ਉਪਦੇਸ਼

1.5/5 - (2 votes)

ਉਪਦਉਪਦੇਸ਼
ਝੂਠ ਨੂੰ ਛੱਡ ਕੇ ਜੇ ਸੱਚ ਨੂੰ ਅਪਣਾਈਏ,
ਕੂੜ ਨੂੰ ਛੱਡ ਕੇ ਰੱਬ ਦੇ ਗੁਣ ਗਾਈਏ,
ਖੋਟੇ ਵੀ ਖਰ੍ਹੇ ਹੋ ਜਾਂਦੇ,
ਸੁੱਕੇ ਵੀ ਹਰੇ ਹੋ ਜਾਂਦੇ,
ਪੜ੍ਹ ਕੇ ਜਪੁਜੀ,
ਜੁਬਾਨ ਨਾਲ ਕਿਸੇ ਹੋ ਤੋਂ ਪਹਿਲਾਂ ਆਪਣੇ ਹੀ ਮਨ ਨੂੰ ਜੇ ਸੁਣਾਈਏ,
ਕੂੜ ਨੂੰ ਛੱਡ ਕੇ ਰੱਬ ਦੇ ਗੁਣ ਗਾਈਏ,
ਝੂਠ ਨੂੰ ਛੱਡ ਕੇ ਜੇ ਸੱਚ ਨੂੰ ਅਪਣਾਈਏ,
ਸਵੇਰੇ ਕਰਕੇ ਇਸ਼ਨਾਨ,
ਬਣ ਚੰਗਾ ਇਨਸਾਨ,
ਜੇ ਨਿੱਤਨੇਮ ਰੋਜ਼ ਕਰੀਰੇ,
ਫਿਰ ਭੂਤ-ਪ੍ਰੇਤਾਂ ਤੋਂ ਨਾ ਡਰੀਏ,
ਦੁੱਖ-ਦਲਿਦਰ ਸਭ ਟੁੱਟ ਜਾਂਦੇ,
ਉਹ ਮਾਰ ਜਮਾਂ ਦੀ ਤੋਂ ਛੁੱਟ ਜਾਂਦੇ,
ਉਸਦੀ ਚੁਰਾਸੀ ਵੀ ਕੱਟੀ ਜਾਂਦੀ,
“ਅੰਬਰਾ” ਉਪਦੇਸ਼ ਬਾਬੇ ਨਾਨਕ ਦਾ ਜੇ ਸੁਣੀਏ ਤੇ ਹੋਰਾਂ ਨੂੰ ਸੁਣਾਈਏ,
ਕੂੜ ਨੂੰ ਛੱਡ ਕੇ ਰੱਬ ਦੇ ਗੁਣ ਗਾਈਏ,
ਝੂਠ ਨੂੰ ਛੱਡ ਕੇ ਜੇ ਸੱਚ ਨੂੰ ਅਪਣਾਈਏ।

ਉਪਦੇਸ਼

ਜੇ. ਐਸ. ਅੰਬਰ

Leave a Comment