ਅਕਸਰ ਹਾਰ ਜਾਂਦਾ ਹੈ

5/5 - (2 votes)

ਉਮਰਾਂ ਦਾ ਲੰਬਾ ਪੰਧ ਮੁਕਾ ਕੇ
ਅਕਸਰ ਬੰਦਾ ਹਾਰ ਜਾਂਦਾ ਹੈ

ਹਰ ਔਕੜ ਵਿੱਚ ਹਿੱਕ ਡਾਹ ਕੇ
ਬੇਵਕਤੀ ਮੁੱਦਾ ਸਾਰ ਜਾਂਦਾ ਹੈ

ਖੁਸ਼ਾਮਦਾ ਲਈ ਹੱਥ ਰਹੇ ਜੁੜੇ ਸਦਾ
ਭਾਵੁਕ ਹੋਕੇ ਝੋਲੀ ਵੀ ਪਸਾਰ ਜਾਂਦਾ ਹੈ

ਹਰ ਸ਼ਹਿ ਦਾ ਹੋਕੇ ਕਰਜਾਈ
ਕੁੱਝ ਦਾਤੇ ਦਾ ਕਰਜ
ਉਤਾਰ ਜਾਂਦਾ ਹੈ

ਆਰਜੀ ਮੁਸਾਫ਼ਿਰ ਖਾਨੇ ਦੇ ਲਈ
ਸਦੀਆਂ ਦਾ ਸੁਪਨਾ ਕਰ ਸਾਕਾਰ ਜਾਂਦਾ ਹੈ

ਧੰਨ ਦੌਲਤਾਂ ਦੇ ਭੰਡਾਰੇ ਭਰ ਕੇ
ਖਾਲੀ ਹੱਥ ਵਿਚੋਂ ਸੰਸਾਰ ਜਾਂਦਾ ਹੈ

ਬੰਦਾ ਸਮਝ ਕੇ ਵੀ ਨਾ ਸਮਝ ਪਾਇਆ
ਹੋਣੀ ਤੱਕ ਕੇ ਵੀ ਕਰ ਦਰਕਿਨਾਰ ਜਾਂਦਾ ਹੈ

ਤਪੀਆ ਇਹੋ ਜਿੰਦਗੀ ਦੀ ਦੌੜ ਹੈ
ਜਿਸ ਵਿੱਚ ਬੰਦਾ ਜਿੱਤ ਕੇ ਵੀ
ਅਕਸਰ ਹਾਰ ਜਾਂਦਾ ਹੈ !!
============

Win
ਕੀਰਤ ਸਿੰਘ ਤਪੀਆ

Leave a Comment