ਜਿਸ ਸੁੱਖ ਦੀ ਤਲਾਸ਼ ਸੀ ਮੈਨੂੰ ਉਸ ਸੁੱਖ ਦਾ ਰਾਹ ਅੱਜ ਵੀ ਨਹੀਂ ਮਿਲ ਸਕਿਆ।ਜਦੋਂ ਜਿੰਦਗੀ ਦੀ ਉਡੀਕ ਨਾ ਸੀ ਉਸ ਵੇਲੇ ਮੈ ਨਿੱਕਾ ਜਿਹਾ ਜਵਾਕ ਸੀ।ਮੈਨੂੰ ਜਿੰਦਗੀ ਦਾ ਫ਼ਲਸਫ਼ਾ ਨਹੀਂ ਪਤਾ ਸੀ।ਮੈਨੂੰ ਪਤਾ ਨਹੀਂ ਜਿੰਦਗੀ ਨੇ ਕਿੱਥੋਂ ਤੇ ਕਿੱਥੇ ਲਿਆ ਖੜ੍ਹਾ ਕਰ ਦਿੱਤਾ ਪਰ ਹਰ ਪੱਖ ਤੋਂ ਨਿਲਾਮ ਮੇਰੇ ਘਰ ਨੂੰ ਕੀਤਾ।ਗੱਲ ਸਿਰਫ਼ ਦੋ ਜਾਂ ਚਾਰ ਦਿਨ ਦੀ ਨਹੀਂ ਇਹ ਗੱਲ ਕਈ ਸਾਲਾਂ ਤੋਂ ਚੱਲਦੀ ਅਾ ਰਹੀ ਹੈ।ਮੇਰੀ ਕਿਸਮਤ ਦਾ ਅੱਧਾ ਦੁੱਖ ਮੇਰੀ ਹੀ ਜਿੰਦਗੀ ਦਾ ਨਿੱਕਾ ਜਿਹਾ ਹਿੱਸਾ ਹੈ।ਜਿਸ ਵਿੱਚ ਮੇਰੀ ਦਾਦੀ ਜੀ ਦਾ ਕੋਈ ਕਸੂਰ ਨਹੀਂ।
ਜਦੋਂ ਪਿੰਡ ਦੇ ਵਿਕਾਸ ਨਹੀਂ ਹੋਏ ਸੀ ਉਸ ਵਕ਼ਤ ਤੋਂ ਰਹਿ ਰਹੇ ਹਾਂ ਮੇਰੇ ਮਾਤਾ ਪਿਤਾ, ਜਿਨ੍ਹਾਂ ਦਾ ਇੱਕੋ ਫ਼ਰਜ ਸੀ ਆਪਣੇ ਘਰ ਦੀ ਸੇਵਾ ਕਰਨਾ। ਜੋ ਵਚਨ ਮੇਰੀ ਦਾਦੀ ਜੀ ਨੇ ਨਿਭਾਇਆ ਉਹ ਵਚਨ ਮੇਰੇ ਮਾਤਾ ਪਿਤਾ ਜੀ ਨੇ ਵੀ ਨਿਭਾਇਆ।ਜਿੰਦਗੀ ਦੇ ਸਹੀ ਅਰਥ ਨੂੰ ਸਮਝਣ ਲਈ ਮੈਨੂੰ ਜਿੰਦਗੀ ਦੇ ਸਹੀ ਮੋੜ ਦਾ ਇੰਤਜ਼ਾਰ ਕਰਨਾ ਪਿਆ।ਲੋਕਾਂ ਦਾ ਕੰਮ ਸ਼ੁਰੂ ਤੋਂ ਹੀ ਚੁਗਲੀ ਜਾਂ ਘਰ ਪੁੱਟਣਾ ਹੁੰਦਾ ਹੈ।