ਪੁੱਛੋ ਜਿੰਦਗੀ ਆਪਣੀ ਕੀ ਕਹਿੰਦੀ ਅੈ,
ਜਿਸਦਾ ਨਾਂ ਲਈਏ ਉਸਨੂੰ ਜੀ ਰਹਿੰਦੀ ਐ।
ਵਕ਼ਤ ਨੂੰ ਪਾ ਕੇ ਨਾ ਤੁਰਿਆ ਕਰ,
ਹਰ ਕਦਮ ‘ ਤੇ ਵਿਸ਼ਵਾਸ਼ ਖਰੀਦ ਲੈਂਦੀ ਅੈ।
ਕੋਈ ਪਿਆਰ ਦੀ ਸੌਹ ਦਿਲੋਂ ਨਾ ਖਾਵੇ,
ਉਡੀਕ ਸਿਰਫ਼ ਇੱਜਤ ਨੂੰ ਬਹਿੰਦੀ ਅੈ।
ਤਨ ਤੋਂ ਕੱਪੜਾ ਹੱਟ ਡਿੱਗ ਜੇ,
ਦੁਨੀਆ ਦੀ ਨਜਰ ਉਤਾ ਸਹਿੰਦੀ ਐ।
ਕੋਈ ਦੌੜ ਦੇ ਵਿੱਚ ਉੱਚਾ ਉੱਡਿਆ,
ਮਨ ਵਿੱਚ ਪਿਛਾਂਹ ਤਾਂਘ ਪਾਉਂਦੀ ਅੈ।
ਜਿੱਤ ਕੇ ਹਾਰ ਕਦੇ ਨਾ ਮੁੜਿਆ,
ਉਸ ਬਚਪਨ ਦੀ ਯਾਦ ਸਤਾਉਂਦੀ ਅੈ।
ਕੋਈ ਸਾਥ ਨਿਭਾ ਕੇ ਨਾ ਨਜਰ ਮਿਲਾਉਂਦਾ,
ਉਸ ਸਾਥ ਦੀ ਕੀਮਤ ਭੁੱਲ ਭਲਾਉਂਦੀ ਅੈ।
ਰਤਾ ਪ੍ਰਵਾਹ ਰੁੱਕ ਵਕ਼ਤ ਨਹੀਂ ਚਾਉਂਦਾ,
ਗੌਰਵ ਗਾਹਾਂ ਲੰਘ ‘ ਤੇ ਯਾਦ ਆਉਂਦੀ ਐ।
ਗੌਰਵ ਧੀਮਾਨ