HANJU ਹੰਝੂ

5/5 - (1 vote)

ਹਾਦਸਾ ਜਿੰਦਗੀ ਵਿੱਚ ਸਫ਼ਲਪੁਰਵਕ ਵੀ ਹੋ ਸਕਦਾ ਹੈ ਜਾਂ ਹਾਦਸਾ ਵਾਪਰ ਜਾਣ ‘ ਤੇ ਮੌਤ ਦਾ ਖੂਹ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਜਿੰਦਗੀ ਅਸਾਨੀ ਨਾਲ ਕੋਈ ਵੀ ਕੰਮ ਕਰਨ ਲਈ ਕਹਿੰਦੀ ਹੈ ਉਵੇਂ ਹੀ ਇੱਕ ਜਿੰਦਗੀ ਮੁਸ਼ਕਿਲ ਕੰਮ ਕਰਨ ਲਈ ਵੀ ਕਹਿੰਦੀ ਹੈ। ਕੁਝ ਬੁਰਾ ਵਕ਼ਤ ਕੁਝ ਪਿਆਰ ਦਾ ਅੰਤ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਜਲੰਧਰ ਵੱਸਦੇ ਭਾਰਗੋ ਨਗਰ ਵਿੱਚ ਰਹਿੰਦੇ ਸ਼ਮਸ਼ੇਰ ਸੰਧੂ ਦਾ ਬੀਤਿਆ ਕੱਲ੍ਹ ਪੇਸ਼ ਕਰਨ ਜਾ ਰਿਹਾ ਹਾਂ।

ਗ਼ਰੀਬੀ ਬਿਆਨ ਕਰ ਦਿੰਦੀ ਹੈ ਜਿੰਦਗੀ ਦੇ ਹਾਲਾਤ ਬਾਰੇ,ਇਸਦਾ ਗਿਆਨ ਜੰਮਦੇ ਬੱਚੇ ਨੂੰ ਵੀ ਹੋ ਜਾਂਦਾ ਹੈ।ਸ਼ਮਸ਼ੇਰ ਦੇ ਬਾਪੂ ਜੀ ਨਸ਼ਾ ਕਰਦੇ ਸੀ। ਉਹਨਾਂ ਦੀ ਹਾਲਤ ਬਜੁਰਗ ਹੋਣ ਮਗਰੋਂ ਬਿਗੜਨ ਲੱਗ ਪਈ ਸੀ।ਪੁੱਤ ਦਾ ਰਾਜ ਘਰ ਦੀ ਦਹਿਲੀਜ ਵਿੱਚ ਹੋ ਕੇ ਹੀ ਹੁੰਦਾ ਹੈ,ਇਸ ਗੱਲ ਦਾ ਸ਼ਮਸ਼ੇਰ ਨੂੰ ਵਕ਼ਤ ਦੇ ਤੁਰੇ ਜਾਣ ਮਗਰੋਂ ਪਤਾ ਲੱਗਦਾ ਹੈ।ਜਿੰਦਗੀ ਤੋਂ ਤੰਗ ਰਹਿ ਕੇ ਵੀ ਸ਼ਮਸ਼ੇਰ ਆਪਣੀ ਪੜ੍ਹਾਈ ਪੂਰੀ ਕਰ ਗਿਆ ਸੀ।ਸ਼ਮਸ਼ੇਰ ਨੇ ਬਹੁਤ ਕੁਝ ਅਜਿਹਾ ਸਿੱਖਿਆ ਸੀ ਜਿਸਦਾ ਸਿੱਟਾ ਬੇਸ਼ੁਮਾਰ ਨਿਖੜਿਆ।ਸ਼ਮਸ਼ੇਰ ਦਾ ਸੁਭਾਅ ਬਹੁਤ ਚੰਗਾ ਸੀ।ਅਸਲ ਰੰਗਤ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਘਰ ਵਿੱਚ ਕੋਈ ਕਮਾਉਣ ਵਾਲਾ ਨਾ ਹੋਵੇ।

