ਰੱਖੜੀ
ਤੰਦ ਧਾਗੇ ਦੀ, ਗੰਢ ਪਿਆਰ ਦੀ,
ਤੰਦ ਧਾਗੇ ਦੀ, ਗੰਢ ਪਿਆਰ ਦੀ,
ਰੱਖੜੀ ਉਹ ਜੋ, ਸਭ ਦੇ ਦਿਲਾਂ ਨੂੰ ਠਾਰਦੀ,
ਚਾਵਾਂ ਨਾਲ ਭੈਣਾਂ ਵੀਰਾਂ ਕੋਲ ਜਾਵਣ,
ਮਾਂ, ਪੁੱਤ, ਭੈਣ ਵਰਗਾ ਰਿਸ਼ਤਾ ਨਾ ਕੋਈ,
ਸਭ ਰਿਸ਼ਤੇ ਫਿਕੇ ਪੈ ਜਾਂਦੇ, ਤੰਦ ਭੈਣ ਨੇ ਜਦ ਪਿਰੋਈ,
ਰੱਜ-ਰੱਜ ਕੇ, ਹੱਸ-ਹੱਸ ਕੇ ਖੁਸ਼ੀ ਮਨਾਵਣ,
ਚਾਵਾਂ ਨਾਲ ਭੈਣਾਂ ਵੀਰਾਂ ਕੋਲ ਜਾਵਣ,
ਸਭ ਦੀ ਨਾ ਹੁੰਦੀ ਇੱਕੋ ਜਿਹੀ ਤਕਦੀਰ ਏ,
ਕੋਈ ਭੈਣ ਐਸੀ ਜਿਸ ਦਾ ਨਾ ਕੋਈ ਵੀਰ ਏ,
ਗੁਰੂ ਘਰ ਜਾ ਕੇ, ਰੱਬ ਦਾ ਸ਼ੁਕਰ ਮਨ੍ਹਾ ਕੇ,
ਹੱਥ ਜੋੜ ਕਰ ਅਰਜ਼ੋਈ,
ਸੁਣ ਲੈਂਦਾ ਸਭ ਉਸ ਦੇ ਜਾਈਏ ਜੇ ਹੋਈ,
ਨਜ਼ਮ “ਅੰਬਰ” ਦੀ ਸਭ ਦੇ ਦਿਲਾਂ ਨੂੰ ਨਿਹਾਰਦੀ,
ਤੰਦ ਧਾਗੇ ਦੀ, ਗੰਢ ਪਿਆਰ ਦੀ,
ਰੱਖੜੀ ਉਹ ਜੋ, ਸਭ ਦੇ ਦਿਲਾਂ ਨੂੰ ਠਾਰਦੀ,
ਰੱਖੜੀ ਉਹ ਜੋ, ਸਭ ਦੇ ਦਿਲਾਂ ਨੂੰ ਠਾਰਦੀ,
ਤੰਦ ਧਾਗੇ ਦੀ, ਗੰਢ ਪਿਆਰ ਦੀ।
ਜੇ. ਐਸ ਅੰਬਰ