਵਿਦਾ ਕਹਿ ਚੁੱਕਾ ਸੀ ਅਤੇ ਸੇਬੇ ਨੇ ਆਪਣੀ ਇੱਕ ਛੋਟੀ ਭੈਣ ਦਾ ਵਿਆਹ ਕਰਜ਼ਾ ਚੁੱਕ ਕੇ ਕੀਤਾ ਹੋਇਆ ਸੀ, ਜਿਸ ਕਰਕੇ ਸੇਬਾ ਹਾਲੇ ਵੀ ਉਸ ਕਰਜੇ ਨੂੰ ਉਤਾਰ ਰਿਹਾ ਸੀ।
ਰੋਜ਼ ਦੀ ਅਣਥੱਕ ਮਿਹਨਤ ਕਰਕੇ ਉਹ ਅਪਣੇ ਘਰ ਆਉਂਦਾ ਅਤੇ ਆਪਣੀ ਬਹੁਤ ਪਿਆਰੀ ਅਤੇ ਖੂਬਸੂਰਤ ਪਤਨੀ ਦੇ ਹੱਥਾਂ ਦੀਆਂ ਤੱਤੀਆਂ ਤੱਤੀਆਂ ਰੋਟੀਆਂ ਖਾਂਦਾ, ਜਦੋਂ ਉਹ ਆਪਣੀ ਧਰਮ ਪਤਨੀ ਦੇ ਹੱਥਾਂ ਦਾ ਰਾਤ ਦਾ ਖਾਣਾ ਖਾਂਦਾ ਤਾਂ ਦਿਨ ਦੀਆਂ ਸਾਰੀਆਂ ਫਿਕਰਾਂ ਦੂਰ ਹੋ ਜਾਂਦੀਆਂ,,,
ਉਸ ਨੂੰ ਆਪਣੀ ਪਤਨੀ ਦੀਆਂ ਅੱਖਾਂ ਵਿਚ ਰੱਬ ਵਿਖਾਈ ਦਿੰਦਾ ਸੀ ਅਤੇ ਸੇਬੇ ਨੂੰ ਇੰਝ ਲੱਗਦਾ ਸੀ ਕਿ ਉਸ ਦੀ ਪਤਨੀ ਨੂੰ ਰੱਬ ਨੇ ਸਿਰਫ ਸੇਬੇ ਲਈ ਹੀ ਬਣਾਇਆ ਹੈ,,
ਇਕ ਦਿਨ ਸੇਬਾ ਬੜੇ ਹੀ ਚਾਵਾਂ ਦੇ ਨਾਲ ਫੈਕਟਰੀ ਵਿਚ ਕੰਮ ਕਰਕੇ ਆਪਣੇ ਘਰ ਪਰਤਿਆ ਤਾਂ ਉਸ ਨੇ ਆਪਣੇ ਕਮਰੇ ਵਿਚ ਜਾ ਕੇ ਆਪਣੀ ਪਤਨੀ ਨੂੰ ਅਵਾਜ਼ ਦਿੱਤੀ ਅਤੇ ਕਿਹਾ!!!
ਹਾਂ ਜੀ ਮੇਰੀ ਹੀਰ ਸਲੇਟੀ ਕਿੱਥੇ ਹੋ!!!!!!!!!
ਅੱਜ ਦਰਸ਼ਨ ਹੀ ਨਹੀਂ ਹੋ ਰਹੇ,,,
ਜਦੋਂ ਦੋ-ਤਿੰਨ ਵਾਰ ਅਵਾਜ਼ਾਂ ਮਾਰੀਆਂ ਤਾਂ ਅੱਗਿਓਂ ਕੋਈ ਵੀ ਉੱਤਰ ਨਾ ਆਉਣ ਕਰਕੇ ਸੇਬੇ ਨੂੰ ਥੋੜ੍ਹੀ ਜਿਹੀ ਘਬਰਾਹਟ ਹੋਈ,,, ਸੇੱਬਾ ਜਲਦੀ ਜਲਦੀ ਦੋਹਾਂ ਕਮਰਿਆਂ ਨੂੰ ਵੇਖਣ ਤੋਂ ਬਾਅਦ ਰਸੋਈ ਵੱਲ ਨੂੰ ਭੱਜ ਪਿਆ,,,!!!!
ਅੱਗੇ ਜਾ ਕੇ ਜੋ ਉਸ ਨੇ ਵੇਖਿਆ,, ਉਹ ਸਭ ਕੁਝ ਵੇਖ ਕੇ ਸੇਬੇ ਦੀਆਂ ਲੱਤਾਂ ਥੱਲਿਓ ਜ਼ਮੀਨ ਖਿਸਕ ਗਈ,, ਸਾਹਮਣੇ ਕੀ ਵੇਖਦਾ ਹੈ!!!!!
