ਦੁੱਖ ਸਾਂਝਾ
ਜਲੰਧਰ ਦੇ ਹਿੱਸੇ ਵੱਸਦਾ ਪਿੰਡ ਬੂਟਾਂ ਮੰਡੀ ਵਿੱਚ ਰਹਿਣ ਵਾਲਾ ਹਰਦੇਵ ਸਿੰਘ ਕਾਲਜ ਦੀ ਪੜ੍ਹਾਈ ਪੂਰੀ ਕਰ ਨੌਕਰੀ ਦੀ ਤਲਾਸ਼ ਵਿੱਚ ਘਰ ਦੀ ਹਾਜਰੀ ਵਿੱਚ ਰਹਿਣ ਲੱਗ ਪਿਆ।ਜਿੰਦਗੀ ਨੂੰ ਹਰਦੇਵ ਨੇ ਸਾਹਮਣਿਓਂ ਨਹੀਂ ਵੇਖਿਆ ਸੀ।ਪੜ੍ਹਾਈ ਵਿੱਚ ਰੁੱਝਿਆ ਰਹਿਣਾ ਤੇ ਆਪਣੀ ਕਿਸਮਤ ਬਾਰੇ ਸੋਚਦੇ ਰਹਿਣਾ ਹੀ ਹਰਦੇਵ ਦਾ ਮੁਕਾਮ ਸੀ।ਹਰਦੇਵ ਦੇ ਘਰ ਉਸਦੇ ਮਾਤਾ ਪਿਤਾ ‘ ਤੇ ਦੋ ਨਿੱਕੀ ਵੱਡੀ ਭੈਣਾਂ ਵੀ ਸਨ।ਹਰਦੇਵ ਆਪਣੇ ਪੂਰੇ ਪਰਿਵਾਰ ਦਾ ਬਹੁਤ ਖਿਆਲ ਰੱਖਦਾ ਸੀ।ਹਰਦੇਵ ਪੜ੍ਹਨ ਵਿੱਚ ਅੱਗੇ ਆਉਂਦਾ ਸੀ।ਹਰਦੇਵ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਸੀ।ਹਰਦੇਵ ਨੇ ਆਪਣੀ ਪੜ੍ਹਾਈ ਪਟਿਆਲਾ ਯੂਨੀਵਰਸਟੀ ਤੋਂ ਪੂਰੀ ਕੀਤੀ ਸੀ।
ਹਰਦੇਵ ਦਾ ਘਰ ਬਹੁਤ ਵੱਡਾ ਵੀ ਨਹੀਂ ਸੀ।ਹਰਦੇਵ ਦਾ ਮਨ ਕਦੇ ਵੀ ਉਸਨੂੰ ਭੱਟਕਣ ਲਈ ਉਕਸਾਉਂਦਾ ਨਹੀਂ ਸੀ।ਹਰਦੇਵ ਆਪਣੇ ਸਾਥੀਆ ਦਾ ਹਰਮਨ ਪਿਆਰਾ ਅਖਵਾਉਂਦਾ ਸੀ।ਇੱਕ ਦਿਨ ਹਰਦੇਵ ਦਾ ਮਨ ਬਹੁਤ ਡੋਲਿਆ।ਉਸਦੇ ਇੱਕ ਸਾਥੀ ਨੇ ਉਸ ਘਰ ਅਾ ਕੇ ਉਸਦੀ ਵੱਡੀ ਭੈਣ ਨਾਲ ਛੇੜ ਛਾੜ ਕੀਤੀ ਸੀ।ਹਰਦੇਵ ਨੇ ਇਹ ਸਬ ਸੁਣ ਕੇ ਆਪਣੇ ਸਾਥੀ ਨੂੰ ਬਹੁਤ ਕੁੱਟਿਆ ਸੀ।ਜਦੋਂ ਇਹ ਗੱਲ ਹੋਈ ਉਸ ਵਕ਼ਤ ਹਰਦੇਵ ਦੀ ਉਮਰ ਪੱਚੀ ਸਾਲ ਦੀ ਸੀ।