ਨੇੜ੍ਹ ਆਵਣ ਇਸ਼ਕ ਨਚਾਵਣ
ਪਿਆ ਵਿਛੋੜਾ ਨਾ ਦੇਖਿਆ ਜਾਵੇ ਜੀ
ਪਿਆਰ ਦੇ ਲੇਖ ਰੀਤ ਬਣਾਵਣ
ਟੁੱਟਿਆ ਸਾਂ ਰਿਸ਼ਤਾ ਅੱਧ ਵਿਚਾਲੇ ਜੀ
ਗੁਣ ਬਥੇਰੇ ਹਿੱਤ ਦਿਲ ਦੀ ਗੱਲ
ਲਾਗੇ ਆਵਣ ਨਾ ਦਿੱਤਾ ਮੁਨਾਰੇ ਜੀ
ਬਹੁਤੀ ਤਾਂਘ ਮਿਲਣ ਦੀ ਰੱਖੀ
ਬੜਾ ਭਾਰੀ ਪਿਆ ਪਿਆਰ ਕੁਆਰੇ ਜੀ
ਜਨਮਾਂ ਜਨਮਾਂ ਦਾ ਸਾਥ ਕਿਹਾ
ਸਮੁੰਦਰ ਡੁੱਬੇ ਦਾ ਅਹਿਸਾਸ ਕਰਾਵੇ ਜੀ
ਮੁੱਕ ਜਾਣੀ ਪਿਆਰ ਦੀ ਰੀਝ ਉਦੋਂ
ਪਲ਼ ਦੋ ਪਲ਼ ਰਹਿਣਾ ਹੱਥ ਦਿਖਾਵੇ ਜੀ
ਜਿੰਦਗੀ ਨਿਭਾਵਣ ਦਾ ਪਤਾ ਨਹੀਂ
ਰੁੱਤਬਾ ਉੱਚ ਦਾ ਵਿਸ਼ਵਾਸ਼ ਦਿਲਾਵੇ ਜੀ
ਤੇਰਾ ਕੀਤਾ ਦਿਲ ਬੜਾ ਰੋਇਆ
ਥਾਂ ਥਾਂ ਮੇਲ ਨਾ ਰੱਬ ਕਦੇ ਮਿਲਾਵੇ ਜੀ
ਦੁੱਖ ਹੋਈਓ ਦਿਲ ਨਹੀਂ ਕਹਿੰਦਾ
ਹੈਂਕੜ ਮਨ ਵਿੱਚ ਤੇਰੇ ਰੱਬ ਬਚਾਵੇ ਜੀ
ਛੱਡ ਦਿਲਾਂ ਦਿਲ ਹੋਰ ਵੱਸ ਗਿਓ
ਗੌਰਵ ਸ਼ਾਂਤ ਮਨ ਨਾ ਕਦੇ ਪ੍ਰਤੀਅਾਵੇ ਜੀ
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