ਅੱਜ ਆਕੇ ਤੱਕ ਤੂੰ ਵਾਰਿਸ਼ ਸ਼ਾਹ
ਧੀਆਂ ਕੁੱਖਾਂ ਵਿੱਚ ਮਰਕੇ ਨਿੱਤ ਪੀੜਾਂ ਸਹਿਣ
ਹੁਣ ਕੌਣ ਭਰੂਗਾ ਹਉਕਾ ਤੁਧ ਬਿਨ
ਇਕ ਸ਼ਿਕਵਾ ਕਰਕੇ ਵਾਂਗ ਮੁਰਦਿਆਂ
ਜਿਓਂਦੀਆਂ ਰਹਿਣ
ਤੂੰ ਇੱਕ ਧੀ ਦੇ ਰੋਣੇ ਤੇ ਪਾਏ ਸੀ ਅਨੇਕਾਂ ਵੈਣ
ਅੱਜ ਲੱਖਾਂ ਨਿੱਤ ਮਾਰਦੀਆਂ ਕਿਹੜੇ ਵਾਰਿਸ਼ ਸ਼ਾਹ ਨੁੰ ਕਹਿਣ
ਏਥੇ ਹਾਕਮ ਅੱਖਾਂ ਮੀਚ ਕੇ ਕਰਦੇ ਨੇ ਰਾਜ
ਵੈਸੇ ਅੰਨਾ ਰਾਜਾ ਯੁੱਧਿਸ਼ਟਰ ਨੁੰ ਕਹਿਣ
ਗਲੀ ਗਲੀ ਪੱਤ ਰੁਲ੍ਹਦੀ ਅੱਜ ਰੁਲ੍ਹਦੀ ਸ਼ਰੇ ਬਜ਼ਾਰ
ਫੇਰ ਜਾਂਚ ਕਮਿਸ਼ਨ ਬਿਠਾਕੇ
ਮਜ਼ਾ ਸੱਤਾ ਦਾ ਲੈਣ
ਅੱਜ ਵਿੱਚ ਬਜ਼ਾਰਾਂ ਪੱਤ ਰੁਲਦੀ ਦ੍ਰੋਪਤੀਆਂ ਦੀ
ਕਿਹੜੇ ਧਰਮੀ ਮੰਦਿਰ ਜਾਕੇ ਕਿਹੜੇ ਕ੍ਰਿਸ਼ਨ ਭਗਵਾਨ ਨੁੰ ਕਹਿਣ
ਇੱਕ ਵਾਰੀ ਫੇਰ ਮੁੜਕੇ ਆਜਾ
ਇੱਜਤਾਂ ਦਿਆ ਸਾਈਆਂ
ਤਪੀਆ. ਕੁੱਲ ਲੋਕਾਈ ਕੂਕਦੀ
ਅੱਜ ਘਰ ਘਰ ਪੈਂਦੇ ਵੈਣ
————————-
ਕੀਰਤ ਸਿੰਘ ਤਪੀਆ