ਅੱਖੀਆਂ ਮੀਚ
ਜਿੰਦਗੀ ਨੂੰ ਵੇਖ ਮੁੱਖ ਮੋੜ ਗਿਆ,
ਦਿਲ ਦੇ ਬੰਦ ਕੁੰਡੇ ਹੱਥੋ ਖੋਲ੍ਹ ਗਿਆ।
ਵਜ੍ਹਾ ਦੱਸ ਮਾਂ ਦਾ ਦੁੱਖੜਾ ਕੱਸਿਆ,
ਰੂਹ ਕੰਬੀ ਦਾ ਵਿਸ਼ਵਾਸ਼ ਤੋੜ ਗਿਆ।
ਬਥੇਰਾ ਇਸ਼ਕ ਕਰੇਂਗੀ ਵਾਅਦਾ,
ਦਿਲ ਦੇ ਦੁੱਖੜੇ ਸੀਨੇ ਜੋੜ ਗਿਆ।
ਨਾ ਮੈ ਚੁੱਪ ਰਵਾਂ ਨਾ ਉਹ ਹੋਵੇ,
ਦਿਲ ਅਰਮਾਨ ਇੰਝ ਛੋਡ਼ ਗਿਆ।
ਜਦੋਂ ਦਿਲ ਵਿੱਚ ਰਹਿਣਾ ਉਸਦਾ,
ਖਿਆਲ ਪਿਆਰ ਨਾ ਹੋਰ ਗਿਆ।
ਦਿਲ ਮੁੱਖੜੇ ਦੇ ਰੰਗ ਬਦਲ ਗਏ,
ਵਾਹ! ਤਕਦੀਰੇ ਹੋ ਕਮਜ਼ੋਰ ਗਿਆ।
ਹੋਏ ਨਾ ਪੂਰੇ ਸੁਪਨੇ ਦਿਲ ਦੇਖ ਜੋ,
ਤੈਨੂੰ ਹੋਸ਼ ਵਿੱਚ ਮੈ ਵੇਖ ਡੋਲ੍ਹ ਗਿਆ।
ਤੂੰ ਨਾ ਇਸ਼ਕ ਕਰਿਆ ਸੀ ਦਿਲ ਤੋਂ,
ਮੈਨੂੰ ਦੋਸ਼ ਦੇ ਕੇ ਤੂੰ ਕੱਖ ਰੋਲ਼ ਗਿਆ।
ਹੰਝੂ ਭਿੱਖ ਨਹੀਂ ਮੰਗਦੇ ਸੀ ਤੈਥੋਂ,
ਪਰਛਾਵਾਂ ਸੀ ਜੋ ਦਿਲ ਭੋਰ ਗਿਆ।
ਮੇਰਾ ਅੱਖੀਆ ਮੀਚ ਰੋਣਾ ਸੀ ਜੋ,
ਗੌਰਵ ਹਿੱਸੇ ਲਿਖਵਾ ਗੋਰ ਗਿਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