ਜਾਹੋ ਜਲਾਲ

Rate this post

ਅਸੀਂ ਓਹੁ ਨਹੀਂ ਹਾਂ ਜੋ
ਸੌੜੀਆਂ ਸੋਚਾਂ ਵਾਲਿਆਂ ਨੇ ਸਮਝ ਰੱਖਿਆ.

ਅਸੀਂ ਤਾਂ ਉਹੁ ਹਾਂ ਜਿਸਨੂੰ
ਹਰ ਕੋਈ ਸਮਝ ਪਾਇਆ ਹੀਂ ਨਹੀਂ

ਅਸੀਂ ਵਪਾਰੀ ਜਰੂਰ ਹਾਂ
ਪਰ ਸੌਦੇ ਸਦਾ ਦਿਲਾਂ ਦੇ ਕੀਤੈ

ਇਸੁ ਵਣਜ ਬਿਨਾਂ ਕੋਈ
ਹੋਰ ਵਣਜ ਰਾਸ ਆਇਆ ਹੀਂ ਨਹੀਂ

ਆਪਣੇ ਘਰ ਉਜਾੜ ਕੇ
ਸਵਾਰਿਆ ਨਿਆਸਰਿਆਂ ਦੇ ਘਰਾਂ ਨੁੰ

ਕਦੇ ਦੁਨੀਆਵੀ ਖੁਆਸ਼ਾਂ ਲਈ ਕਿਸੇ ਦੂਸਰੇ ਦਾ
ਦਿੱਲ ਦੁਖਾਇਆ ਹੀਂ ਨਹੀਂ

ਜੇਕਰ ਲਾੜੀ ਮੌਤ ਵਿਹਾਉਣੀ ਪੈ ਜਾਏ
ਜਬਰ ਜ਼ੁਲਮ ਦੀ ਖਾਤਿਰ

ਸਦਾ ਰਹੇ ਪਹਿਲੀਆਂ ਕਿਤਾਰਾਂ ਵਿੱਚ ਖੜੇ
ਕਦੇ ਦੂਜਾ ਨੰਬਰ ਸਾਡਾ ਆਇਆ ਹੀਂ ਨਹੀਂ

ਹਰ ਆਫ਼ਤ ਸਾਡੇ ਤੱਕ ਪਹੁੰਚਦਿਆਂ ਅਕਸਰ ਟੇਕ ਦੇਵੇ ਗੋਡੇ

ਅਸੀਂ ਗੁਰੂ ਦੇ ਦਰ ਤੋਂ ਸਿਵਾਏ
ਕਿੱਧਰੇ ਹੋਰ ਸੀਸ ਝੁਕਾਇਆ ਹੀਂ ਨਹੀਂ

ਪੂਰੀ ਦੁਨੀਆਂ ਉੱਤੇ ਝੁੱਲਦੇ ਦੋ ਪ੍ਰਸੈਂਟ ਵਾਲਿਆਂ ਦੇ ਝੰਡੇ

ਸੌੜੀ ਸੋਚ ਵਿੱਚ ਆਕੇ ਕਦੇ
ਆਪਣਾ ਮੁਲਕ ਬਣਾਇਆ ਹੀਂ ਨਹੀਂ

ਤਪੀਆ ਹੋਣਗੀਆਂ ਹੋਰ ਵੀ ਜਾਂਬਾਜ਼ ਕੌਮਾਂ
ਇਸੁ ਜਹਾਨ ਅੰਦਰ

ਪਰ ਸਾਨੂੰ ਖਾਲਸੇ ਜੇਹਾ ਜਾਹੋ ਜਲਾਲ
ਕਿੱਧਰੇ ਹੋਰ ਦੂਜਾ ਨਜ਼ਰ ਆਇਆ ਹੀਂ ਨਹੀਂ..
============

Merejazbaat.in
ਨਿੱਕੀਆਂ ਨਿੱਕੀਆਂ ਖੁਸ਼ੀਆਂ

ਕੀਰਤ ਸਿੰਘ ਤਪੀਆ

Leave a Comment