ਉਸ ਦੀ ਧਰਮ ਪਤਨੀ ਮੰਜੂ ਰੋਟੀਆਂ ਪਕਾਉਂਦੀ ਪਕਾਉਂਦੀ ਪਿੱਛੇ ਨੂੰ ਡਿੱਗੀ ਪਈ ਸੀ ਇਹ ਸਭ ਕੁਝ ਵੇਖ ਕੇ ਸੇਬਾ ਬਹੁਤ ਜ਼ਿਆਦਾ ਡਰ ਗਿਆ ਅਤੇ ਮਨ ਹੀ ਮਨ ਵਿਚ ਸੋਚਣ ਲੱਗ ਪਿਆ ਮੰਜੂ ਨੂੰ ਕੀ ਹੋਇਆ!!??????? ਉਸ ਦੀ ਮਾਂ ਕਿਤੇ ਉਸ ਸਮੇਂ ਬਾਹਰ ਗਈ ਹੋਈ ਸੀ ਰਿਸ਼ਤੇਦਾਰੀ ਵਿੱਚ।
ਉਸ ਨੇ ਆਪਣੀ ਪਤਨੀ ਨੂੰ ਆਪਣੇ ਹੱਥਾਂ ਦੇ ਨਾਲ ਚੁੱਕ ਕੇ ਗੋਡਿਆਂ ਦੇ ਭਾਰ ਕਰ ਲਿਆ ਅਤੇ ਉਸ ਦੀ ਪਤਨੀ ਦੀਆਂ ਦੋਵੇਂ ਅੱਖਾਂ ਬੰਦ ਸੀ।
ਸੇਬਾ ਕਦੇ ਉਸ ਦੇ ਮੁੱਖ ਨੂੰ ਹਿਲਾਵੇ ਅਤੇ ਕਦੇ ਉਸ ਦੇ ਹੱਥਾਂ ਨੂੰ ਘੁੱਟੇ,, ਸੇਬੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਹੁਣ ਕੀ ਕਰੇ,,,
ਸਾਹਮਣੇ ਪ੍ਰਾਂਤ ਵਿਚ ਗੁੰਨਿਆ ਹੋਇਆ ਆਟਾ ਅਤੇ ਸਾਈਡ ਵਿੱਚ ਸੁੱਕਾ ਆਟਾ ਪਿਆ ਸੀ,, ਹਾਲੇ ਵਿਚਾਰੀ ਮੰਜੂ ਨੇ ਸੇਬੇ ਵਾਸਤੇ ਪੰਜ ਰੋਟੀਆਂ ਉਤਾਰ ਦਿੱਤੀਆਂ ਸਨ, ਕੇ ਉਹ ਪਿੱਛੇ ਨੂੰ ਹੀ ਡਿੱਗ ਗਈ ਸੀ,,,
ਸ਼ਾਇਦ ਇੰਝ ਕਹਿ ਰਹੀ ਹੋਵੇ ਸੇਬਿਆ ਇਹ ਪੰਜ ਰੋਟੀਆਂ ਤੇਰੇ ਵਾਸਤੇ ਆਖਰੀ ਮੇਰੇ ਵੱਲੋਂ!!!!!!!!
ਸੇਬੇ ਨੇ ਆਪਣੇ ਯਾਰ ਪਾਲੇ ਨੂੰ ਫੋਨ ਕੀਤਾ ਅਤੇ ਉਸ ਕੋਲ ਗੱਡੀ ਸੀ, ਸੇਬੇ ਨੇ ਪਾਲੇ ਨੂੰ ਕਿਹਾ ਬਈ ਤੇਰੀ ਭਰਜਾਈ ਬਿਲਕੁਲ ਬੇਹੋਸ਼ ਪਈ ਹੈ ਜਲਦੀ ਜਲਦੀ ਗੱਡੀ ਲੈ ਕੇ ਮੇਰੇ ਘਰ ਪਹੁੰਚ ਜਾ,,,,
ਉਹ ਦੋਵੇਂ ਮੰਜੂ ਨੂੰ ਗੱਡੀ ਵਿੱਚ ਲਿਟਾ ਕੇ ਹਸਪਤਾਲ ਲੈ ਕੇ ਗਏ ਪਰ ਉਥੇ ਜਾਕੇ ਕੋਈ ਫਾਇਦਾ ਨਹੀਂ ਹੋਇਆ ਡਾਕਟਰਾਂ ਨੇ ਸੇਬੇ ਦੀ ਪਤਨੀ ਨੂੰ ਮਿਰਤਕ ਘੋਸ਼ਿਤ ਕਰ ਦਿੱਤਾ,,
