ਜਿੰਦਗੀ ਇੱਕ ਪੀੜ੍ਹ ਦੇ ਮਿਲੇ ਉਸ ਵੱਲ ਧਿਆਨ ਕੋਈ ਨਹੀਂ ਦਿੰਦਾ ਹੈ। ਸੱਠ ਸਾਲ ਤੋਂ ਉੱਪਰ ਲੰਘ ਰਹੀ ਉਮਰ ਬੁੱਢੀ ਮਾਂ ਦਾ ਦਿਲ ਬਹੁਤ ਨਾਜੁਕ ਦਿੱਖ ਉੱਠਿਆ ਹੈ। ਉਸ ਨਾਲ ਰਹਿ ਰਿਹਾ ਇੱਕ ਬਜੁਰਗ ਉਹਨਾਂ ਦੀ ਸੇਵਾ ਕਰਦਾ ਦਿਖਾਈ ਦਿੰਦਾ ਹੈ। ਰੋਜ਼ ਦੀ ਤਰ੍ਹਾਂ ਮੈ ਅੱਜ ਵੀ ਉਸ ਹੀ ਰਾਹ ਤੋਂ ਲੰਘਦਾ ਹਾਂ,ਜਿੱਥੇ ਉਹਨਾਂ ਦੋ ਜੋੜਿਆਂ ਦਾ ਮੇਲ ਮਿਲਾਪ ਨਜਰ ਆਉਂਦਾ ਹੈ। ਇੱਕ ਸੜਕ ਕਿਨਾਰੇ ਪੁਲ ਦੇ ਥੱਲੇ ਮਰੀਜ਼ ਬਣੀ ਬੁੱਢੀ ਮਾਂ ਖਾਮੋਸ਼ ਬੈਠੀ ਦਿਖਾਈ ਦਿੰਦੀ ਹੈ। ਉਸ ਬੁੱਢੀ ਮਾਂ ਦੇ ਕੁੱਬ ਨਿਕਲ ਆਇਆ ਹੈ। ਜੇ ਉਹਨਾਂ ਵੱਲ ਨਜਰ ਮਾਰੀਏ ਤਾਂ ਉਹ ਬਹੁਤ ਗ਼ਰੀਬ ਹਨ। ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਸੀ,ਜਿਸ ਕਰਕੇ ਮੈ ਉਹਨਾਂ ਬਾਰੇ ਜਾਣਿਆ।
ਬੁੱਢੀ ਮਾਂ ਦਾ ਇਲਾਜ ਪੀ.ਜੀ.ਅਾਈ. ਹਸਪਤਾਲ, ਚੰਡੀਗੜ੍ਹ ਵਿੱਚ ਚੱਲ ਰਿਹਾ ਸੀ। ਉਹਨਾਂ ਨੂੰ ਕੈਂਸਰ ਸੀ। ਡਾਕਟਰ ਵੱਲੋਂ ਭੇਜਿਆ ਗਿਆ ਖ਼ਤ ਇੱਕ ਲੱਖ ਦਾ ਖਰਚਾ ਦੱਸ ਰਿਹਾ ਸੀ। ਉਹ ਖਰਚਾ ਗ਼ਰੀਬ ਹੋਣ ਕਰਕੇ ਨਹੀਂ ਕਰ ਸਕਦੇ ਹਨ। ਉਹਨਾਂ ਕੋਲ਼ ਕੋਈ ਪੂੰਜੀ ਨਹੀਂ ਹੈ। ਉਹ ਬਿਹਾਰ ਦੇ ਰਹਿਣ ਵਾਲੇ ਸਨ। ਗ਼ਰੀਬੀ ਤਾਂ ਪੂਰੇ ਦੇਸ਼ ਵਿੱਚ ਫੈਲੀ ਹੋਈ ਹੈ। ਉਸ ਦੇਸ਼ ਵਿੱਚ ਵੀ ਗ਼ਰੀਬੀ ਬਹੁਤ ਹੈ। ਭੁੱਖ ਤੋਂ ਤੰਗ ਬੇਸਹਾਰਾ ਜਿੰਦਗੀ ਜਿਉਣ ਦਾ ਜਰੀਆ ਕੋਈ ਖੁਸ਼ੀ ਨਹੀਂ ਹੁੰਦੀ ਇਸਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਮਜਬੂਰੀ ਬੰਦੇ ਦੀ ਕਿਸਮਤ ਬਣੀ।
ਹੁਣ ਜਿੰਦਗੀ ਕਿਸ ਨਾਲ ਲੜ੍ਹੇ…ਜਿੱਥੇ ਵਾਅਦੇ ਕੀਤੇ ਜਾਂਦੇ ਹਨ,ਉੱਥੇ ਸਰਕਾਰ ਪਹਿਲਾਂ ਆਪਣੇ ਪਕਸ਼ ਦੇ ਲੋਕ ਬਾਰੇ ਸੋਚਦੀ ਹੈ ਫਿਰ ਅੱਗੇ ਵੱਧ ਕੇ ਗ਼ਰੀਬਾਂ ਦਾ ਲਹੂ ਚੁੱਸਦੀ ਹੈ।
ਦੁੱਖਾਂ ਦਾ ਭਾਰ ਸ਼ਰੀਰ ਦੇ ਹਰ ਅੰਗ ‘ ਤੇ ਸਾਫ਼ ਨਜਰ ਅਾ ਰਿਹਾ ਸੀ। ਚਾਰ ਦਿਨ ਲਗਾਤਾਰ ਉਸ ਰਾਹ ਵੱਲ ਕੋਈ ਨਾ ਆਇਆ ਪਰ ਵਕ਼ਤ ਨੇ ਸਾਥ ਦੇਣਾ ਨਾ ਛੱਡਿਆ। ਉਸ ਰਾਹ ਵੱਲ ਇੱਕ ਦਿਨ ਜਰੂਰ ਕੋਈ ਮੁਸਾਫ਼ਿਰ ਖਾਣਾ ਲੈ ਕੇ ਆਇਆ। ਪੰਜਵੇਂ ਦਿਨ ਉਹਨਾਂ ਨੂੰ ਖਾਣਾ ਨਸੀਬ ਹੋਇਆ। ਇੱਕ ਬੋਰਡ ਲੱਗਾ ਸੀ ਜਿਸਤੇ ਸਾਫ਼ ਲਿਖਿਆ ਸੀ..ਵੱਡੇ ਅੱਖਰਾਂ ਵਿੱਚ ਪੀ.ਜੀ.ਅਾਈ. ਹਸਪਤਾਲ, ਚੰਡੀਗੜ੍ਹ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਹੁਣ ਕਿੱਥੇ ਨੇ ਉਹ ਹਸਪਤਾਲ਼ ਜਿੱਥੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਕੋਈ ਹਸਪਤਾਲ਼ ਮੁਫ਼ਤ ਨਹੀਂ ? ਕੀ ਸਮਝੀਏ ਸਰਕਾਰ ਨੂੰ ਜੋ ਸਿਰਫ਼ ਦੋ ਬੋਲ ਆਖ ਕੇ ਅੱਗੇ ਵੱਲ ਤੁਰ ਪੈਂਦੀ ਹੈ ਤੇ ਪਿਛਾਂਹ ਵੱਲ ਝਾਕਦੀ ਵੀ ਨਹੀਂ।
ਜਦੋਂ ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਸਰਕਾਰ ਉਸ ਵਿਸ਼ੇ ‘ ਤੇ ਚਰਚਾ ਕਰਦੀ ਹੈ ਪਰ ਸਹੀ ਫ਼ੈਸਲਾ ਉਸ ਵਕ਼ਤ ਵੀ ਨਹੀਂ ਲੈਂਦੀ। ਜੋ ਨੁਕਸਾਨ ਹੁੰਦਾ ਹੈ ਉਸਦਾ ਭੁਗਤਾਨ ਦੋ ਪੈਸੇ ਦੇ ਕੇ ਪਰਿਵਾਰ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ। ਹੁਣ ਇਹਨਾਂ ਗ਼ਰੀਬ ਦਾ ਕੀ ਕਸੂਰ ਜੋ ਇੱਕ ਪੁਲ ਥੱਲੇ ਬਿਨਾਂ ਛੱਤ ਤੋਂ ਰਹਿ ਰਹੇ ਹਨ। ਅੱਜ ਪੂਰੇ ਦੱਸ ਦਿਨ ਹੋ ਗਏ ਨੇ ਪਰ ਇਹਨਾਂ ਦੇ ਇਲਾਜ ਲਈ ਕਿਸੇ ਨੇ ਕੋਈ ਕਦਮ ਨਹੀਂ ਚੁੱਕਿਆ। ਕੁਝ ਲੋਕ ਦਾਨ ਪੁੰਨ ਕਰਨ ਲਈ ਅਾ ਜਾਂਦੇ ਹਨ ਤੇ ਕੁਝ ਲੋਕ ਹਾਲ ਚਾਲ ਪੁੱਛ,ਪੈਸੇ ਦੇ ਕੇ ਚਲੇ ਜਾਂਦੇ ਹਨ। ਦੋ ਬਜੁਰਗ ਜੋ ਕਮਾ ਨਹੀਂ ਸਕਦੇ।
ਸੇਵਾ ਕਰ ਉਹਨਾਂ ਦੋਵਾਂ ਵਿੱਚ ਜੋ ਪਿਆਰ ਦਿੱਖ ਰਿਹਾ ਸੀ,ਸ਼ਾਇਦ ਹੀ ਕੋਈ ਵਿਰਲਾ ਉਮਰੇ ਮਿਟੇ ਦਾ ਇੰਤਜ਼ਾਰ ਆਖਰੀ ਸਾਹਾਂ ਤੱਕ ਪਿਆਰ ਕਰ ਸਕਦਾ। ਬੜੀ ਖੁਸ਼ਮਿਜਾਜ਼ ਸਫ਼ਰੀ ਹੈ। ਦੁੱਖ ਭਾਵੇਂ ਹੀ ਉਮਰੇ ਨਾਲ ਲੱਗੇ ਪਰ ਜਿਉਣਾ ਮਰਨਾ ਤਾਂ ਆਖ਼ਰ ਸਾਹ ਤੱਕ ਜਰੂਰੀ ਹੈ।
ਕਦੇ ਜਿੰਦਗੀ ਉਂਝ ਹੀ ਉਧਾਰ ਲੈ ਕੇ ਫ਼ੈਸਲਾ ਗਲਤ ਵਕ਼ਤ ਸੁਣਾ ਦਿੰਦੀ ਹੈ। ਦੱਸ ਦਵਾਂ ਜਿੰਦਗੀ ਆਖ਼ਰ ਸਾਹ ਤੱਕ ਹੀ ਸੀਮਿਤ ਹੈ। ਦੋਵਾਂ ਨੂੰ ਜਿੰਦਗੀ ਜਿਉਣ ਦਾ ਜਰੀਆ ਰੱਬ ਨੇ ਉਸ ਰਾਹ ਬਿਠਾ ਕੇ ਬਣਾ ਦਿੱਤਾ ਹੈ,ਜਿਸ ਕਰਕੇ ਹੌਲੀ ਹੌਲੀ ਲੋਕ ਮਾਸੂਮੀਅਤ ਤੇ ਪਿਆਰ ਨੂੰ ਵੇਖ ਅੱਗੇ ਵੱਲ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਹਾਲਾਤਾਂ ਵਿੱਚ ਉਹਨਾਂ ਦਾ ਘੇਰਾ ਦਿਖਾਈ ਦੇ ਰਿਹਾ ਹੈ,ਉਸ ਨੂੰ ਨਜਰ ਵਿੱਚ ਰੱਖ ਕੇ ਕੁਝ ਸਮਝਦਾਰ ਇਨਸਾਨ ਹਰ ਪਹਿਲੂ ਦੀ ਤਹਿ ਤੱਕ ਜਾਣ ਉਸਦਾ ਇਲਾਜ ਕਰਨ।
ਹੁੰਦਾ ਵਾਂ ਦੁੱਖ ਜਦੋਂ ਪੀੜ੍ਹ ਹੋਏ,ਨਾ ਕੋਈ ਤਕਲੀਫ਼ ਜਾਣੇ ਨਾ ਕੋਈ ਸ਼ਰੀਫ ਹੋਏ।
ਰੱਖਦਾ ਵਾਂ ਉਹ ਖੁਸ਼ ਰਾਹ ਭਾਵੇਂ ਨੀਰ ਹੋਏ,ਹਾਰੋ ਨਾ ਪੂਰੇ ਜਿੰਦਗੀ ਕਦੇ ਵੀ ਅਮੀਰ ਹੋਏ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