ਲਾਲ ਅੱਖ
ਕਰ ਗਈ ਜਿੰਦਗੀ ਨੂੰ ਪੂਰਾ,
ਮੇਰਾ ਰੁੱਕਿਆ ਸਾਹ ਅਧੂਰਾ।
ਨਾ ਕੋਈ ਰੂਪ ਸੀ ਠੱਗਿਆ,
ਨਾ ਇਸ਼ਕ ਨੇ ਲਿਆ ਚੂੜਾ।
ਰਤਾ ਇਸ਼ਕੋਂ ਪਾਈ ਤਾਸ਼ ਬੇਗੀ ਵੇ,
ਨਾ ਕਰ ਉਮੀਦ,ਜਿੰਦਗੀ ਦਾ ਰੱਸ ਬੁਰਾ।
ਸੁਣੀ ਕੱਲੀ ਜਿੰਦਗੀਂ ਦਾ ਦੁੱਖ ਗੂੜ੍ਹਾ,
ਮੈ ਇਸ਼ਕ ਲੰਘਿਆ ਖੁਬਿਆ ਵਿੱਚ ਛੂਰਾ।
ਦਰਦ ਦਿਲਾਂ ਦਾ ਭਰਿਆ ਰਹਿੰਦੈ,
ਤਕਲੀਫ਼ ਨਾ ਵੇਖ,ਕਰ ਗਿਆ ਯਾਰ ਦੂਰਾ।
ਰਤਾ ਇਸ਼ਕੋਂ ਪਾਈ ਤਾਸ਼ ਬੇਗੀ ਵੇ,
ਨਾ ਕਰ ਉਮੀਦ,ਜਿੰਦਗੀ ਦਾ ਰੱਸ ਬੁਰਾ।
ਇੱਕੋ ਮਿਕੇ ਸਾਂਝ ਇਸ਼ਕਾ ਦੀ,
ਰੱਬ ਲੇਖ ਲਿਖੇ,ਤੂੰ ਨਾ ਸਿਦਕ ਨੂਰਾਂ
ਮਨ ਘਬਰਾਇਆ ਤਾਂਘ ਫ਼ਿਕਰਾ ਦੀ,
ਹੋਇਆ ਹੁਕਮ ਕਿੱਥੇ,ਪਾਇਆ ਅੱਖ ਸਧੂਰਾਂ
ਰਤਾ ਇਸ਼ਕੋਂ ਪਾਈ ਤਾਸ਼ ਬੇਗੀ ਵੇ,
ਨਾ ਕਰ ਉਮੀਦ,ਜਿੰਦਗੀ ਦਾ ਰੱਸ ਬੁਰਾ।
ਮਾਸੂਮੀਅਤ ਅੱਲ੍ਹੜ ਜਖਮਾਂ ਦੀ,
ਜਿੱਥੇ ਜਾਤ ਪੇਸ਼ ਲੱਗੇ ਨਾ ਨਜ਼ਰ ਰੂਹਾਂ।
ਠੱਗ ਬੰਦਿਸ਼ ਗਿਰੇ ਕਮਾਲ ਰੂਪਾਂ ਦੀ,
ਇੱਥੇ ਰਾਗ ਦਿਖੇ ਪ੍ਰਮੇਸ਼,ਹੈ ਰੱਬ ਰੂਪੀ ਸਰੂਰਾਂ।
ਰਤਾ ਇਸ਼ਕੋਂ ਪਾਈ ਤਾਸ਼ ਬੇਗੀ ਵੇ,
ਨਾ ਕਰ ਉਮੀਦ,ਜਿੰਦਗੀ ਦਾ ਰੱਸ ਬੁਰਾ।
ਆਉਂਦੀ ਬਾਤ ਘਰ ਉੱਜੜਿਆਂ ਦੀ,
ਕਲੇਸ਼ ਮੁੱਕੇ ਨਾ,ਜਿੰਦਗੀ ਤਾਸ਼ੀ ਖੂਹਾਂ।
ਰੋਂਦੀ ਮਾਂ ਖਾਲੀ ਤਕਦੀਰ ਮੁਰਦਿਆਂ ਦੀ
ਗੌਰਵ ਇੱਥੇ ਲਾਲ ਅੱਖ,ਵੇਖ ਨਾ ਮੂੰਹਾਂ
ਰਤਾ ਇਸ਼ਕੋਂ ਪਾਈ ਤਾਸ਼ ਬੇਗੀ ਵੇ,
ਨਾ ਕਰ ਉਮੀਦ,ਜਿੰਦਗੀ ਦਾ ਰੱਸ ਬੁਰਾ।
ਗੌਰਵ ਧੀਮਾਨ
ਜੀਰਕਪੁਰ ਚੰਡੀਗੜ੍ਹ
blog hosting— best hosting for your blog
Also Read This++ਲਲਕਾਰ ਭਗਤ ਸਿੰਘ ਦੀ