ਜਦੋਂ ਇਹ ਬੋਲ ਸੇਬੇ ਨੇ ਡਾਕਟਰ ਦੇ ਮੂੰਹ ਤੋਂ ਸੁਣੇ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ ਉਸਦਾ ਕਲੇਜਾ ਫੱਟਣੇ ਵਰਗਾ ਹੋ ਗਿਆ,,,, ਉਹ ਗੋਡਿਆਂ ਦੇ ਭਾਰ ਜ਼ਮੀਨ ਤੇ ਬਹਿ ਗਿਆ ਤੇ ਉੱਪਰ ਨੂੰ ਮੂੰਹ ਕਰ ਕੇ ਰੋਣ ਲੱਗ ਪਿਆ,,,, ਅਤੇ ਜ਼ੋਰ-ਜ਼ੋਰ ਕੇ ਕਹਿ ਰਿਹਾ ਸੀ ਕਿ ਰੱਬਾ ਤੂੰ ਇਹ ਸਭ ਕੁਝ ਮੇਰੀ ਪਤਨੀ ਦੇ ਨਾਲ ਹੀ ਕਰਨਾ ਸੀ,,, ਤੈਨੂੰ ਹੋਰ ਕੋਈ ਬੰਦਾ ਨਹੀਂ ਮਿਲਿਆ ਇਸ ਦੁਨੀਆਂ ਤੋਂ ਚੁੱਕਣ ਵਾਸਤੇ,,,,
ਹਸਪਤਾਲ ਦੇ ਵਿੱਚ ਬੈਠੇ ਹੋਏ ਲੋਕ ਸੇਬੇ ਦੀ ਹਾਲਤ ਨੂੰ ਵੇਖ ਵੇਖ ਕੇ ਹੈਰਾਨ ਅਤੇ ਤਰਸਵਾਨ ਹੋ ਰਹੇ ਸੀ,,,
ਉਸ ਤੋਂ ਬਾਅਦ ਸੇਬੇ ਦੀ ਪਤਨੀ ਦਾ ਸਸਕਾਰ ਕਰ ਦਿੱਤਾ ਗਿਆ ਪਰ ਸੇਬੇ ਦੇ ਮਨ ਵਿੱਚ ਉਹ ਆਪਣੀ ਅਭੁੱਲ ਯਾਦਾਂ ਛੱਡ ਕੇ ਚਲੀ ਗਈ,,,, ਸੇਬੇ ਨੇ ਆਪਣੀ ਪਤਨੀ ਗੁਜ਼ਰਨ ਤੋਂ ਬਾਅਦ ਫੈਕਟਰੀ ਵਿਚ ਨੌਕਰੀ ਵੀ ਛੱਡ ਦਿੱਤੀ।
ਸੇਬਾ ਹੁਣ ਆਪਣੇ ਘਰ ਵਿਚ ਇਕੱਲਾ ਹੀ ਰਹਿੰਦਾ ਸੀ,, ਸੇਬੇ ਨੂੰ ਆਪਣੇ ਘਰ ਦੀ ਛੱਤ ਖਾਣ ਨੂੰ ਆਉਂਦੀ ਸੀ,, ਸੇਬੇ ਨੂੰ ਆਪਣੇ ਘਰ ਦੇ ਦਰਵਾਜੇ ਇੰਝ ਲੱਗਦੇ ਸੀ ਕਿ ਜਿਵੇਂ ਕਿ ਪਤਾ ਨਹੀਂ ਕੋਈ ਵੀਆਵਾਨ ਉੱਜੜ ਚੁੱਕਾ ਘਰ ਹੋਵੇ,,,,
ਸੇਬਾ ਹੁਣ ਸ਼ਰਾਬ ਵੀ ਪੀਣ ਲੱਗ ਪਿਆ ਸੀ ਕਿਉਂਕਿ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ।
ਉਹ ਰੋਜ਼ ਪੂਰੀ ਇਕ ਬੋਤਲ ਪੀਂਦਾ ਸੀ ਅਤੇ ਆਪਣੇ ਘਰ ਵਿੱਚ ਹੀ ਪਿਆ ਰਹਿੰਦਾ ਸੀ ਉਸ ਨੂੰ ਬਾਹਰ ਦਾ ਕੁਝ ਵੀ ਚੰਗਾ ਨਹੀਂ ਲੱਗਦਾ ਸੀ,,
ਇਸੇ ਤਰ੍ਹਾਂ ਕਈ ਮਹੀਨੇ ਗੁਜ਼ਰ ਗਏ ਅਤੇ ਪਾਲਾ ਉਸ ਦਾ ਹਾਲ ਚਾਲ ਪੁੱਛਣ ਆਉਂਦਾ ਰਹਿੰਦਾ ਸੀ ਅਤੇ ਉਹ ਪਾਲੇ ਨੂੰ ਇਹ ਕਹਿ ਕੇ ਤੋਰ ਦਿੰਦਾ ਸੀ ਮੈਨੂੰ ਇਕੱਲਾ ਛੱਡ ਦੇ ਮੈਂ ਇਕੱਲਾ ਹੀ ਠੀਕ ਹਾਂ,,,