ਸ਼ਮਸ਼ੇਰ ਨੂੰ ਆਪਣੀ ਸ਼ਰਮਿੰਦਗੀ ਉਦੋਂ ਲੱਗਦੀ ਸੀ ਜਦੋਂ ਉਡੀਕ ਬਾਪੂ ਜੀ ਦੀ ਹੁੰਦੀ ਸੀ।ਸ਼ਰਾਬ ਦੇ ਨਾਲ ਟੁੰਨ ਬਾਪੂ ਨੂੰ ਵੇਖ ਸ਼ਮਸ਼ੇਰ ਬਹੁਤ ਸ਼ਰਮਿੰਦਗੀ ਮਹਿਸੂਸ ਕਰਦਾ ਸੀ।ਗ਼ਰੀਬ ਹੋਣ ਕਰਕੇ ਕੋਈ ਵੀ ਮਿੱਤਰ ਪਿਆਰਾ ਉਸਦੇ ਲਾਗੇ ਵੀ ਨਹੀਂ ਲੱਗਦਾ ਸੀ।ਸ਼ਮਸ਼ੇਰ ਦੀ ਮਾਂ ਕੋਠੀਆਂ ਵਿੱਚ ਝਾੜੂ ਪੋਚਾ ਦਾ ਕੰਮ ਕਰਦੀ ਸੀ। ਥੱਕੀ ਹੋਈ ਮਾਂ ਦੀ ਲਤਾਂ ਰੋਜ ਰਾਤ ਨੂੰ ਸ਼ਮਸ਼ੇਰ ਘੁੱਟ ਕੇ ਮਾਲਿਸ਼ ਕਰਦਾ ਸੀ।ਸ਼ਮਸ਼ੇਰ ਇੱਕ ਲੋਤਾ ਪੁੱਤ ਸੀ।ਸ਼ਮਸ਼ੇਰ ਆਪਣੇ ਆਪ ਨੂੰ ਇਕੱਲਾਪਣ ਮਹਿਸੂਸ ਕਰਦਾ ਸੀ।ਸ਼ਮਸ਼ੇਰ ਸੋਚਦਾ ਸੀ “ਜਿਸ ਜਿੰਦਗੀ ਦਾ ਟੀਚਾ ਅਮੀਰੀ ਨਹੀਂ ਉਸ ਜਿੰਦਗੀ ਰੋਲ ਗ਼ਰੀਬੀ ਕਿਉਂ ?”

ਬਦਨਾਮ ਹੋਈ ਜਿੰਦਗੀ ਨੂੰ ਕੋਈ ਗੱਲ ਨਹੀਂ ਲਾ ਸਕਦਾ,ਅਮੀਰੀ ਦਾ ਨਾਂ ਹਮੇਸ਼ਾ ਡੁੱਲਿਆ ਪਰ ਰਹਿਮਤ ਦਾ ਫੁੱਲ ਕੋਈ ਹੀ ਭਗਾਉਂਦਾ।ਸ਼ਮਸ਼ੇਰ ਨੂੰ ਪੜ੍ਹਾਈ ਉਸਦੀ ਮਾਂ ਪੂਰੀ ਕਰਾਉਂਦੀ ਹੈ।ਸ਼ਮਸ਼ੇਰ ਪੜ੍ਹਨ ਵਿੱਚ ਬਹੁਤ ਤੇਜ ਸੀ।ਉਸਦਾ ਵਕ਼ਤ ਕਾਲਜ ਤੱਕ ਆ ਪਹੁੰਚਾ ਸੀ।ਜਦੋਂ ਕਾਲਜ ਸ਼ਮਸ਼ੇਰ ਨੇ ਪੈਰ ਧਰਿਆ ਉਸ ਵਕ਼ਤ ਇੱਕ ਮੁਲਾਕਾਤ ਅਣਜਾਣ ਮੁਟਿਆਰ ਨਾਲ ਹੋਈ।ਸ਼ਮਸ਼ੇਰ ਨੂੰ ੳੁਹ ਪਸੰਦ ਆਈ ਪਰ ਗ਼ਰੀਬੀ ਦੀ ਸ਼ਮਾ ਵੇਖ ਉਹ ਆਪਣਾ ਮੁੱਖ ਪਾਸਾ ਕਰ ਲਿਆ।

ਥੋੜ੍ਹੇ ਜਿਹੇ ਵਕ਼ਤ ਲੰਘ ਜਾਣ ਤੋਂ ਬਾਅਦ ਜਿੰਦਗੀ ਨੇ ਆਪਣਾ ਮੋੜ ਲੈ ਹੀ ਲਿਆ।ਸ਼ਮਸ਼ੇਰ ਕਿਸੇ ਨੂੰ ਪਿਆਰ ਕਰਨ ਲੱਗ ਪਿਆ। ਅਣਜਾਣ ਦਾ ਪਾਤਰ ਬਣ ਕੇ ਪਿਆਰ ਦਾ ਇਜ਼ਹਾਰ ਸੱਚਾ ਹੋਇਆ ਜਿਸ ਜਿੰਦਗੀ ਦਾ ਕੋਈ ਖਾਸ ਨਹੀ ਸੀ ਉਸ ਹੀ ਜਿੰਦਗੀ ਦਾ ਕੋਈ ਸਾਥ ਮਿਲਿਆ।ਜਿਸ ਮਹੋਬਤ ਦੇ ਨਾਲ ਪਿਆਰ ਸੀ ਹੋਇਆ, ਉਹ ਵੀ ਇੱਕ ਉੱਚੇ ਖਾਨਦਾਨ ਦੀ ਵਾਰਿਸ ਸੀ।ਉੱਚ ਦਰਜੇ  ‘ ਤੇ ਉੱਚ ਸਿੱਖਿਆ ਹਾਸਲ ਕਰਨ ਵਾਲੀ ਸੰਦੀਪ ਕੌਰ ਬਹੁਤ ਹੁਸ਼ਿਆਰ ਵੀ ਸੀ।ਸੰਦੀਪ ਬਹੁਤ ਹੀ ਖੁਸ਼ਮਿਜਾਜ਼ ਤੇ ਸਬਰ ਪੱਖ ਤੋਂ ਇੱਕ ਚੰਗੀ ਮੁਟਿਆਰ ਸੀ।