ਉਸਦੀ ਵੱਡੀ ਭੈਣ ਦੀ ਉਮਰ ਉਣੀ ਤੇ ਨਿੱਕੀ ਦੀ ਪੰਦਰਾਂ ਸਾਲ ਸੀ।ਹਰਦੇਵ ਨੇ ਮੁੜ ਕੋਈ ਸਾਥੀ ਆਪਣੇ ਨਾਲ ਨਹੀਂ ਰੱਖਿਆ।ਹਰਦੇਵ ਆਪਣੇ ਆਪ ਨੂੰ ਇੱਕ ਕਾਬਿਲ ਇਨਸਾਨ ਬਣਦਾ ਵੇਖ ਚਾਉਂਦਾ ਸੀ।
ਹਰਦੇਵ ਸਰਦੀਆ ਦੇ ਪਹਿਲੇ ਮਹੀਨੇ ਹੀ ਨੌਕਰੀ ਦੀ ਤਲਾਸ਼ ਵਿੱਚ ਹਰ ਰੋਜ ਘਰੋਂ ਤੁਰ ਪੈਂਦਾ ਸੀ।ਹਰਦੇਵ ਬਹੁਤ ਮਿਹਨਤੀ ਤੇ ਸੂਝਵਾਨ ਸੀ ਪਰ ਦੁਨੀਆ ਦੀ ਇਸ ਭੀੜ ਵਿੱਚ ਉਸਨੇ ਪੈਰ ਨਹੀਂ ਧਰਿਆ ਸੀ।ਹਰਦੇਵ ਨੂੰ ਨੌਕਰੀ ਲਭਦਿਆਂ ਛੇ ਮਹੀਨੇ ਤੋਂ ਵੱਧ ਨਿਕਲ ਚੁੱਕੇ ਸੀ ਪਰ ਨੌਕਰੀ ਕਿਸੇ ਵੀ ਥਾਈਂ ਨਾ ਮਿਲੀ। ਥੱਕ ਹਾਰ ਕੇ ਰੋਜ ਦੀ ਵਾਂਗ ਰੋਟੀ ਖਾਣੀ ‘ ਤੇ ਪੂਰੇ ਪਰਿਵਾਰ ਵਿੱਚ ਰੋਟੀ ਖਾ ਖਾ ਇੱਕੋ ਗੱਲ ਆਖਣੀ,’ ਤਲਾਸ਼ ਕਿੰਨੀ ਕੀਤੀ ਪਰ ਕਾਮਯਾਬੀ ਨਹੀਂ ਮਿਲ ਪਾਈ।’ ਅੈਵੇਂ ਹੀ ਰੋਜ ਘਰੋਂ ਬਾਹਰ ਜਾਣਾ ‘ ਤੇ ਰੋਜ ਦੀ ਵਾਂਗ਼ ਘਰੋਂ ਬਾਹਰ ਨੌਕਰੀ ਦੀ ਤਲਾਸ਼ ਵਿੱਚ ਤੁਰ ਪਹਿਣਾ।
ਜਿੰਦਗੀ ਨੂੰ ਨਾ ਸਮਝਣ ਵਾਲਾ ਇਨਸਾਨ ਕਦੇ ਕਦੇ ਜਜਬਾਤੀ ਉਦੋਂ ਹੋ ਜਾਂਦਾ ਹੈ ਜਦੋਂ ਉਸਦੀ ਖੁਦ ਦੀ ਤਕਲੀਫ਼ ਵੱਧ ਜਾਵੇ।ਹਰਦੇਵ ਉਂਝ ਤਾਂ ਬਹੁਤ ਗੁਣਕਾਰੀ ਸੀ ਪਰ ਬਾਹਰ ਦੀ ਦੁਨੀਆ ਲਈ ਅਣਜਾਣ ਸੀ।ਹਰਦੇਵ ਦੇ ਪਿਤਾ ਜੀ ਆਪਣੇ ਵਕ਼ਤ ਫੌਜ਼ ਵਿੱਚ ਕਰਨਲ ਸੀ।