ਵਿਚਾਰਾ ਪਾਲਾ ਕਰਦਾ ਵੀ ਕੀ!!!! ਮਾੜੀ-ਮੋਟੀ ਚੀਜ਼ ਉਹਨੂੰ ਚਾਹੀਦੀ ਹੁੰਦੀ ਸੀ ਤਾਂ ਉਹ ਫੜਾ ਕੇ ਆਪਣੇ ਘਰ ਪਰਤ ਆਉਂਦਾ ਸੀ,,,
ਦੂਜੇ ਪਾਸੇ ਸੇਬੇ ਦੀ ਭੈਣ ਨੇ ਵੀ ਸੇਬੇ ਨਾਲ ਰਿਸ਼ਤਾ ਨਾਤਾ ਤੋੜ ਲਿਆ ਸੀ ਉਸ ਦਾ ਕਹਿਣਾ ਸੀ ਕੀ ਹੁਣ ਮੈਂ ਇਸ ਸ਼ਰਾਬੀ ਨਾਲ ਕੋਈ ਵੀ ਰਿਸ਼ਤਾ ਨਾਤਾ ਨਹੀਂ ਰੱਖਣਾ ਚਾਹੁੰਦੀ, ਸੇਬੇ ਦਾ ਜੀਜਾ ਸਰਕਾਰੀ ਨੌਕਰੀ ਕਰਦਾ ਸੀ, ਉਸ ਨੂੰ ਆਪਣੀ ਨੌਕਰੀ ਦਾ ਘਮੰਡ ਚੜ੍ਹਿਆ ਹੋਇਆ ਸੀ,,,,
ਕਈ ਮਹੀਨੇ ਗੁਜ਼ਰਨ ਤੋਂ ਬਾਅਦ ਪਾਲੇ ਨੇ ਸੋਚਿਆ ਕਿਉਂ ਨਾ ਮੈਂ ਸੇਬੇ ਨੂੰ ਕਿਸੀ ਅਜਿਹੀ ਥਾਂ ਲੈ ਕੇ ਚੱਲਾਂ ਜਿਸ ਨਾਲ ਇਸ ਦਾ ਮਨ ਥੋੜ੍ਹਾ ਠੀਕ ਹੋ ਸਕੇ,,,,
ਪਾਲੇ ਦੇ ਮਨ ਵਿਚ ਆਇਆ ਕਿ ਸੇਬੇ ਨੂੰ ਮੈਂ ਕਿਸੇ ਵੇਸਵਾਵਾਂ ਦੇ ਕੋਠੇ ਵਿਚ ਲੈ ਕੇ ਜਾਵਾਂ ਜਿਸ ਨਾਲ ਕੀ ਪਤਾ ਇਸ ਦਾ ਮਨ ਬਦਲ ਹੀ ਜਾਵੇ,,,,
ਪਾਲੇ ਨੇ ਸੇਬੇ ਨੂੰ ਬਿਲਕੁਲ ਵੀ ਨਹੀਂ ਦੱਸਿਆ ਕਿ ਉਹ ਉਸ ਨੂੰ ਕਿੱਥੇ ਲੈ ਜਾਣਾ ਚਾਹੁੰਦਾ ਹੈ ਪਰ ਪਾਲੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸੇਬੇ ਨੂੰ ਜਾਣ ਲਈ ਮਨਾ ਲਿਆ ਅਤੇ ਆਖਣ ਲੱਗਾ, ਮੈਂ ਤੈਨੂੰ ਇਕ ਬਹੁਤ ਵਧੀਆ ਜਗ੍ਹਾ ਉਥੇ ਲੈ ਚੱਲਿਆ ਹਾਂ,, ਪਾਲੇ ਦੁਆਰਾ ਯਾਰੀ ਦੋਸਤੀ ਦੇ ਵਾਸਤੇ ਪਾ ਪਾ ਕੇ, ਸੇਬਾ ਉਸ ਨਾਲ ਜਾਣ ਵਾਸਤੇ ਮੰਨ ਗਿਆ,,!!!!!!!
READ MORE:- FINANCE
ਬਾਕੀ ਅਗਲੇ ਭਾਗ ਵਿੱਚ
ਧੰਨਵਾਦ,,,,,
ਗੁਰਵਿੰਦਰ ਸਰਸੀਣੀ ✍️
ਕ੍ਰੈਡਿਟ – ਪੰਜਾਬੀ ਸਾਹਿਤ ਗਰੁੱਪ