ਵੇਸ਼ਵਾ ਦਾ ਇਮਤਿਹਾਨ-ਭਾਗ ਦੂਜਾ

5/5 - (4 votes)

ਭਾਗ ਦੂਜਾ
ਵੇਸ਼ਵਾ ਦਾ ਇਮਤਿਹਾਨ

ਸੇਬਾ ਪਾਲੇ ਦੇ ਨਾਲ ਜਾਂਦਾ ਹੋਇਆ ਬਿਲਕੁਲ ਬੇਖ਼ਬਰ ਸੀ ਕਿ ਉਹ ਅੱਜ ਕਿੱਥੇ ਜਾ ਰਿਹਾ ਹੈ,, ਰਸਤੇ ਵਿਚ ਸੇਬਾ ਪਾਲੇ ਨੂੰ ਬਾਰ ਬਾਰ ਪੁੱਛ ਰਿਹਾ ਸੀ ਕਿ ਬਈ ਤੂੰ ਮੈਨੂੰ ਦੱਸ ਤਾਂ ਦੇ ਕਿ ਕਿਥੇ ਲੈ ਕੇ ਜਾ ਰਿਹਾ ਹੈਂ???
ਪਰ ਪੱਲਾ ਆਪ ਖੁਦ ਵੀ ਹਵਸ ਦੇ ਵਿਚ ਫਸਿਆ ਹੋਇਆ ਸੀ ਇਸ ਕਰਕੇ ਉਸ ਨੇ ਸੇਬੇ ਨੂੰ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਿਹਾ ਹੈ, ਉਹ ਸੋਚਦਾ ਸੀ ਕਿ ਜੇਕਰ ਮੈਂ ਸੇਬੇ ਨੂੰ ਸੱਚ ਦੱਸ ਦਿੱਤਾ ਤਾਂ ਉਹ ਝੱਟ ਨਾ ਕਰ ਦੇਵੇਗਾ,,
ਵਿਚਾਰਾ ਸੇਬਾ ਬਿਲਕੁਲ ਅਣਜਾਣ ਉਸ ਨਾਲ ਗੱਡੀ ਵਿੱਚ ਜਾ ਰਿਹਾ ਸੀ, ਗੱਡੀ ਅਚਾਨਕ ਇੱਕ ਮੋੜ ਮੁੜਦੀ ਹੈ ਅਤੇ ਉਹ ਮੌੜ ਮੁੜਨ ਸਾਰ ਹੀ ਜਦੋਂ ਸੇਬਾ ਆਲੇ ਦੁਆਲੇ ਦੇ ਘਰਾਂ ਵੱਲ ਝਾਤ ਮਾਰਦਾ ਹੈ ਤਾਂ ਉਸ ਨੂੰ ਕੁਝ ਨਾ ਕੁਝ ਗਲਤ ਹੁੰਦਾ ਨਜ਼ਰ ਆ ਰਿਹਾ ਸੀ,
ਜਦੋਂ ਉਸ ਨੇ ਆਲੇ-ਦੁਆਲੇ ਦੇ ਘਰਾਂ ਦੀਆਂ ਦੇਹਲੀਆਂ ਅਤੇ ਛੱਤਾਂ ਉਪਰ ਤਕਰੀਬਨ 18 ਸਾਲ ਤੋਂ ਲੈ ਕੇ ਚਾਲੀ ਪੰਤਾਲੀ ਸਾਲ ਤੱਕ ਦੀਆਂ ਔਰਤਾਂ ਨੂੰ ਉਨ੍ਹਾਂ ਵੱਲ ਇਸ਼ਾਰੇ ਕਰਦੇ ਵੇਖਿਆ ਤਾਂ ਉਹ ਬੜਾ ਹੈਰਾਨ ਰਹਿ ਗਿਆ,, ਤੇ ਉਹ ਝਟ ਸਮਝ ਗਿਆ ਕਿ ਉਹ ਅੱਜ ਕਿੱਥੇ ਆ ਚੁੱਕਾ ਹੈ,,,,, ਉਹਨਾਂ ਔਰਤਾਂ ਦੇ ਮੁੱਖ ਤੋਂ ਇੰਜ ਲੱਗ ਰਿਹਾ ਸੀ ਕਿ ਪਤਾ ਨਹੀਂ ਉਨ੍ਹਾਂ ਦੀ ਕਿੰਨੀ ਵੱਡੀ ਮਜਬੂਰੀ ਬਣ ਗਈ ਸੀ ਇਸ ਤਰ੍ਹਾਂ ਦੇ ਇਸ਼ਾਰੇ ਕਰਨ ਦੀ,
ਸੇਬਾ ਆਪਣੇ ਦੋਸਤ ਪਾਲੇ ਨੂੰ ਕਹਿਣ ਲੱਗਾ ਇਹ ਕੀ ਹੈ ਬਾਈ!!???? ਤੂੰ ਤਾਂ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਕਿਤੇ ਬਹੁਤ ਵਧੀਆ ਥਾਂ ਉੱਤੇ ਲੈ ਜਾ ਰਿਹਾ ਹਾਂ ਪਰ ਇਹ ਵਧੀਆ ਥਾਂ ਕਿੱਥੇ!!????
