ਤੇਰਾ ਚੇਤਾ ਬੜਾ ਆਉਂਦੈ

5/5 - (9 votes)

 

ਤੂੰ ਚਾਹੇ ਭੁੱਲ ਗਿਐਂ ਯਾਰਾ , ਤੇਰਾ ਚੇਤਾ ਬੜਾ ਆਉਂਦੈ ।

ਤੂੰ ਜਾਨੋਂ ਵੱਧ ਸੀ ਪਿਆਰਾ , ਤੇਰਾ ਚੇਤਾ ਬੜਾ ਆਉਂਦੈ ।

ਤੂੰ ਕਿਹੜੇ ਅੰਬਰੀਂ ਛੁਪਿਐਂ , ਤੂੰ ਕਿਸ ਧਰਤੀ ਚ ਜਾ ਲੁਕਿਐਂ ,

ਕਦੇ ਮਿਲਿਆ ਨਾ ਤੂੰ ਯਾਰਾ , ਤੇਰਾ ਚੇਤਾ ਬੜਾ ਆਉਂਦੈ ।

ਤੂੰ ਮੇਰੀ ਜਾਨ ਲੈ ਲੈਂਦਾ , ਤੇਰੇ ਵਿਚ ਜਾਨ ਸੀ ਮੇਰੀ ,

ਤੇਰੇ ਬਿਨ ਮਰ ਰਿਹਾ ਯਾਰਾ , ਤੇਰਾ ਚੇਤਾ ਬੜਾ ਆਉਂਦੈ ।

ਮੁਹੱਬਤ ਕਰਨੀ ਸੌਖੀ ਹੈ , ਨਿਭਾਉਣੀ ਬਹੁਤ ਔਖੀ ਹੈ ,

ਤੂੰ ਤੁਰਿਆ ਅਧ ਚ ਛਡ ਯਾਰਾ , ਤੇਰਾ ਚੇਤਾ ਬੜਾ ਆਉਂਦੈ ।

ਤੂੰ ਹੁਣ ਕਿਉਂ ਛੱਡਣਾ ਚਾਹੁੰਨੈਂਂ , ਤੂੰ ਹੁਣ ਕਿਉਂ ਭੁੱਲਣਾ ਚਾਹੁਨੈਂ ,

ਕਦੇ ਕਹਿੰਦਾ ਸੀ ਇੰਜ ਯਾਰਾ , ਤੇਰਾ ਚੇਤਾ ਬੜਾ ਆਉਂਦੈ ।

ਹਰਿਕ ਪਲ਼ ਯਾਦ ਕੀਤਾ ਮੈਂ , ਧਿਆਇਆ ਰੱਬ ਦੇ ਵਾਂਗਰ ,

ਪਰਾਇਆ ਹੋ ਗਿਆਂ ਯਾਰਾ , ਤੇਰਾ ਚੇਤਾ ਬੜਾ ਆਉਂਦੈ ।

ਤੇਰੇ ਮਗਰੋਂ ਬਣਾਇਆ ਮੈਂ ਨਹੀਂ ਕੋਈ ਨਵਾਂ ਸਾਥੀ ,

ਤੂੰ ਮੇਰੀ ਜਾਨ ਸੀ ਯਾਰਾ , ਤੇਰਾ ਚੇਤਾ ਬੜਾ ਆਉਂਦੈ ।

 

Teri yaad

ਸਰਬਜੀਤ ਦਰਦੀ
ਮੋ : 9914984222

 

Leave a Comment