ਮੇਰੀ ਕਲਮ ਅਤੇ ਮੇਰਾ ਪਿਆਰ

5/5 - (1 vote)

ਅੱਜ ਪੂਰੇ ਦੋ ਸਾਲ ਬਾਦ ਉਸ ਨੂੰ ਬੱਸ ਸਟੈਂਡ ਤੇ ਦੇਖਿਆ ਕਿਸੇ ਹੋਰ ਦੇ ਨਾਲ ਪਰ ਮੇਰਾ ਦਿਲ ਉਸ ਨੂੰ ਦੇਖ ਕੇ ਹੀ ਖੁਸ਼ ਹੋ ਗਿਆ।

 

ਮੈਂ ਉਸ ਨੂੰ ਬੁਲਾਉਣ ਲਈ ਉਠੱਣ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਉਹ ਮੈਨੂੰ ਦੇਖ ਕੇ ਅਣਦੇਖਿਆ ਕਰ ਕੋਲ ਦੀ ਲੰਘ ਗਿਆ, ਮੈਨੂੰ ਬੜਾ ਗੁੱਸਾ ਆਇਆ ਕਿ ਗੱਲ ਨਾ ਕਰਦਾ ਪਰ ਦੇਖਦਾ ਤਾਂ ਸਹੀ ਮੇਰੇ ਵੱਲ।

 

ਮੈਂ ਸੋਚਾਂ ਡੁੱਬੀ ਹੋਈ ਸੀ ਕੇ ਮੇਰੇ ਪਤੀ ਬੋਲਣ ਲੱਗ ਗਏ, ਮੇਰਾ ਧਿਆਨ ਉਨ੍ਹਾਂ ਵੱਲ ਗਿਆ ਤਾਂ ਬੋਲੇ ਦੇਖ ਕਿੰਨਾ ਪਾਗ਼ਲ ਇਨਸਾਨ ਐ ਘਰਵਾਲੀ ਨੇ ਆਪਣੇ ਦੋਸਤ ਨੂੰ ਕੀ ਬੁਲਾ ਲਿਆ ਬੇਇਜ਼ਤੀ ਕਰੀ ਜਾਂਦਾ ਲੋਕਾਂ ਵਿੱਚ ਮੇਰਾ ਧਿਆਨ ਉਸ ਪਤੀ- ਪਤਨੀ ਵੱਲ ਗਿਆ ਜੋ ਬੱਸ ਸਟੈਂਡ ਦੇ ਵਿਚਕਾਰ ਲੜੀ ਜਾਂਦੇ ਸੀ,ਪਤਨੀ ਪਤੀ ਨੂੰ ਸਮਝਾ ਰਹੀ ਸੀ ਕਿ ਮੇਰਾ ਦੋਸਤ ਹੈ ਅਸੀਂ ਇੱਕਠੇ ਪੜ੍ਹੇ ਹਾਂ,ਪਰ ਪਤੀ ਸੁਣ ਹੀ ਨਹੀਂ ਰਿਹਾ ਸੀ ।

 

ਮੈਂ ਆਪਣੇ ਪਤੀ ਨੂੰ ਖਿੱਝਦੇ ਦੇਖ ਕਿਹਾ ਜੇ ਮੈਂ ਇਸ ਕੁੜੀ ਦੀ ਥਾਂ ਹੁੰਦੀ, ਮੈਂ ਵੀ ਤਾਂ ਵਿਆਹ ਤੋਂ ਪਹਿਲਾਂ ਲਿਖਦੀ ਸੀ ਤੇ ਕੀ ਲਿਖਾਰੀ ਮੁੰਡੇ ਮੇਰੇ ਦੋਸਤ ਭਰਾ ਬਣੇ ਹੋਏ ਸੀ, ਮੈਨੂੰ ਵਿੱਚੋਂ ਹੀ ਟੋਕਦੇ ਹੋਏ ਬੋਲੇ ਦੇਖ ਵਿਆਹ ਤੋਂ ਪਹਿਲਾਂ ਤੂੰ ਜੋ ਸੀ ਉਹ ਸੀ ਹੁਣ ਤੂੰ ਸੰਧੂਆਂ ਦੀ ਨੂੰਹ ਐ ਸੋਚ ਸਮਝ ਕੇ ਕਹੀ ਦੋ ਕਿਹਾ ਨਾਲੇ ਇਹ ਲਿਖਣਾ ਵਿਖਣਾ ਨਾ ਮੁੰਡਿਆ ਲਈ ਠੀਕ ਆ ਕੁੜੀਆਂ ਲਈ ਨਹੀਂ ਹੁੰਦਾ ਹੁਣ ਭੁੱਲ ਜਾ ਆ ਲਿਖਣਾ ਤੂੰ ਸੁਣਿਆ ਤੂੰ।

 

ਮੈਨੂੰ ਉਸਦਾ ਮੈਨੂੰ ਦੇਖ ਕੇ ਅਣਦੇਖਿਆ ਕਰਨਾ ਸਮਝ ਆ ਗਿਆ ਤੇ ਉਸਦੀ ਮੁੱਹਬਤ ਹੋਣ ਦਾ ਮਾਣ ਵੀ ਹੋਇਆ ਸਮਝ ਆਇਆ ਕੇ ਉਸ ਨੇ ਮੇਰੀ ਕਦਰ ਕੀਤੀ, ਮੈਂ ਆਪਣਾ ਰੁਮਾਲ ਥੱਲੇ ਸੁੱਟ ਜਾਣਕੇ ਉਹਦੇ ਕਦਮਾਂ ਦੀ ਮਿੱਟੀ ਨੂੰ ਮੱਥੇ ਨਾਲ ਤੇ ਮੈਨੂੰ ਅੰਦਰ ਰੂਹ ਤੱਕ ਸਕੂਨ ਮਿਲਿਆ ।

 

ਜਦ ਦੇਖਿਆ ਤਾਂ ਉਹ ਵੀ ਦੂਰ ਖੜ੍ਹਾਂ ਮੈਨੂੰ ਤੱਕ ਰਿਹਾ ਸੀ ਤੇ ਮੇਰੇ ਕੀਤੇ ਸਜਦੇ ਨੂੰ ਕਬੂਲ ਕਰ ਰਿਹਾ ਸੀ।

ਮੈਂ ਦਿਲ ਅੰਦਰ ਹੀ ਕਿਹਾ ਮੁੱਹਬਤ ਲਈ ਕਲਮ ਚਲਾਈ ਸੀ ਮੈਂ ਤੇ ਪਤੀ ਦੇ ਮਾਣ ਵੀ ਛੱਡ ਰਹੀ ਹਾਂ।

ਮੈਨੂੰ ਮਾਫ਼ ਕਰੀ ਮੇਰੇ ਮੁੱਹਬਤ ਦੇ ਖ਼ੁਦਾ ਤੇਰੇ ਨਾਲ ਕੀਤੇ ਵਾਅਦੇ ਤੋੜ ਰਹੀ ਹਾਂ।

ਰੂਹਦੀਪ ਰੂਹ

ਮੇਰੀ ਕਲਮ ਅਤੇ ਮੇਰਾ ਪਿਆਰ
Roohdeep Roohi
9779433981

 

Leave a Comment