ਕਰਦੀ ਕਦੋਂ ਦਾ ਇੰਤਜ਼ਾਰ

Rate this post

ਉਮਰਾਂ ਤੱਕ ਸਾਥ ਨਿਭਾਉ ਸੀ ਤੇਰਾ
ਤੂੰ ਵਿਦੇਸ਼ਾ ਛੇਤੀ ਮੁੜ ਅਾ ਜਾ ਵੀਰਾ
ਰੱਖੜੀ ਬੰਨ ਕੇ ਪੂਰੀ ਕਰੂੰ ਹਰਜੋਈ
ਇੱਕ ਵਾਰੀ ਸ਼ਕਲ ਦਿਖਾ ਜਾ ਵੀਰਾ

ਸੁਪਨੇ ਅਧੂਰੇ ਮੈਤੋਂ ਕਬੂਲ ਨਾ ਹੋਏ
ਤੇਰੀ ਝਲਕਾਂ ਰੂਪ ਪਿਆਰਾ ਵੀਰਾ
ਤਸੀਹੇ ਦਿੱਤੇ ਮੈਨੂੰ ਰਿਸ਼ਤੇਦਾਰਾਂ ਨੇ
ਨਾ ਮੈ ਡਰੀ ਸੁੱਖ ਹੈ ਸਹਾਰਾ ਵੀਰਾ

ਮੁੱਕ ਜਾਵਣ ਦੀ ਆਸ ਹੀ ਬੱਚਗੀ
ਤੂੰ ਮਿਲਿਆ ਜਿੰਦ ਜਿੰਦਗੀ ਵੀਰਾ
ਮਰਨਾ ਪਾਪ ਸਾਂ ਲੱਗਿਆ ਏ ਮੈਨੂੰ
ਰਹਿ ਹਿੱਤ ਤੂੰ ਘੁੱਟ ਪਿਲਾ ਜਾ ਵੀਰਾ

ਬੰਦਗੀ ਹੋਵਣ ਉੱਤੋਂ ਉਮਰ ਆਈ
ਤੇਰਾ ਖ਼ਤ ਹੀ ਸਫ਼ਰ ਕਰਾਵੇ ਵੀਰਾ
ਕਦੋਂ ਦੀ ਤੇਰਾ ਇੰਤਜ਼ਾਰ ਸੀ ਕਰਦੀ
ਦੂਰ ਹੋਈਓ ਪਿਆਰ ਪਾ ਜਾ ਵੀਰਾ

ਰੋਂਦੀ ਅੈ ਮਾਂ ਮੈ ਚੁੱਪ ਹਾਂ ਕਰਾਉਂਦੀ
ਰੋਜ਼ ਦਰਦਾਂ ਦਾ ਮਨ ਸਤਾਵੇ ਵੀਰਾ
ਇੱਕ ਇੱਕ ਪਲ਼ ਤੈਥੋਂ ਹੈ ਵੀ ਦੱਸ ਕੀ
ਭੈਣ ਤੋਂ ਤੂੰ ਰੱਖੜੀ ਬਣਵਾ ਜਾ ਵੀਰਾ

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ

Leave a Comment