ਕਾਫੀ ਸਾਲ ਬੀਤ ਜਾਣ ਮਗਰੋਂ ਉਹ ਘਰ ਦੀ ਰਾਖੀ ਵਿੱਚ ਜਲਦੀ ਜੁਟ ਗਏ। ਪੈਨਸ਼ਨ ਲੱਗੀ ਹੋਣ ਕਰਕੇ ਘਰ ਦਾ ਗੁਜਾਰਾ ਹੋ ਜਾਂਦਾ ਸੀ।ਹਰਦੇਵ ਦੇ ਮੰਨ ਇੱਕੋ ਸੋਚ ਜਾਗ ਉੱਠਦੀ ਸੀ ਕਿ ਨੌਕਰੀ ਦੇ ਨਾਲ ਆਪਣੇ ਘਰ ਦਾ ਅੱਧਾ ਸੁੱਖ ਮੈ ਵੀ ਦਵਾਂ।ਸਹੀ ਕਦਮ ਤੁਰ ਤੁਰ ਕੇ ਵਕ਼ਤ ਪਿੱਛੇ ਲੰਘਦਾ ਗਿਆ।
ਜਿਸ ਘਰ ਨੂੰ ਰੌਸ਼ਨੀ ਦੇਣਾ ਚਾਉਂਦਾ ਹੈ ਉਸ ਘਰ ਦੇ ਸੇਵਕ ਉਸਦੇ ਪਿਤਾ ਜੀ ਸਨ।ਜਿਹਨਾਂ ਨੇ ਆਪਣੀ ਉਮਰੇ ਕਾਮਯਾਬੀ ਹਾਸਿਲ ਕਰ ਆਪਣੇ ਬੱਚਿਆ ਨੂੰ ਵੱਡਾ ਕੀਤਾ।ਹਰਦੇਵ ਵਕ਼ਤ ਦੇ ਨਾਲ ਵੱਡਾ ਹੋ ਚੁੱਕਾ ਸੀ।ਉਸਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋਣ ਲੱਗ ਪਿਆ ਸੀ।ਇਸ ਲਈ ਹਰ ਰੋਜ ਨੌਕਰੀ ਦੀ ਤਲਾਸ਼ ਵਿੱਚ ਬਾਹਰ ਜਾਂਦਾ ਸੀ।ਗ਼ਰੀਬ ਦੀ ਝੋਲੀ ਰੱਬ ਭਰਦਾ ਇਹ ਗੱਲ ਵਾਰਦਾਤ ਹਰਦੇਵ ਹਰ ਵਕ਼ਤ ਜਾਣਦਾ ਸੀ।ਫ਼ੈਸਲਾ ਮੁੱਲ ਲੱਗੇ ਤੇ ਮਹਿੰਗਾ ਦਿੱਸਦਾ ਸੀ।ਹਰਦੇਵ ਨੂੰ ਇੱਕ ਦਿਨ ਉਸਦੇ ਪਿਤਾ ਨੇ ਆਪਣੇ ਕੋਲ ਬੁਲਾ ਕੇ ਕੁਝ ਆਖਿਆ ,’ ਪੁੱਤਰ ਤੂੰ ਖੁਦ ਦੀ ਤਲਾਸ਼ ਕਰ,ਜਿਸ ਦੀ ਬਦੌਲਤ ਤੂੰ ਮਿਹਨਤ ਕਰ ਸਕਦਾ।ਲੋੜ ਨਹੀਂ ਤੈਨੂੰ ਧੱਕੇ ਖਾਣ ਦੀ,ਜਦੋਂ ਤੂੰ ਪੂਰੀ ਦਿਹਾੜੀ ਨੌਕਰੀ ਲੱਭਦਾ,ਸਾਫ਼ ਨਜਰ ਆਉਂਦਾ ਤੂੰ ਕਿੰਨੀ ਮਿਹਨਤ ਕਰਦਾ।ਜਿਸ ਜਿੰਦਗੀ ਨੂੰ ਨਿਕੰਮਾ ਦੱਸਣਡਿਆ ਪੁੱਤ,ਕਾਬਲੀਅਤ ਸਾਰੀ ਤੇਰੇ ਅੰਦਰ ਖੁਦ ਨੂੰ ਪਛਾਣ ਤੇ ਆਪਣੀ ਜਿੰਦਗੀ ਦਾ ਮੁੱਲ ਜਾਣ।’
