ਜਿੰਦਗੀ ਨੂੰ ਲੋੜ ਹੁੰਦੀ ਹੈ ਇੱਕ ਦੂਜੇ ਦੇ ਸਹਾਰੇ ਦੀ ਜਿੱਥੇ ਕੋਈ ਨਹੀਂ ਕਰਦਾ ਕਰਜ ਪੂਰਾ,ਇੱਥੇ ਰੁੱਲਦੀ ਹੈ ਦੁਨੀਆ ਕਿਸਮਤ ਮਾਰੇ ਦੀ.. ਜਿੱਥੇ ਲੜ੍ਹਨਾ ਤਾਂ ਖੁਦ ਪੈਂਦਾ ਹੈ ਪਰ ਖੁਦ ਦੀ ਕਾਬਲੀਅਤ ਨੂੰ ਸਹੀ ਸਾਬਿਤ ਕਰਨਾ ਖੁਦ ਲਈ ਸ਼ਰਮਿੰਦਗੀ ਮਹਿਸੂਸ ਕਰਨਾ ਹੁੰਦਾ ਹੈ।ਜਿੰਦਗੀ ਕੋਈ ਝੂਠੇ ਕੇਸ ਵਾਂਗ ਨਿਪਟਾਰਾ ਨਹੀਂ ਕਰਦੀ ਇਸਨੂੰ ਸਮਝਣ ਦੀ ਲੋੜ ਹੁੰਦੀ ਹੈ। ਜਿੱਥੇ ਸਬ ਕੁਦਰਤ ਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਖੁਦ ਦਾ ਵਿਸ਼ਵਾਸ਼ ਤੇ ਦੂਜਾ ਨਾ ਕਰ ਵਿਸ਼ਵਾਸ਼ ਸਿਰਫ਼ ਖੁਦ ਨੂੰ ਪਹਿਚਾਣ,ਜਿਸ ਨਾਲ ਜਿੰਦਗੀ ਦਾ ਨਿਪਟਾਰਾ ਹੋ ਸਕਦਾ ਹੈ।ਅਸੀ ਕੀ ਸੋਚਕੇ ਜੀਊਣੇ ਹਾਂ,ਜਿੱਥੇ ਜਿੰਦਗੀ ਦਾ ਨਾਂ ਹੀ ਮੌਤ ਹੈ। ਹਰ ਕੋਈ ਆਪਣੀ ਸੋਚ ਦਾ ਮਾਲਿਕ ਹੈ ਪਰ ਕੋਈ ਖੁਦ ਲਈ ਨਹੀਂ ਸੋਚਦਾ ਕਿਉਂਕਿ ਉਸਦੇ ਮਨ ਦੂਜੇ ਪ੍ਰਤੀ ਲੁੱਟ ਤੇ ਖਾਣ ਦੀ ਭਾਵਨਾ ਉਤਪੰਨ ਹੋ ਜਾਂਦੀ ਹੈ।ਜਿਸ ਕਰਕੇ ਕਈ ਲੋਕ ਆਪਣਾ ਆਪ ਵੀ ਗੁਆ ਲੈਂਦੇ ਹਨ। ਕੋਈ ਵੱਡਾ ਫ਼ੈਸਲਾ ਵੀ ਜਿੰਦਗੀ ਨੂੰ ਸਹੀ ਦਿਸ਼ਾ ਵੀ ਦੇ ਸਕਦਾ ਹੈ ਪਰ ਇਹ ਸਬ ਕਰਨਾ ਸਹੀ ਕਿਉ ਨਹੀਂ ਸਮਝਦੇ ਕਿਉਂਕਿ ਇਸ ਨਾਲ ਜਿੰਦਗੀ ਦਾ ਪਹਿਲਾ ਪਹਿਲੂ ਖਤਮ ਹੋ ਜਾਂਦਾ ਹੈ। ਪੈਸਾ ਪੂੰਜੀ ਨਿਵੇਸ਼ ਨਾ ਕੀਤਾ ਜਿੰਦਗੀ ਦਾ ਇੱਕ ਨਵਾਂ ਸਿੱਟਾ ਜਿੱਥੇ ਜੁੜਨਾ ਤੇ ਜੋੜਨਾ ਹੀ ਜਾਣ ਸਕੇ ਲੋਕ ਪਰ ਅੱਜ ਤੱਕ ਖੁਦ ਕਾਮਯਾਬ ਤੇ ਗ਼ਰੀਬ ਨੂੰ ਨਾ ਆਰਾਮ ਦਿਲਾ ਸਕੇ। ਇਸ ਕਰਕੇ ਜਿੰਦਗੀ ਸਬਕ ਵਾਰ ਵਾਰ ਸਿਖਾਉਂਦੀ ਹੈ। ਕੋਈ ਗੁਨਾਹ ਨਾ ਕੀਤਾ ਪਰ ਗੁਨਾਹ ਦੇ ਭਾਗੀਦਾਰ ਬਣਾ ਦਿੰਦੀ ਹੈ ਜਿੰਦਗੀ,ਇਸ ਨੂੰ ਸਮਝਣ ਲਈ ਵਿਸ਼ਵਾਸ਼ ਦਾ ਹੋਣਾ ਤੇ ਨਾ ਹੋਣਾ ਵੀ ਸੁਭਾਵਿਕ ਪੱਖ ਤੋਂ ਸਹੀ ਨਿਰਣਾ ਅਖਵਾਉਂਦਾ ਹੈ। ਆਵਾਜ਼ ਬੁਲੰਦ ਉਦੋਂ ਹੋ ਸਕਦੀ ਹੈ ਜਦੋਂ ਪਹਿਚਾਣ ਖੁਦ – ਬ – ਖੁਦ ਬਣਾਉਣੀ ਅਾ ਜਾਵੇ। ਕੋਈ ਇਨਸਾਨ ਬਿਨ ਖਾਏ ਨਹੀਂ ਜਿੰਦਗੀ ਜੀਅ ਸਕਦਾ ਉਸਨੂੰ ਆਪਣਾ ਢਿੱਡ ਭਰਨ ਲਈ ਮਿਹਨਤ ਕਰਨੀ ਹੀ ਪੈਂਦੀ ਹੈ। ਸੜਕਾਂ ਤੇ ਰੁੱਲਦੇ ਜਵਾਕ ਰਹਿ ਜਾਂਦੇ ਜਿੱਥੇ ਉਹਨਾਂ ਦਾ ਨਾਮ ਨਾ ਮਾਤਾ ਪਿਤਾ ਦਾ ਪਤਾ ਲੱਗਦਾ ਹੈ ਕਿਉਂਕਿ ਅੱਜ ਕੱਲ੍ਹ ਜਿੰਦਗੀ ਉਲਟ ਪਾਸੇ ਨੂੰ ਚੱਲ ਰਹੀ ਹੈ। ਇੱਕ ਪਿਤਾ ਨਸ਼ੇ ਨੂੰ ਵੇਖ ਘਰ ਉਜਾੜਨ ਦੀ ਗੱਲ ਕਰਦਾ ਹੈ ਤੇ ਉਜਾੜ ਵੀ ਦਿੰਦਾ ਹੈ। ਕੁਝ ਅਜਿਹਾ ਹੀ ਇੱਕ ਬੱਚੇ ਤੋਂ ਦੋ ਬੱਚੇ ਪੈਦਾ ਕਰਦਾ ਹੈ ਤੇ ਅੱਗੇ ਤਿੰਨ ਤੋਂ ਚਾਰ ਫਿਰ ਉਸਦੀ ਜਿੰਦਗੀ ਨੂੰ ਵੀ ਨਰਕ ਬਣਾ ਦਿੰਦਾ ਹੈ। ਪਿਤਾ ਹੋਣ ਦੇ ਰਿਸ਼ਤੇ ਪਿਤਾ ਕਦੇ ਨਹੀਂ ਨਿਭਾਉਂਦਾ ਹੈ,ਉਸ ਦਾ ਚਿੱਠਾ ਇੱਕ ਸੜਕ ‘ ਤੇ ਭਿੱਖ ਮੰਗ ਰਹੇ ਬੱਚੇ ਤੋਂ ਪਤਾ ਲੱਗ ਜਾਂਦਾ ਹੈ। ਗ਼ਰੀਬੀ ਦੀ ਆਬਾਦੀ ਕਿਉਂ ਵੱਧ ਰਹੀ ਹੈ ਉਸਦਾ ਕਾਰਨ ਇੱਕ ਹਵਸ ਵੀ ਹੈ ਤੇ ਦੂਜੇ ਪਾਸੇ ਦੌਲਤ। ਇਸਨੂੰ ਉਹ ਲੋਕ ਇਸਤੇਮਾਲ ਕਰਦੇ ਹਨ ਜਿਹਨਾਂ ਦੇ ਹੱਕ ‘ ਚ ਕੁਝ ਨੀ ਹੁੰਦਾ ਪਰ ਕਰਨ ਦੀ ਤਮੰਨਾ ਬਹੁਤ ਹੁੰਦੀ ਹੈ। ਹਵਸ ਦੇ ਵਿੱਚ ਫੱਸੇ ਲੋਕ ਦੋਵੇਂ ਹੀ ਹੋ ਸਕਦੇ ਹਨ। ਅਮੀਰ ਗਰੀਬ ਦਾ ਕੋਈ ਫ਼ਰਕ ਨਹੀਂ ਦਿਖਾਈ ਦਿੰਦਾ। ਦੌਲਤ ਪਿੱਛੇ ਭੱਜਣਾ ਗ਼ਰੀਬ ਦਾ ਵੀ ਰਿਵਾਜ ਹੋ ਸਕਦਾ ਹੈ ਤੇ ਅਮੀਰ ਦਾ ਵੀ,ਇੱਕ ਸਮਾਨ ਤਾਂ ਦੋਵੇਂ ਹੀ ਲੋਕ ਗਿਣੇ ਜਾਂਦੇ ਹਨ ਪਰ ਇਸਦਾ ਅੰਦਾਜ਼ਾ ਜਾਤ ਪਾਤ ਤੇ ਕੱਪੜਾ ਮਕਾਨ ਵੇਖ ਲਗਾਇਆ ਜਾ ਸਕਦਾ ਹੈ।ਅੱਜ ਕੱਲ੍ਹ ਇਸਨੂੰ ਆਮ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਫ਼ਰਕ ਕਰਦੇ ਹਨ ਉੱਚ ਨੀਚ ਵਾਲੇ ਲੋਕ ਤੇ ਰਿਸ਼ਤੇਦਾਰ ਨੂੰ ਵੀ ਆਪਣਾ ਨਹੀਂ ਸਮਝਦੇ ਹਨ।ਇੱਥੇ ਆਪਣਾ ਭਵਿੱਖ ਤਾਂ ਵੇਖਦੇ ਹਨ ਪਰ ਦੂਜੇ ਦਾ ਸਾਥ ਜਲਦੀ ਛੱਡ ਦਿੰਦੇ ਹਨ।
ਜਿੰਦਗੀ ਕੋਈ ਝੂਏ ਦਾ ਖੇਡ ਨਹੀਂ,ਗ਼ਰੀਬ ਬਣ ਕੇ ਉਸਦਾ ਮਜ਼ਾਕ ਕੁਝ ਸਵਾਲ ਕੀਤਾ।
ਅਮੀਰ ਦੀ ਕਿਸਮਤ ਰੁੱਲਦੀ ਉਵੇਂ ਨਹੀਂ,ਜਿੱਥੇ ਭੇਦ ਭਾਵ ਨੇ ਆਪਣਾ ਵਜੂਦ ਦਿਖਾ ਦਿੱਤਾ।
ਤੁਹਾਡਾ ਆਪਣਾ ਵਿਸ਼ਵਾਸਯੋਗ
ਗੌਰਵ ਧੀਮਾਨ