ਇਹ ਤਾਂ ਵੇਸਵਾਵਾਂ ਦੇ ਕੋਠੇ ਹਨ,,, ਬਈ ਯਾਰ ਇਹ ਕੰਮ ਮੈਥੋਂ ਨਾ ਕਰਵਾ,, ਮੈਂ ਸਿਰਫ ਤਾਂ ਸਿਰਫ ਆਪਣੇ ਧਰਮਪਤਨੀ ਨੂੰ ਹੀ ਆਪਣੇ ਮਨ ਵਿੱਚ ਵਸਾਇਆ ਹੋਇਆ ਹੈ, ਕਿਰਪਾ ਕਰਕੇ ਗੱਡੀ ਮੋੜ ਲੈ ਯਾਰਾ!!!!!
ਪਰ ਪਾਲਾ ਸੇਬੇ ਦੀ ਇਕ ਵੀ ਨਹੀਂ ਸੁਣ ਰਿਹਾ ਸੀ ਉਸ ਨੂੰ ਤਾਂ ਸਿਰਫ ਤਾਂ ਸਿਰਫ ਹਵਸ ਹੀ ਵਿਖਾਈ ਦੇ ਰਹੀ ਸੀ,,
ਅਖੀਰ ਪਾਲਾ ਬੋਲਿਆ ਅਤੇ ਕਹਿਣ ਲੱਗਿਆ,, ਯਾਰ ਤੂੰ ਵੀ ਨਾ ਬਸ ਨਿਆਣਿਆਂ ਵਾਲੀ ਗੱਲਾਂ ਕਰਦਾ ਹੈਂ ਚੁੱਪਚਾਪ ਗੱਡੀ ਵਿਚ ਬੈਠਾ ਰਹਿ ਯਾਰ,, ਅਸੀਂ ਕਿਹੜਾ ਕੋਈ ਬੰਦਾ ਮਾਰਨ ਜਾ ਰਹੇ ਹਾਂ ਜਿਸ ਕਾਰਨ ਤੋਂ ਇੰਨਾ ਡਰ ਰਿਹਾ ਹੈਂ,!!!!
ਸੇਬੇ ਬਈ ਮੈਂ ਛੇ ਮਹੀਨੇ ਪਹਿਲਾਂ ਆਇਆ ਸੀ ਇੱਥੇ, ਅਤੇ ਜਿਥੇ ਮੈਂ ਤੈਨੂੰ ਲੈ ਜਾਣ ਲੱਗਿਆਂ ਹਾਂ ਉਹ ਕੋਈ ਆਮ ਔਰਤ ਨਹੀਂ ਹੈ!! ਉਹ ਸਿਰੇ ਦੀ ਰਕਾਨ ਹੈ!!!!
ਅਤੇ ਜਦੋਂ ਤੂੰ ਉਹਨੂੰ ਵੇਖੇਂਗਾ ਤਾਂ ਤੇਰੇ ਆਪਣੇ ਹੀ ਹੋਸ਼ ਉੱਡ ਜਾਣਗੇ!!!