ਪਿਤਾ ਜੀ ਦੇ ਵਿਚਾਰ ਸੁਣਨ ਮਗਰੋਂ ਹਰਦੇਵ ਨੇ ਆਪਣੇ ਆਪ ਨੂੰ ਜਾਣਨ ਲਈ ਘਰੋਂ ਬਾਹਰ ਤੁਰ ਗਿਆ ਪਰ ਉਹ ਨੌਕਰੀ ਦੀ ਤਲਾਸ਼ ਨਾ ਕਰਨ ਗਿਆ।ਸਹੀ ਫ਼ੈਸਲੇ ਦਾ ਇੰਤਜ਼ਾਰ ਕਰਦਾ ਹੋਇਆ ਹਰਦੇਵ ਆਪਣੇ ਆਪ ਨੂੰ ਜਾਣੂ ਕਰਵਾ ਰਿਹਾ ਸੀ।ਗੁਰੂ ਸਾਹਿਬ ਦੇ ਦਰ ਉੱਤੇ ਜਾ ਕੇ ਮਾਫ਼ੀ ਮੰਗਦਾ ਹਰਦੇਵ ਤੇ ਗੁਰੂ ਦੇ ਚਰਨੀ ਪਹਿ ਜਾਂਦਾ ਹੈ।ਗੁਰੂ ਜੀ ਦੀ ਦਾਤ ਪ੍ਰਾਪਤ ਕਰ ਲੈਣ ਤੋ ਬਾਅਦ ਹਰਦੇਵ ਨੂੰ ਸਹੀ ਸੇਧ ਦਾ ਗਿਆਨ ਹੋ ਜਾਂਦਾ ਹੈ।ਹਰਦੇਵ ਗਰੀਬਾਂ ਦੀ ਮਦਦ ਕਰਦਾ ਹੈ।ਹਰਦੇਵ ਦੇ ਮੰਨ ਨੂੰ ਪਤਾ ਨੀ ਕਿ ਹੋਇਆ ਕਿ ਜਿੰਦਗੀ ਦਾ ਰਾਹ ਵੇਖਦਾ ਵੇਖਦਾ ਗਰੀਬਾਂ ਦੀ ਝਾਤ ਮਾਰਨ ਲੱਗ ਪਿਆ।ਹਰ ਗ਼ਰੀਬ ਦੀ ਸੇਵਾ ਕਰਦਾ।ਗੁਰੂ ਸਾਹਿਬ ਘਰ ਜਦੋਂ ਮਾਫ਼ੀ ਮੰਗੀ ਉਦੋਂ ਹੀ ਹਰਦੇਵ ਦੇ ਭਾਗ ਖੁੱਲ੍ਹ ਗਏ ਸੀ।ਉਸਨੂੰ ਗੁਰੂ ਜੀ ਦਾ ਆਸ਼ੀਰਵਾਦ ਮਿਲ ਚੁੱਕਾ ਸੀ।ਹਰਦੇਵ ਦੇ ਨਾਲ ਹੁਣ ਚਾਰ ਸੇਵਾਦਾਰ ਹੋਰ ਵੀ ਸਨ।ਹਰਦੇਵ ਜੀਉ ਜੀਉ ਗਰੀਬਾਂ ਦੀ ਮਦਦ ਕਰਦਾ ਉਵੇਂ ਹੀ ਹਰਦੇਵ ਦੀ ਝੋਲੀ ਰੱਬ ਭਰਦਾ।
ਜਿੰਦਗੀ ਦਾ ਅਨਮੋਲ ਹੀਰਾ ਲੱਭਦਾ,ਖੁਦ ਇਨਸਾਨ ਆਪਣੀ ਜਿੰਦਗੀ ਵੱਲ ਭੱਜਦਾ।
ਬਖਸ਼ਣਹਾਰ ਤਕਦੀਰ ਬਦਲਦਾ,ਹਰ ਸੁੱਖ ਹਰ ਇੱਕ ਦੇ ਦਿਲ ਵਿੱਚ ਵੱਸਦਾ।
ਤੁਹਾਡਾ ਆਪਣਾ ਸਤਿਕਾਰਯੋਗ
ਗੌਰਵ ਧੀਮਾਨ