ਵਿਸ਼ਵਾਸ਼ ਬਣੀ ਜਿੰਦਗੀ ਦਾ ਗਹਿਣਾ
ਕੋਈ ਚੁੱਪ ਰਹਿੰਦਾ ਕਿਸੇ ਦਾ ਸਹਿਣਾ
ਮੰਜਿਲ ਉੱਤਾਹ ਸਬਕ ਮਿੱਥ ਰਹਿਣਾ
ਰਤਾ ਪ੍ਰਵਾਹ ਮੁੱਕ ਜਿੰਦਗੀ ਨਾ ਬਹਿਣਾ
ਦੌਲਤ ਲਪੇਟ ਗ਼ਰੀਬ ਸੁੱਖ ਹਥੈਣਾ
ਕੋਈ ਜਿੰਦਗੀ ਉਜਾੜ ਸਹੀ ਦੁੱਖ ਕਹਿਣਾ
ਰੋਟੀ ਕੱਪੜਾ ਮਕਾਨ ਡੁੱਲ ਦਿੱਖ ਪਹਿਣਾ
ਇੱਥੇ ਸਬ ਕਰਜਦਾਰ ਮੁੱਲ ਵਿੱਕ ਲਹਿਣਾ
ਆਸ ਬੁਰੱਕੀ ਦੀ ਆਪ ਮਿਲੇ ਨਾ ਜਿਹੜਾ
ਰੁੱਲ ਖਿੰਡ ਜਾਂਦੇ ਭਿੱਖ ਮੰਗਣ ਦਾ ਬਖੇੜ੍ਹਾ
ਮਿੱਟੀ ਦੇ ਟਿੱਬੇ ਘੇਰ ਦਰਦਾਂ ਮੁੱਖ ਬਥੇਰਾ
ਸਿੱਕੇ ਹਜਮ ਦੌਲਤ ਮਰਾਉਂਦੀ ਮੈ ਨਾ ਕਵਾਂ ਮੇਰਾ
ਹਰ ਰੋਜ ਜਿਦੰਗੀ ਸਾਫ਼ ਦਿਸ਼ਾ ਦਿਖਾਉਂਦੀ,
ਇੱਥੇ ਸਬਨਾ ਦਾ ਏ ਕੋਈ ਬਹਿਰੂਪੀ ਚੇਹਰਾ।
ਰੋਜ਼ ਨੇੜ੍ਹਤਾ ਸੁੱਖ ਦੁੱਖ ਆਦਤ ਬਣ ਆਉਂਦੀ,
ਗੌਰਵ ਨਾ ਜਾਣੇ ਨਕਾਬ ਪਿੱਛੇ ਕੌਣ ਕਿਹੜਾ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
1 thought on “ਬਹਿਰੂਪੀ ਰੰਗ”