ਉਵੇਂ ਹੀ ਸਾਡੇ ਘਰ ਦਾ ਨਬੇੜਾ ਲੋਕਾਂ ਦੇ ਕਹੇ ਬੋਲ ਤੇ ਕੁਝ ਗੱਲਾਂ ਅਮਲ ਕਰਨ ਮਗਰੋਂ ਹੋਇਆ।ਜੀਉ ਜੀਉ ਜਿੰਦਗੀ ਚੱਲ ਰਹੀ ਸੀ ਉਵੇਂ ਹੀ ਘਰ ਦੀ ਨਿਲਾਮੀ ਜਲਦੀ ਹੋ ਰਹੀ ਸੀ।ਪਿੰਡ ਵਿੱਚ ਸਿਰਫ਼ ਆਪਣੇ ਗਿਆਰਾਂ ਘਰ,ਅੱਠ ਦੁਕਾਨਾਂ ਤੇ ਦੱਸ ਕਿਲ੍ਹੇ ਤੋਂ ਵੱਧ ਜਮੀਨ ਸੀ।
ਸੰਨ ਉਣੀ ਸੋ ਅਠਾਹਟ ਦੀ ਗੱਲ ਕਰ ਰਿਹਾ।ਉਸ ਵੇਲ੍ਹੇ ਜਮੀਨਾਂ ਦਾ ਮੁੱਲ ਨਹੀਂ ਹੁੰਦਾ ਸੀ।ਜਿਹੜਾ ਮੁੱਲ ਲੱਗਦਾ ਸੀ ਉਹ ਵੱਧ ਤੋਂ ਵੱਧ ਜਮੀਨ ਦਾ ਲੱਗਦਾ ਸੀ।ਸਾਡਾ ਪਿਛੋਕੜ ਪਾਕਿਸਤਾਨ ਲਾਹੌਰ ਦਾ ਸੀ। ਪਹਿਲਾਂ ਲਾਹੌਰ ਪੰਜਾਬ ਦਾ ਹੀ ਇੱਕ ਹਿੱਸਾ ਬਣ ਕੇ ਰਹਿੰਦਾ ਸੀ।ਜਿੰਦਗੀ ਦੇ ਰੰਗ ਬਦਲ ਜਾਣ ਤੇ ਲਾਹੌਰ ਪਾਕਿਸਤਾਨ ਦਾ ਹਿੱਸਾ ਬਣ ਕੇ ਰਹਿ ਗਿਆ।
ਪਿਤਾ ਜੀ ਦੀ ਚਾਰ ਭੈਣਾਂ ਵਿਆਹ ਉੱਚੇ ਘਰਾਣੇ ਵਿੱਚ ਹੋਣ ਮਗਰੋਂ ਹੌਲੀ ਹੌਲੀ ਸਾਰੇ ਘਰ ਨਿਲਾਮ ਕਰ ਵੇਚ ਦਿੱਤੇ।ਦਹੇਜ ਪ੍ਰਥਾ ਦਾ ਕੋਈ ਵੀ ਕਾਨੂੰਨ ਲਾਗੂ ਨਹੀਂ ਸੀ,ਅੱਜ ਵੀ ਰੌਲਾ ਦਹੇਜ ਦੇ ਨਾਲ ਚੱਲ ਰਿਹਾ ਪਰ ਦੁਨੀਆਦਾਰੀ ਤੋਂ ਚੋਰੀ,ਕਿਉਂਕਿ ਸੱਖਤ ਕਾਨੂੰਨ ਤਾਂ ਹੋ ਕੇ ਵੀ ਨਹੀਂ ਬਣ ਸਕਿਆ ਪਰ ਲੋਕਾਂ ਦੇ ਮਨਾਂ ਦੇ ਸਹੀ ਵਿਚਾਰ ਤੇ ਅਧਿਆਤਮਕ ਸੋਚ ਨਾਲ ਇਹ ਪ੍ਰਥਾ ਖਤਮ ਹੋਣ ਦਾ ਨਾਂ ਜਲਦੀ ਲੈ ਰਹੀ ਹੈ।
