ਤੇਰੇ ਬਿਨ ਉਸ ਘਰ ਹੁਣ ਵੀ ਆਉਣੀ ਆ ਬਾਬਲਾ,
ਤੇਰੇ ਬਿਨਾਂ ਰੋਣਕ ਨਾ ਹੁਣ ਦਿੱਸਦੀ ਮੇਰੇ ਬਾਬਲਾਂ,
ਆਉਣ ਦੀ ਮੇਰੀ ਉਡੀਕ ਵਿੱਚ ਉਹ ਬੂਹੇ ਅੱਗੇ ਤੇਰਾ ਬਹਿਣਾ,
ਆਉਂਦੇ ਹੀ ਮੇਰਾ ਤੈਨੂੰ ਘੁੱਟ ਜੱਫੀ ਵਿੱਚ ਲੈਣ ਲੈਣਾ ,
ਮੋਟੂ ਮੋਟੂ ਪੁੱਤ ਆਖ ਕੇ ਮੈਨੂੰ ਤੇਰੲ ਬਲਾਉਣਾ,
ਜਵਾਈ ਨੂੰ ਪੁੱਤਾਂ ਵਾਗ ਲਾਡ ਤੇਰਾ ਲਡਾਉਣਾ,
ਸਭ ਯਾਦ ਆਉਂਦਾ ਹੈ ਮੈਨੂੰ ਉਸ ਵੇਹੜੇ ਵਿੱਚ ਬਹੁਤ,
ਸਭ ਕੁਝ ਹੈ ਉਵੇ ਉਸ ਘਰ ਅੰਦਰ ਮੇਰੇ ਬਾਬਲਾ,
ਪਰ ਦਿਸਦਾ ਨਹੀਂ ਤੇਰਾ ਚਿਹਰਾ ਹੁਣ ਮੇਰੇ ਬਾਬਲਾ,
ਤੇਰੇ ਕਮਰੇ ਵਿੱਚੋਂ ਤੇਰੀ ਮਹਿਕ ਅੱਜ ਵੀ ਉਵੇਂ ਹੀ ਆਉਂਦੀ ਹੈ ਮੈਨੂੰ,
ਤੇਰੀ ਯਾਦ ਮੈਨੂੰ ਦੁਗਣਾ ਰਵਾਉਂਦੀ ਹੈ ਬਾਬਲਾਂ
ਚਾਹੁੰਦੀ ਹਾਂ ਮੈਂ ਹੁਣ ਉੱਚੀ ਉੱਚੀ ਰੋਣਾ ਮੇਰੇ ਬਾਬਲਾ,
ਪਰ ਮਾਂ ਦਾ ਦੁੱਖ ਦੇਖ ਧਾਹ ਅੰਦਰ ਦਬ ਲੈਂਦੀ ਹਾਂ ਬਾਬਲਾ,
ਬੇਗਾਨੇ ਘਰ ਥੋੜ੍ਹਾ ਹੱਸ ਲੈਣੀ ਆ ਮੈਂ ਬਾਬਲਾ,
ਪਰ ਤੇਰੀ ਯਾਦ ਵਿੱਚ ਹਰ ਵੇਲੇ ਮੈਂ ਰੋਣੀ ਆ ਬਾਬਲਾ,
ਮਿਲਣਾ ਨਹੀਂ ਹੁਣ ਤੁਸਾਂ ਸਾਨੂੰ ਕਦੇ ਦੁਬਾਰਾ ਮੇਰੇ ਬਾਬਲਾ,
ਕਿਹੋ ਜਿਹੀ ਥਾਂ ਤੈਨੂੰ ਲੈ ਗਿਆ ਦੂਰ ਸਾਥੋਂ ਰੱਬ ਮੇਰੇ ਬਾਬਲਾ,
ਰੂਹ ਕਰੇ ਹਾੜੇ ਰੱਬ ਅੱਗੇ ਕਿਸੇ ਧੀ-ਪੁੱਤ ਤੋਂ ਨਾ ਖੋਹੀ ਉਨ੍ਹਾ ਦਾ ਪਿਉ ਓ ਮਾਲਕਾਂ,
ALSO READ THIS :-https://merejazbaat.in/banjar-jahi-si-mere-dil-di-zamin/
ਰੂਹਦੀਪ ਰੂਹ