ਇਕ ਵਾਰ ਮੇਰੇ ਨਾਲ ਚੱਲ ਤਾਂ ਸਹੀ ਫਿਰ ਤੂੰ ਸਭ ਕੁਝ ਭੁੱਲ ਜਾਵੇਂਗਾ,,,
ਸੇਬਾ ਵਿਚਾਰਾ ਦੁਹਾਈਆਂ ਪਾਂਦਾ ਰਿਹਾ ਕਿ ਬਈ ਤੂੰ ਇੰਜ ਨਾ ਕਰ!!!
ਗੱਡੀ ਵਾਪਸ ਮੋੜ ਲੈ ਮੈਂ ਨਹੀਂ ਚਾਹੁੰਦਾ ਕੀ ਮੈਂ ਕਿਸੇ ਹੋਰ ਦੇ ਸ਼ਰੀਰ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਵਾਂ!!!!!
ਪਾਲਾ ਕਹਿਣ ਲੱਗਿਆ ਬਈ ਜੇ ਤਾਂ ਤੂੰ ਮੇਰਾ ਪੱਕਾ ਯਾਰ ਦੋਸਤ ਐਂ,,,ਤਾਂ ਤੂੰ ਮੈਨੂੰ ਨਾ ਨਹੀਂ ਕਰੇਂਗਾ,, ਨਹੀਂ ਤਾਂ ਬਈ ਅੱਜ ਤੋਂ ਆਪਣੀ ਯਾਰੀ ਟੁੱਟੀ ਹੀ ਸਹੀ,,,
ਇਹ ਗੱਲ ਸੁਣਦਿਆਂ ਸੇਵਾ ਮਜਬੂਰ ਹੋ ਗਿਆ ਉਸ ਦੇ ਨਾਲ ਜਾਣ ਲਈ,,, ਪਰ ਸੇਬੇ ਨੇ ਆਪਣੇ ਮਨ ਵਿਚ ਇਹ ਧਾਰ ਲਿਆ ਸੀ ਕਿ ਉੱਥੇ ਜਾ ਕੇ ਮੈਂ ਕਿਸੇ ਵੀ ਔਰਤ ਨਾਲ ਕੋਈ ਗਲਤ ਕੰਮ ਨਹੀਂ ਕਰਾਂਗਾ,,,,
ਫਿਰ ਅਚਾਨਕ ਹੀ ਪਾਲੇ ਨੇ ਆਪਣੀ ਗੱਡੀ ਇੱਕ ਖੁੱਲ੍ਹੇ ਵਿਹੜੇ ਵਾਲੇ ਕਮਰਿਆਂ ਦੇ ਅੱਗੇ ਰੋਕ ਲਈ,,,
ਪਾਲਾ ਸੇਬੇ  ਨੂੰ ਕਹਿਣ ਲਗਿਆ ਬਈ ਹੁਣ ਉਤਰ ਵੀ ਜਾ ਗੱਡੀ ਚੋਂ,,,,,,,,,
ਸੇਬਾ ਸ਼ਰਮ ਨਾਲ ਥੱਲੇ ਨੂੰ ਮੂੰਹ ਕਰਦਾ ਹੋਇਆ ਪਾਲੇ ਨਾਲ ਉਨ੍ਹਾਂ ਕਮਰਿਆਂ ਦੇ ਵਿਚਕਾਰਲੇ ਵਾਲੇ ਕਮਰੇ ਵੱਲ ਚਲਾ ਗਿਆ,,,
ਅਤੇ ਉਸ ਕਮਰੇ ਵਿੱਚ ਉਹਨਾਂ ਸਾਰੀ ਵੇਸਵਾਵਾਂ ਦੀ ਸਰਦਾਰਨੀ ਬੈਠੀ ਹੋਈ ਸੀ,,, ਜਿਸ ਦਾ ਨਾ ਕਮਲਾ ਸੀ,,,
ਪਾਲਾ ਆਪਣੀਆਂ ਮੁੱਛਾਂ ਨੂੰ ਉੱਪਰ ਕਰਦਾ ਹੋਇਆ ਕਮਲਾ ਵੱਲ ਵੇਖ ਕੇ ਆਪਣੇ ਅੱਖਾਂ ਦੇ ਭਰਵੱਟਿਆਂ ਨਾਲ ਗੰਦੇ ਗੰਦੇ ਇਸ਼ਾਰੇ ਕਰਨ ਲੱਗ ਪਿਆ,,, ਇਹ ਸਭ ਵੇਖ ਕੇ ਸੇਬੇ ਨੂੰ ਚੰਗਾ ਨਹੀਂ ਲੱਗਿਆ,,,