ਜਿੰਦਗੀ ਦਾ ਹਿੱਸਾ ਅੱਧਾ ਰੋਣਾ ਹੀ ਲਿਖਿਆ ਹੁੰਦਾ ਜਿਸਦਾ ਖਿਆਲ ਸਿਰਫ਼ ਇੱਕ ਮਾਂ ਕਰ ਸਕਦੀ ਜਨਮ ਦੇਣ ਮਗਰੋਂ ਪਰ ਹੰਝੂ ਵਹਾਉਣ ਦਾ ਵਕ਼ਤ ਕੋਈ ਨਹੀਂ ਹੁੰਦਾ।ਕੁਝ ਵਕ਼ਤ ਪਿਆਰ ਜਿਹਾ ਹੋਇਆ।ਕਿੱਸਾ ਲੰਮੇ ਵਕ਼ਤ ਤੱਕ ਚੱਲਦਾ ਰਿਹਾ।ਪਿਆਰ ਦੀ ਤਲਾਸ਼ ਹਰ ਕਦਮ ‘ ਤੇ ਜਾ ਡੁੱਲੀ।ਅਮੀਰੀ ਦਾ ਬਣਿਆ ਸੰਦੀਪ ਦਾ ਬਾਪੂ ਬਹੁਤ ਹੰਕਾਰੀ ‘ ਤੇ ਕੰਜੂਸ ਸੀ।ਪੈਸਾ ‘ ਤੇ ਖੁਸ਼ੀ ਹਰ ਦਮ ਚੇਹਰੇ ਤੇ ਹੁੰਦੇ ਸਨ।ਜਦੋਂ ਸ਼ਮਸ਼ੇਰ ਨੂੰ ਵਕ਼ਤ ਦਾ ਰਾਹ ਮਿਲ ਗਿਆ ਉਦੋਂ ਸਹੀ ਵਕ਼ਤ ਦਾ ਪਤਾ ਲੱਗਾ ਜਦੋਂ ਸੰਦੀਪ ਦੇ ਪਿਤਾ ਨੇ ਇਹ ਕਿਹਾ, ” ਤਲਾਸ਼ ਪੁੱਤ ਜਿੰਦਗੀ ਦੀ ਹੁੰਦੀ ਹੈ ਕਦੇ ਉਮੀਦ ਦੀ ਨਹੀਂ।” ਸਿਰਫ਼ ਇਹ ਜਵਾਬ ਅੱਜ ਵੀ ਹੰਝੂ ਲੈ ਆਉਂਦਾ ਹੈ।ਜਿਸਦਾ ਦਾ ਕਿਸਮਤ ਨੂੰ ਵੀ ਅਹਿਸਾਸ ਨਹੀ ਸੀ।

ਉਹ ਪਿਆਰ ਬਹੁਤ ਅਧੂਰਾ ਸੀ।ਜਿਸ ਜਿੰਦਗੀ ਦਾ ਸ਼ਮਸ਼ੇਰ ਨੂੰ ਨਹੀਂ ਪਤਾ ਸੀ ਉਸ ਜਿੰਦਗੀ ਦਾ ਅੰਤ ਬੁਰਾ ਸੀ।ਪੰਦਰਾਂ ਵਰ੍ਹਿਆਂ ਬਾਅਦ ਸ਼ਮਸ਼ੇਰ ਆਪਣਾ ਘਰ ਵਸਾ ਚੁੱਕਾ ਸੀ।ਸਕੂਨ ਜਿਹੀ ਜਿੰਦਗੀ ਜੀਅ ਰਿਹਾ ਸੀ।

 

 

ਅੰਤ ਕੀਤਾ ਪਿਆਰ ਅਧੂਰਾ ਲੰਘਿਆ,ਨਾ ਸਮਝ ਕੇ ਮੈ ਵੀ ਰੰਗਿਆ।

ਹਜੂਰ ਬੋਲਣ ਦੇ ਕਾਬਿਲ ਥੰਮਿਆ,ਇੱਕ ਹੰਝੂ ਹੀ ਸਾਲੋ ਸਾਲ ਖੰਗਿਆ।

 

 

 

ਤੁਹਾਡਾ ਆਪਣਾ ਵਿਸ਼ਵਾਸਯੋਗ

Writer-Gaurav DhimAn

Leave a Comment