ਲਲਕਾਰ ਭਗਤ ਸਿੰਘ ਦੀ

Rate this post

ਖੂਨ ਦਹਾਕੇ ਡੁੱਲੇ ਲਹੂ ਦਾ ਛੱਪੜ ,
ਮਿੱਟੀ ਹੜ੍ਹ ਵੇਖ ਊਧਮ ਜਾ ਖੜਕਾਉਂਦਾ।
ਗੋਰਿਆ ਵੰਗਾਰ ਗੋਲੀ ਹਿੱਕ ਦਿੱਤੀ,
ਭਗਤ ਕਰਤਾਰੇ ਸੁਖਦੇਵ ਦਾ ਨਾਂ ਆਉਂਦਾ ।

ਵੇਖ ਖੜ੍ਹ ਬਹੁਤੇ ਝੱਲਣੇ ਪਏ ਦੁੱਖ,
ਗ਼ੁਲਾਮੀ ਛੱਡੋ ਭਗਤ ਲਲਕਾਰ ਹੈ ਲਾਉਂਦਾ ।
ਰਤਾ ਪ੍ਰਵਾਹ ਕੀ ਗਹਿਣੇ ਹਿੱਤ ਕੀਤੀ,
ਲਾਲਚ ਬੰਦੇਖੋਰੀ ਨੂੰ ਮਾਰ ਮਕਾਉਂਦਾ ।

ਤਕਲੀਫ਼ ਹੋ ਰਹੀ ਰੁੱਲਦੀ ਪੰਜਾਬੀਅਤ ,
ਦੁੱਖਾਂ ਦਾ ਭਾਰ ਦਿਲ ਦਿਮਾਗ ਹਾਏ ਰੌਂਦਾ।
ਮੁੱਕ ਜਾਵਣ ਦਾ ਸਬਕ ਬਣ ਗਿਐ,
ਦੱਸ ਦਈਏ ਭਗਤ ਸਿਉਂ ਮੁੜ ਅਾ ਖਲੋਂਦਾ।

ਵਾਰੀ ਆਈ ਜਰਨਲ ਸੂਬੇਦਾਰ ਭਜੇਓ,
ਸਾਮ੍ਹਣੇ ਵੇਖ ਗੋਲੀ ਨਾਲ ਭੁੰਨਤਾ ਗੋਰ ਬੰਦਾ
ਡਰ ਨਾ ਰੱਖਿਆ ਗ੍ਰਿਫ਼ਤਾਰੀ ਕਰਵਾਈ,
ਪੂਰੇ ਪੰਜਾਬ ‘ ਚ ਭਗਤ ਸਿੰਘ ਵਾਂ ਜਿਊਂਦਾ।

ਪਾਠ ਪੜ੍ਹਾਇਆ ਗ਼ੁਲਾਮੀ ਨਹੀਂ ਕਰਨੀ,
ਜਵਾਨੀ ਵਰ੍ਹੇ ਨਾ ਵੇਖ ਭਗਤ ਸ਼ੇਰ ਕਹਾਉਂਦਾ।
ਫਾਂਸੀ ਚੜ੍ਹਿਆ ਮਿੱਟੀ ਰੁੱਲ ਜਹਾਨ ਅੰਦਰ,
ਇਨਕਲਾਬ ਜ਼ਿੰਦਾਬਾਦ ਭਗਤ ਪੁਕਾਰ ਲਾਉਂਦਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

2 thoughts on “ਲਲਕਾਰ ਭਗਤ ਸਿੰਘ ਦੀ”

Leave a Comment