ਕਮਲਾ ਪਾਲੇ ਨੂੰ ਕਹਿਣ ਲੱਗੀ: ਆਓ ਸਰਦਾਰ ਜੀ ਆਓ,,, ਕੈਸੇ ਆਨਾ ਹੂਆ!!! ਲਗਤਾ ਹੈ ਆਜ ਆਪ ਕਿਸੀ ਨੲਏ ਲੜਕੇ ਕੋ ਲੇਕਰ ਆਏ ਹੋ,,,,, ਸੇਬੇ ਦੀ ਉਮਰ ਉਸ ਸਮੇਂ ਮਸਾਂ ਹੀ 26 ਵਰ੍ਹਿਆਂ ਦੀ ਸੀ,,,
ਪਾਲਾ ਬੋਲਿਆ: ਕਮਲਾ ਅੱਜ ਮੇਰੇ ਦੋਸਤ ਦੀ ਪੂਰੀ ਤਸੱਲੀ ਕਰਵਾਉਂਣੀ ਐ,,, ਜਿਹੜੀ ਤੇਰੇ ਕੋਠੇ ਵਿੱਚ ਸਭ ਤੋਂ ਵਧੀਆ ਨਾਰ ਹੋਵੇ ਅੱਜ ਉਸ ਕੋਲ ਮੇਰੇ ਦੋਸਤ ਨੂੰ ਭੇਜਣਾ,,,,
ਕਮਲਾ ਬੋਲੀ: ਕਿਓਂ ਨਹੀਂ ਸਰਦਾਰ ਜੀ,,,,ਮੈਂ ਆਪਕੇ ਦੋਸਤੋ ਏਕ ਐਸੀ ਚਮੇਲੀ ਕੇ ਪਾਸ ਭੇਜੂੰਗੀ ਜੋ ਹਮਾਰੇ ਪਾਸ ਕਲ ਹੀ ਨਈ ਨਈ ਆਈ ਹੈ,,,
ਸੇਬਾ ਜਾਣਾ ਤਾਂ ਨਹੀਂ ਚਾਹੁੰਦਾ ਸੀ,, ਪਰ ਪਾਲੇ ਕਰਕੇ ਉਸ ਨੂੰ ਜਾਣਾ ਪਿਆ,,,
ਪਾਲਾ ਤਾਂ ਆਪਣੀ ਹਵਸ ਨੂੰ ਪੂਰੀ ਕਰਨ ਲਈ ਜਲਦੀ ਜਲਦੀ ਕਿਸੇ ਨੇੜੇ ਵਾਲੇ ਕਮਰੇ ਵਿਚ ਚਲਾ ਗਿਆ,, ਪਰ ਸੇਬਾ ਇੱਥੇ ਪਹਿਲੀ ਵਾਰ ਆਇਆ ਸੀ ਜਿਸ ਕਰ ਕੇ ਉਸ ਨੂੰ ਇੱਥੋਂ ਦਾ ਕੁਝ ਵੀ ਨਹੀਂ ਪਤਾ ਸੀ,, ਤਾਂ ਕਮਲਾ ਆਪਣੇ ਆਪ ਹੀ ਸੇਬੇ ਨੂੰ ਉਸ ਕਮਰੇ ਵੱਲ ਲੈ ਗਈ ਜਿੱਥੇ ਇਕ ਬਹੁਤ ਸੋਹਣੀ ਸੁਨੱਖੀ ਨਾਰ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ,,,
ਕਮਲਾ ਸੇਬੇ ਨੂੰ ਕਹਿਣ ਲੱਗੀ: ਅਰੇ ਸੁਨੋ ਜੀ ,, ਯਹ ਲੜਕੀ ਅਭੀ ਨੲਈ ਨੲਈ ਆਈ ਹੈ,,, ਅਪਨਾ ਤੁਮ ਦੇਖ ਕਰ ਐਡਜਸਟ ਕਰ ਲੇਨਾ,,,,,
