ਮੇਰਾ ਸਬਰ

Rate this post

ਆਉਂਦੀ ਏ ਮੈਨੂੰ ਜੀਣ ਦੀ ਅਦਾ,

ਦਿਲ ਟੁੱਟੇ ਤੇ ਵੀ ਮੁਸਕਰਾ ਹੀ ਲਵਾਂਗੀ 

ਮੇਰਾ ਫ਼ਿਕਰ ਕਰੀਂ ਨਾ, ਮੈਂ ਪਾਣੀ ਵਰਗੀ ਆਂ 

ਲੰਘਣ ਲਈ ਰਾਹ ਬਣਾ ਹੀ ਲਵਾਂਗੀ 

ਮੈਨੂੰ ਆਉਂਦੇ ਬਦਲਣੇ, ਹਵਾਵਾਂ ਦੇ ਰੁਖ਼ ਵੀ

ਨ੍ਹੇਰੀਆਂ ਚ ਦੀਵਾ ਜਗਾ ਹੀ ਲਵਾਂਗੀ 

ਮੈਨੂੰ ਤੋੜੀਂ ਕੁਝ ਐਦਾਂ,ਕਿ ਚੂਰ ਹੋ ਜਾਵਾਂ 

ਜੋੜ ਕਤਰੇ ਮੈਂ ਸਾਗਰ ਵਹਾ ਹੀ ਲਵਾਂਗੀ 

ਕੀ ਹੋਇਆ ਜੇ ਮੇਰੇ ਹਿੱਸੇ ਤਾਰੇ ਨੀ ਆਏ

ਉਮੀਦਾਂ ਦੇ ਅੰਬਰ ਸਜਾ ਹੀ ਲਵਾਂਗੀ 

ਤੇਰੀ ਦੁਨੀਆਂ ਸਦਾ ਮੇਰੇ ਨਾਲ,ਰੁੱਸੀ ਰਹੀ ਏ

ਮੇਰੇ ਮੌਲਾ ਮੈਂ ਤੈਨੂੰ ਮਨਾ ਹੀ ਲਵਾਂਗੀ 

      ਸੁਖਜੀਵਨ ਕੌਰ ਮਾਨ

Leave a Comment