ਰੁੱਖਾਂ ਦੀ ਸੰਭਾਲ

4.6/5 - (62 votes)

ਰੁੱਖਾਂ ਦੇ ਨਾਲ ਪਿਆਰ ਤੂੰ ਕਰ ਲੈ,
ਰੁੱਖਾਂ ਦੀ ਸੰਭਾਲ ਤੂੰ ਕਰ ਲੈ।
ਰੁੱਖਾਂ ਬਿਨ ਹਵਾ ਦੂਸ਼ਿਤ ਹੋ ਜਾਣੀ,
ਫੇਰ ਇਹ ਕਿਸੇ ਦੇ ਦਿਲ ਨੂੰ ਨਾ ਭਾਣੀ,
ਉਦੋਂ ਤੱਕ ਬਹੁਤ ਦੇਰ ਹੋ ਜਾਣੀ,
ਜਦ ਸਮਝ ਬੰਦੇ ਨੂੰ ਆਣੀ,
ਆਪਣੀਆਂ ਆਦਤਾਂ ਦਾ ਸੁਧਾਰ ਤੂੰ ਕਰ ਲੈ,
ਰੁੱਖਾਂ ਦੇ ਨਾਲ ਪਿਆਰ ਤੂੰ ਕਰ ਲੈ,
ਰੁੱਖਾਂ ਦੀ ਸੰਭਾਲ ਤੂੰ ਕਰ ਲੈ।
ਇਹਨਾ ਬਿਨਾ ਪੰਛੀ ਕਿੱਥੇ ਰਹਿਣਗੇ,
ਦੁੱਖ ਖੁੱਲ੍ਹੇ ਅਸਮਾਨ ਥੱਲੇ ਸਹਿਣਗੇ,
ਦੱਸੋ ਸਾਡਾ ਕੀ ਕਸੂਰ ਸੀ,
ਉਹ ਬਾਰ ਬਾਰ ਬੰਦੇ ਨੂੰ ਕਹਿਣਗੇ,
ਰੁੱਖ ਵੱਡਣ ਤੋ ਇਨਕਾਰ ਤੂੰ ਕਰ ਲੈ,
ਰੁੱਖਾਂ ਦੇ ਨਾਲ ਪਿਆਰ ਤੂੰ ਕਰ ਲੈ,
ਰੁੱਖਾਂ ਦੀ ਸੰਭਾਲ ਤੂੰ ਕਰ ਲੈ।
ਰੁੱਖਾਂ ਦੇ ਫਲ ਫੁੱਲ ਵੀ ਮਿਲਦੇ,
ਕਈਆ ਦੇ ਚਿਹਰੇ ਇਹਨਾ ਨਾਲ ਖਿਲਦੇ,
ਜਦੋਂ ਹੋਵੇ ਤੂੰ ਕਦੀ ਉਦਾਸ,
ਇਹਨਾ ਨਾਲ ਦੁੱਖ ਖੋਲ ਲਈ ਦਿਲ ਦੇ,
ਇਹ ਹੋਰਾ ਵਾਂਗ ਤੇਰਾ ਮਜ਼ਾਕ ਨਹੀਂ ਬਣਾਉਣਗੇ,
ਇਹਨਾ ਦੀ ਅਸਲ ਪਹਿਚਾਣ ਤੂੰ ਕਰ ਲੈ,
ਰੁੱਖਾਂ ਦੇ ਨਾਲ ਪਿਆਰ ਤੂੰ ਕਰ ਲੈ,
ਰੁੱਖਾਂ ਦੀ ਸੰਭਾਲ ਤੂੰ ਕਰ ਲੈ।

merejazbaat.in
ਜਸਕੀਰਤ ਸਿੰਘ ਕੁਰਾਲੀ
8727955300

3 thoughts on “ਰੁੱਖਾਂ ਦੀ ਸੰਭਾਲ”

  1. ਬਹੁਤ ਵਧੀਆ ਲਿਖਿਆ ਰੁੱਖਾ ਬਾਰੇ । ਸਾਨੂੰ ਸਾਰਿਆ ਨੂੰ ਹੀ ਰੁੱਖਾ ਦੀ ਸੰਭਾਲ ਕਰਨੀ ਚਾਹੀ ਦੀ ਹੈ।
    ਏਦਾ ਹੀ ਹੋਰ ਵਧੀਆ ਲਿਖਦੇ ਰਹੀ।

    Reply

Leave a Comment