ਕਿੰਨੀਆਂ ਰੀਝਾਂ, ਸੁਪਨੇ,

Rate this post

ਕਿੰਨੀਆਂ ਰੀਝਾਂ, ਸੁਪਨੇ, ਆਸਾਂ ਲੈ ਕੇ ਤੁਰਦਾ ਹਾਂ

ਘਰ ਤੋ ਮੁੱਖ ਤੇ ਹਾਸਾ ਲੈ ਕੇ ਤੁਰਦਾ ਹਾਂ

ਕੁਝ ਜ਼ੁੰਮੇਵਾਰੀਆ ਮੈਂਨੂੰ ਘੇਰਾ ਪਾ ਰੱਖਿਆ

ਘਰੇ ਬਾਹਰ ਸਭ ਫਿਕਰਾਂ ਲੈ ਕੇ ਤੁਰਦਾ ਹਾਂ

ਹੱਸਦਾਂ ਕਦੇ ਕਦੇ, ਬਹੁਤਾ ਚੁੱਪ ਰਹਿਨਾ

ਪਤਾ ਨ੍ਹੀ ਕੀ-ਕੀ ਸੋਚਾਂ ਲੈ ਕੇ ਤੁਰਦਾ ਹਾਂ

ਕੋਈ ਨੀ ਪੁੱਛਦਾ ਮੈਂਨੂੰ, ਦੱਸ ਲੋੜਾਂ ਤੇਰੀਆਂ ਵੀ

ਬਸ ਮਜਬੂਰੀ ਨਾਂ ਦਾ ਦਿਲਾਸਾ ਲੈ ਕੇ ਤੁਰਦਾ ਹਾਂ

ਸ਼ੁਕਰ ਆ ਰੱਬਾ ਤੇਰਾ,ਮੈਂ ਜੋ ਐਨੇ ਜੋਗਾ ਹਾਂ

ਮਾਪਿਆਂ ਤੋ ਅਸੀਸਾਂ, ਅਰਦਾਸਾਂ ਲੈ ਕੇ ਤੁਰਦਾ ਹਾਂ 

ਲਾਡੀ ਇੱਕ ਦਿਨ ਮੰਜ਼ਿਲ ਕਦਮ ਤੇਰੇ ਵੀ ਚੁੰਮੇਗੀ

ਬਸ ਦਿਲ ਤੋ, ਆ ਧਰਵਾਸਾ ਲੈ ਕੇ ਤੁਰਦਾ ਹਾਂ

ਕਿੰਨੀਆਂ ਰੀਝਾਂ, ਸੁਪਨੇ, ਆਸਾਂ ਲੈ ਕੇ ਤੁਰਦਾ ਹਾਂ

ਮੈਂ ਘਰ ਤੋ ਮੁੱਖ ਹਾਸਾ ਲੈ ਕੇ ਤੁਰਦਾ ਹਾਂ

@shayer_sardarji 

 

✍️Laddi_Ranbirpurewala

Leave a Comment