ਜੀਉ ਜੀਉ ਜਿੰਦਗੀ ਬਣ ਰਹੀ ਸੀ ਉਵੇਂ ਹੀ ਘਰ ਦਾ ਨਿਪਟਾਰਾ ਜਲਦੀ ਤੋਂ ਜਲਦੀ ਹੋ ਰਿਹਾ ਸੀ।ਹਰ ਪੱਖ ਤੋਂ ਜਮੀਨਾਂ ਨੂੰ ਵੇਚਿਆ ਗਿਆ।ਲੁਧਿਆਣੇ ਵੱਲ ਤੋਂ ਆਏ ਉੱਚੇ ਖਾਨਦਾਨੋਂ ਦਾਦੀ ਜੀ ਤੇ ਦਾਦਾ ਜੀ ਬਹੁਤ ਪੈਸੇ ਵਾਲੇ ਸੀ।ਦਾਦਾ ਜੀ ਸਰਕਾਰੀ ਨੌਕਰੀ ਕਰਦੇ ਸੀ।ਮੇਰੇ ਪਿਤਾ ਜੀ ਦੇ ਦਾਦਾ ਜੀ ਫੌਜ ਵਿੱਚ ਉੱਚ ਅਹੁਦੇ ਤੇ ਕਰਨਲ ਸੀ।ਜਿੰਦਗੀ ਦਾ ਅਸਲ ਗਹਿਣਾ ਗੱਟਾ ਬਹੁਤ ਨਾਮ ਵਾਲਾ ਸੀ।
ਲੋਕਾਂ ਦੇ ਜੀਵਨ ਕਦੇ ਵਪਾਰ ਬਣ ਜਾਂਦੇ ਸੀ ਜਦੋਂ ਹੱਸਦੇ ਪਰਿਵਾਰ ਦਾ ਗਲਾ ਘੁੱਟਣਾ ਹੁੰਦਾ,ਸਮੇਂ ਸਮੇਂ ਆਪਣੇ ਘਰ ਕੰਗਾਲ ਹੀ ਬਣ ਰਹਿ ਗਏ।ਅਸਲ ਜਿੰਦਗੀ ਦਾ ਫ਼ਲਸਫ਼ਾ ਕਦੇ ਨਿਬੜਿਆ ਹੀ ਨਹੀਂ।ਅੱਜ ਵੇਖੋ ਤਾਂ ਜਮੀਨ ਦਾ ਅੱਧਾ ਅੱਧਾ ਹਿੱਸਾ ਆਪਣੇ ਪੱਖ ਲਈ ਮੰਗਦੇ ਨੇ ਆਪਣੇ, ਜਿਨ੍ਹਾਂ ਦਾ ਵਿਆਹ ਜੱਟਾ ਦੇ ਘਰ ਤੇ ਉੱਚ ਅਹੁਦੇ ਦੇ ਖਾਨਦਾਨ ਨਾਲ ਹੋਇਆ ਪਰ ਸੱਚ ਤਾਂ ਇਹ ਹੈ ਸਾਨੂੰ ਸੁੱਖ ਕਿੱਥੇ ਨਸੀਬ।ਜਿੰਦਗੀ ਦਾ ਰੋਣਾ ਤੇ ਖਿਆਲ ਵਾਪਸ ਓਹੀ ਆਉਣਾ ਮਤਲਬ ਸਾਫ ਸੀ ਜਿੰਦਗੀ ਨੇ ਰੰਗ ਬਦਲਣਾ ਸਿੱਖਿਆ ਕਦੇ ਦੁੱਖ ਦਾ ਕਦੇ ਸੁੱਖ ਦੇ ਚਾਨਣ ਦਾ,ਹਰ ਪੱਖ ਤੋਂ ਦਾਦੀ ਗਲਤ ਨਹੀਂ ਸੀ।
Writer-Gaurav DhimAn