ਸਾਂਈ ਮੇਰੇ ਤੂੰ ਚੰਗਾ ਕੀਤਾ

4.9/5 - (19 votes)

ਸਾਂਈ ਮੇਰੇ ਤੂੰ ਚੰਗਾ ਕੀਤਾ,

ਪਾਹੁਲ ਖੰਡੇਧਾਰ ਜਦ ਪੀਤਾ,

ਮੇਰਾ ਮਨ ਨਹੀਂ ਸੀ ਕਿਤੇ ਟਿਕਦਾ,

ਸੱਚ ਨਹੀਂ ਸੀ ਲੱਭਦਾ, ਝੂਠ ਹਰ ਪਾਸੇ ਦਿੱਸਦਾ,

ਸੱਚ ਜਿਵੇਂ ਇੱਕ ਸੁਪਨਾ ਜਿਹਾ ਹੋ ਗਿਆ,

ਸਭ ਦਰਵਾਜ਼ੇ ਬੰਦ ਹੋ ਗਏ,

ਇੰਝ ਲੱਗਦਾ ਪਹਿਰੇਦਾਰ ਵੀ ਸੌਂ ਗਏ,

ਹਨੇਰੇ ਵਿੱਚ ਇੱਕ ਆਵਾਜ਼ ਲੱਗਦਾ ਆਈ,

ਮੈਨੂੰ ਜਿਵੇਂ ਲੱਭਦਾ ਫਿਰੇ ਕੋਈ, ਮੇਰਾ ਸਾਂਈਂ,

ਹਰ ਕੋਈ ਮੈਨੂੰ ਪੁੱਛੇ ਕਿੱਥੋਂ ਆਇਆ ਤੂੰ ਭਾਈ?

ਹਰ ਕੋਈ ਵੇਖ ਇੱਕ ਦੂਜੇ ਨੂੰ ਸੀ ਹੱਸਦਾ,

ਮੈਂ ਕਿਹਾ ਦਮ ਲੈ ਕੇ ਹਾਂ ਸਭ ਕੁੱਝ ਦੱਸਦਾ,

ਅਜੇ ਤਾਂ ਤੁਹਾਡੇ ਘਰ ਦਾ ਪਾਣੀ ਵੀ ਨਹੀਂ ਪੀਤਾ,

ਨਾ ਉਹ ਆਪਣੇ ਸੀ ਤੇ ਨਾ ਉਹ ਗ਼ੈਰ,

ਮੰਗਦੇ ਸੀ ਇੱਕ ਦੂਜੇ ਦੀ ਖ਼ੈਰ,

‘ਅੰਬਰਾ’ ਲੱਗਦਾ ਫੱਟ ਤੇਰੇ ਜ਼ਖ਼ਮਾਂ ਵਾਲਾ ਹੁਣ ਜਾਊ ਸੀਤਾ,

ਸਾਂਈ ਮੇਰੇ ਤੂੰ ਸਭ ਚੰਗਾ ਕੀਤਾ,

ਸਾਂਈਂ ਮੇਰੇ ਤੂੰ ਚੰਗਾ ਕੀਤਾ,

ਪਾਹੁਲ ਖੰਡੇਧਾਰ ਜਦ ਪੀਤਾ,

ਸਾਂਈਂ ਮੇਰੇ ਤੂੰ ਚੰਗਾ ਕੀਤਾ, ਤੂੰ ਚੰਗਾ ਕੀਤਾ, ਤੂੰ ਚੰਗਾ ਕੀਤਾ।

Rab Da ghar

ਜੇ. ਐਸ ਅੰਬਰ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment