ਅੱਖੀਆਂ ਮੀਚ

Rate this post

ਅੱਖੀਆਂ ਮੀਚ

ਜਿੰਦਗੀ ਨੂੰ ਵੇਖ ਮੁੱਖ ਮੋੜ ਗਿਆ,
ਦਿਲ ਦੇ ਬੰਦ ਕੁੰਡੇ ਹੱਥੋ ਖੋਲ੍ਹ ਗਿਆ।
ਵਜ੍ਹਾ ਦੱਸ ਮਾਂ ਦਾ ਦੁੱਖੜਾ ਕੱਸਿਆ,
ਰੂਹ ਕੰਬੀ ਦਾ ਵਿਸ਼ਵਾਸ਼ ਤੋੜ ਗਿਆ।

ਬਥੇਰਾ ਇਸ਼ਕ ਕਰੇਂਗੀ ਵਾਅਦਾ,
ਦਿਲ ਦੇ ਦੁੱਖੜੇ ਸੀਨੇ ਜੋੜ ਗਿਆ।
ਨਾ ਮੈ ਚੁੱਪ ਰਵਾਂ ਨਾ ਉਹ ਹੋਵੇ,
ਦਿਲ ਅਰਮਾਨ ਇੰਝ ਛੋਡ਼ ਗਿਆ।

ਜਦੋਂ ਦਿਲ ਵਿੱਚ ਰਹਿਣਾ ਉਸਦਾ,
ਖਿਆਲ ਪਿਆਰ ਨਾ ਹੋਰ ਗਿਆ।
ਦਿਲ ਮੁੱਖੜੇ ਦੇ ਰੰਗ ਬਦਲ ਗਏ,
ਵਾਹ! ਤਕਦੀਰੇ ਹੋ ਕਮਜ਼ੋਰ ਗਿਆ।

ਹੋਏ ਨਾ ਪੂਰੇ ਸੁਪਨੇ ਦਿਲ ਦੇਖ ਜੋ,
ਤੈਨੂੰ ਹੋਸ਼ ਵਿੱਚ ਮੈ ਵੇਖ ਡੋਲ੍ਹ ਗਿਆ।
ਤੂੰ ਨਾ ਇਸ਼ਕ ਕਰਿਆ ਸੀ ਦਿਲ ਤੋਂ,
ਮੈਨੂੰ ਦੋਸ਼ ਦੇ ਕੇ ਤੂੰ ਕੱਖ ਰੋਲ਼ ਗਿਆ।

ਹੰਝੂ ਭਿੱਖ ਨਹੀਂ ਮੰਗਦੇ ਸੀ ਤੈਥੋਂ,
ਪਰਛਾਵਾਂ ਸੀ ਜੋ ਦਿਲ ਭੋਰ ਗਿਆ।
ਮੇਰਾ ਅੱਖੀਆ ਮੀਚ ਰੋਣਾ ਸੀ ਜੋ,
ਗੌਰਵ ਹਿੱਸੇ ਲਿਖਵਾ ਗੋਰ ਗਿਆ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment