ਅਲਵਿਦਾ

5/5 - (1 vote)

 

ਇੱਕ ਕਿਰਦਾਰ ਦੀ ਕੋਸ਼ਿਸ਼ ਚੁੱਪ ਰਹਿ ਕੇ ਬੀਤ ਜਾਂਦੀ ਹੈ,

ਉਸ ਉਚਾਈ ਵੱਲ ਨੂੰ ਦੌੜ ਵੀ ਵਕ਼ਤ ਨਾਲ ਪੀਸ ਜਾਂਦੀ ਹੈ।

ਵਕ਼ਤ ਨਹੀਂ ਜਾਣਦਾ ਕਿਉਂ ਹਾਂ ਇਸ ਜੱਗ ‘ ਤੇ ਮੈ,

ਇਸ਼ਕ ਹਕੀਕੀ ਸੱਚੀ ਝੂਠੀ ਇੰਦਰ ਦੇ ਬੋਲੋ ਮਿਟ ਜਾਂਦੀ ਹੈ।

ਮੈ ਜਾਣਦਾ ਨਹੀਂ ਇਸ਼ਕ ਹਕੀਕੀ,ਸੱਚੀ ਝੂਠੀ,

ਉਸ ਮਾਂ ਦੇ ਨਾਲ ਲਿਪਟ ਜਾਂਦੀ ਹੈ।

ਵਕ਼ਤ ਦੀ ਤਾਂਘ ਰੱਖ ਬਾਪੂ ਰਿਸ਼ਤਾ ਨੱਪ ਆਇਆ,

ਧੀ ਆਪਣੇ ਪਿਆਰ ਤੋਂ ਜਾਨ ਵਾਰ ਪਾਉਂਦੀ ਹੈ।

ਦੁਸ਼ਮਣ ਨੇੜ੍ਹੋ ਹੋ ਮੈ ਲੱਗਿਆ,

ਉਸ ਧਮਕ ਦੀ ਆਵਾਜ਼ ਦਿਲ ਚਿਰ ਜਾਂਦੀ ਹੈ।

ਦਰਦ ਉੱਠਿਆ ਮਰ ਮੁੱਕ ‘ ਤੇ ਆਇਆ,

ਜਾਣੋਂ ਜਾਨ ਦੀ ਜਾਨ ਨੂੰ ਤੜਫਾਉਂਦੀ ਹੈ।

ਤਕਲੀਫ਼ ਮਿਲੀ ਦਰਦ ਸਹਿ ਝੁੱਕਿਆ,

ਮੇਰੀ ਗਲਤੀ ਦੀ ਸਜਾ ਮਾਫ਼ ਕਰ ਦਿੱਤੀ ਜਾਂਦੀ ਹੈ।

ਇੱਕ ਵਾਰ ਦਿਲ ਰੂਹ ਤੋਂ ਕੰਭਿਆ,

ਆਪਣੀ ਦਿਲ ਦੀ ਚਾਹਤ ਨੂੰ ਗਲਾ ਘੁੱਟ ਸੁੱਟ ਜਾਂਦੀ ਹੈ।

ਇਸ਼ਕ ਹਕੀਕੀ,ਸੱਚੀ ਝੂਠੀ ਮੈਨੂੰ ਰੂਹ ਤੋਂ ਵਾਪਸ ਲਿਆਂਦੀ ਹੈ।

ਜਵਾਬ ਨਹੀਂ ਮੇਰੀ ਹਰ ਗੱਲ ਦਾ,

ਸਿਰਫ਼ ਮਾਂ ਦੇ ਸਿੱਧੇ ਬੋਲ ਪੁਗਾਉਂਦੀ ਹੈ।

ਅਚਾਨਕ ਦਿਲ ਤੋਂ ਪਿਆਰ ਦਾ ਮਿਟਿਆ,

ਉਸ ਘਰ ਕੋਈ ਖੁਸ਼ੀ ਨਾ ਰਹਿ ਜਾਂਦੀ ਹੈ।

ਮੇਰੀ ਜਿੰਦਗੀ ਖੁਸ਼ ਵੇਖਣ ਲਈ,ਮੈਨੂੰ ਹੀ ਝੂਠਾ ਝੁਠਲਾਉਂਦੀ ਹੈ।

ਮੇਰੀ ਗਲਤੀ ਇਹ ਸੀ ਸਿਰਫ਼,

ਪਿਆਰ ਦੀ ਹੱਦ ਧਮਕ ਬਣ ਜਾਂਦੀ ਹੈ।

ਮੈ ਉਸ ਹੱਦ ਨੂੰ ਖੁਦ ਨੂੰ ਚੀਰਿਆ,

ਗੌਰਵ ਦੀ ਮਹੋਬਤ ਭੱਜਣਾ ਚਾਉਂਦੀ ਹੈ।

ਇੰਦਰ ਰੂਹ ਨੂੰ ਇਵੇਂ ਭੁਲਾ ਗਈ,

ਕੱਲ੍ਹ ਦੂਜੇ ਦੀ ਇੱਜ਼ਤ,ਮਹਿਫ਼ੂਜ਼ ਨਾ ਜਾਣਦੀ ਹੈ।

ਜਿੱਥੋਂ ਤੱਕ ਦਿਲੋਂ ਕਰਦਾ ਹਾਂ,

ਤੂੰ ਉਸ ਹੱਦ ਨੂੰ ਪਾਰ ਲੰਘਾਉਂਦੀ ਹੈ।

ਨਾ ਧੋਖਾ ਨਾ ਪਿਆਰ ਦਿਲੋਂ,

ਤੂੰ ਤੇ ਲਾਰੇ ਵੀ ਝੂਠੇ ਭਾਉਂਦੀ ਹੈ।

ਪਿਆਰ ਦਾ ਵਾਅਦਾ ਅਧੂਰਾ ਛੱਡ ਕੇ,

ਤੂੰ ਖੁਦ ਨੂੰ ਸਹੀ ਨਾ ਸਮਝਣਾ ਚਾਉਂਦੀ ਹੈ।

ਹਰ ਗੱਲ ਦਿਲ ਤੋਂ ਤੂੰ ਵੀ ਕੀਤੀ,

ਕੋਈ ਰਾਤ ਨਾ ਪੂਰੀ ਛੁੱਟ ਜਾਂਦੀ ਹੈ।

ਮੇਰੀ ਜਿੰਦ ਨੂੰ ਪਏ ਸਿਆਪੇ,

ਇਹ ਕਲ਼ਮ ਜਹਿਰ ਖਾ ਟੁੱਟ ਜਾਂਦੀ ਹੈ।

 

Writer-Gaurav DhimAn

Leave a Comment