ਕਮਲਾ ਸੇਬੇ ਨੂੰ ਇੱਕ ਕਮਰੇ ਵਿੱਚ ਵਾੜ ਕੇ ਚਲੀ ਗਈ,,,
ਜਦੋਂ ਸੇਬੇ ਨੇ ਸਾਹਮਣੇ ਵੇਖਿਆ ਤਾਂ ਇੱਕ ਬਹੁਤ ਸੁੰਦਰ ਔਰਤ ਬੈਡ ਉੱਤੇ ਬੈਠੀ ਸੀ,, ਉਸ ਦਾ ਭਰਮਾ ਸ਼ਰੀਰ ਸੀ,, ਅਤੇ ਉਸ ਦੀਆਂ ਛਾਤੀਆਂ ਅੱਗੇ ਨੂੰ ਨਿਕਲੀਆਂ ਹੋਈਆਂ ਸਨ,, ਉਸਦੇ ਨੈਣ ਨਕਸ਼ ਬਹੁਤ ਜ਼ਿਆਦਾ ਤੀਖੇ ਸਨ,,,, ਅਤੇ ਉਸ ਨੇ ਕਮਲਾ ਦੇ ਕਹਿਣ ਉੱਤੇ ਆਪਣੀ ਛਾਤੀ ਉੱਤੋਂ ਚੁੰਨੀ ਲਾਹੀ ਹੋਈ ਸੀ,, ਤਾਂ ਕਿ ਕੋਈ ਵੀ ਉਸ ਦੇ ਕਮਰੇ ਵਿਚ ਆ ਕੇ ਉਸ ਉੱਤੇ ਲੁਭਾਵਿਤ ਹੋ ਜਾਵੇ,,,, ਅਤੇ ਉਹ ਉਸ ਨਾਲ ਆਪਣੇ ਸ਼ਰੀਰ ਵਿੱਚ ਲੱਗੀ ਹੋਈ ਅੱਗ ਨੂੰ ਬੁੱਝਾ ਸਕੇ,,,,,,,
ਸੇਬੇ ਦਾ ਮਨ ਉਸ ਕੋਲ ਜਾਣ ਨੂੰ ਨਹੀਂ ਕਰ ਰਿਹਾ ਸੀ ਪਰ ਉਹ ਵਿਚਾਰਾ ਹੌਲੀ-ਹੌਲੀ ਜਾ ਕੇ ਉਸ ਤੋਂ ਦੂਜੇ ਸਾਈਡ ਵਾਲ਼ੇ ਕੋਨੇ ਉਤੇ ਬੈਠ ਗਿਆ,, ਅਤੇ ਸੇਬੇ ਦੇ ਮਨ ਵਿੱਚ ਕੁਝ ਵੀ ਅਜਿਹਾ ਨਹੀਂ ਸੀ ਜੋ ਕਿ ਉਹ ਉਸ ਨਾਲ਼ ਕਰੇ,,,,,
ਉਹ ਵਿਚਾਰੀ ਜਵਾਨ ਅਤੇ ਅਨਭੌਲ਼ ਔਰਤ ਅਜੇ ਚੁੱਪ ਚਾਪ ਬੈਠੀ ਰਹੀ,,,
ਅਚਾਨਕ ਹੀ ਸੇਬੇ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ,,, ਸੇਬੇ ਨੇ ਸਭ ਤੋਂ ਪਹਿਲਾਂ ਉਸ ਦਾ ਨਾਂ ਪੁਛਿਆ,,!!????

ਬਾਕੀ ਅੱਗਲੇ ਭਾਗ ਵਿੱਚ ਜੀ।
ਗੁਰਵਿੰਦਰ ਸਰਸੀਣੀ ✍️

ਪਹਿਲਾ ਭਾਗ ਪੜੋ। ਵੈਸ਼ਵਾ ਦਾ ਇਮਤਿਹਾਨ – ਭਾਗ ਪਹਿਲਾ

ਕ੍ਰੈਡਿਟ – ਪੰਜਾਬੀ ਸਾਹਿਤ ਗਰੁੱਪ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment