ਦੂਜੇ ਰਾਹ
ਇੱਕ ਸੁਪਨੇ ਵਾਂਗ ਬਰਬਾਦ ਰਿਹਾ,
ਕੋਈ ਕਹਿੰਦਾ ਸੁਪਨਾ ਸਾਰੀ ਰਾਤ ਰਿਹਾ।
ਮੈ ਇਸ਼ਕ ਦੇ ਘਰ ਜਾ ਆਇਆ,
ਉਸਦਾ ਹਰ ਵਾਰੀ ਮਜ਼ਾਕ ਰਿਹਾ।
ਇਸ਼ਕੋਂ ਫਿੱਕੀ ਜਾਤ ਨਾ ਮਿੱਠੀ,
ਅੰਦਰੋਂ ਅੰਦਰੀਂ ਪਿਆਰ ਪਿਆ।
ਫ਼ਿਕਰ ਨਾ ਕਰ ਦੁੱਖ ਮੈ ਜੜਾਂਗੀ,
ਲਫ਼ਜਾ ਨੂੰ ਸੁਣ ਦੱਸ ਕਿਉਂ ਸਾਰ ਪਿਆ।
ਪਿਆਰ ਪਿਆ ਪਰ ਕੋਈ ਦਿਲ ਹੋਰ ਲਿਆ,
ਛੱਡ ਮੁੱਖੜੇ ਦਿਲ ਨੂੰ ਸਕੂਨ ਜਿਹਾ।
ਦਿਲ ਦੱਸੀ ਗਈ ਨਾ ਅਸਲ ਰੂਹਾਨੀ,
ਛੱਡ ਇਸ਼ਕੇ ਦਿਲ ਨੂੰ ਭਰ ਸਰੂਰ ਗਿਆ।
ਨਾ ਹੱਸਦੀ ਜਿੰਦਗੀ ਹੱਡ ਲਹੂ ਵਿਹਾ,
ਦੁਨੀਆਂ ਭੀੜ ਖੜ੍ਹ ਪੱਲ ਦੋ ਪੱਲ ਅਫ਼ਸੋਸ ਕਿਹਾ।
ਇਸ਼ਕਾਂ ਨਾ ਕਦੇ ਦਿਲ ਨੂੰ ਪਾਵੀਂ,
ਸੁੱਖ ਪਾਇਆ ਪਰ ਉਹ ਨਾ ਮੋਹ ਸਿਹਾ।
ਹੰਝੂ ਆਏ ਕਮੀਜ਼ ਭਿੱਜੀ ਸਾਂ,
ਰੂਹ ਕੀਤਾ ਉਸ ਰੂਹ ਖਾਲੀ ਕੁਝ ਨਾ ਰਿਹਾ।
ਹੱਥ ਲਕੀਰ ਨਾਂ ਉਸ ਦਾ ਜਰ੍ਹਵਾ ਲਈ,
ਗੌਰਵ ਤਾਂ ਦਿਲ ਤੋਂ ਰੂਹ ਮਸਤ ਜਾ ਰਿਹਾ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