ਦੋ ਹੀ ਤੀਰਥ

Rate this post

ਬੱਸ ਦੋ ਤੀਰਥ ਹਨ ਮੇਰੇ ਪੰਜਾਬ ਅੰਦਰ

ਇੱਕ ਚਮਕੌਰ ਵਿੱਚ ਤੇ ਦੂਜਾ ਸਰਹਿੰਦ ਅੰਦਰ

ਇੱਕ ਥਾਂ ਦੋ ਲੜੇ ਸੀ ਹਜ਼ਾਰਾਂ ਨਾਲ ਜੰਗ ਅੰਦਰ

ਦੂਜੇ ਥਾਂ ਦੋ ਜੜੇ ਸੀ ਲਾਲ ਦੀਵਾਰਾਂ ਦੀ ਕੰਧ ਅੰਦਰ

ਅਲੋਕਾਰ ਹੋਏ ਸੀ ਦੋਵੇਂ ਸਾਕੇ ਧਰਮ ਖਾਤਿਰ

ਜਦੋਂ ਰੋਸ਼ਨੀ ਦੀ ਭਾਲ ਚ ਚਾਰੇ ਚੰਨ ਲੜੇ ਪ੍ਰਚੰਡ ਅੰਦਰ

ਨਹੀਂ ਮਿਲਣੀ ਇਤਿਹਾਸ ਵਿੱਚ ਮਿਸਾਲ ਕੋਈ ਦੂਸਰੀ

ਜਦੋਂ ਲੱਖਾਂ ਨਾਲ ਚੰਦ ਸਿੰਘ ਲੜੇ ਸੀ ਜੰਗ ਅੰਦਰ.

ਹਿੰਦੂ ਧਰਮ ਦੀ ਲਾਜ ਬਚਾਵਣ ਖਾਤਿਰ

ਸਰਬੰਸ ਕੌਮ ਤੋਂ ਵਾਰਿਆ ਸੀ

ਪੰਡਿਤਾਂ ਦੀ ਮੰਗ ਅੰਦਰ

ਤਪੀਆ ਅੱਜ ਭੁੱਲ ਗਏ ਨੇ ਲੋਗ ਕੁਰਬਾਨੀਆਂ ਨੂੰ

ਸੌੜੀ ਸੋੱਚ ਸਿਮਟ ਕੇ ਰਹਿ ਗਈ

ਹਿਰਦਿਆਂ ਤੰਗ ਅੰਦਰ.

Merejazbaat.in
ਨਿੱਕੀਆਂ ਨਿੱਕੀਆਂ ਖੁਸ਼ੀਆਂ

…. ਕੀਰਤ ਸਿੰਘ ਤਪੀਆ

7973818505

Leave a Comment