ਕਿਰਦਾਰ ਹੁਣ ਉਹ ਨਾ ਰਿਹਾ
ਉੱਡਦਾ ਵਾਂ ਜਿੰਦਗੀ ਦੇ ਰਾਹਾਂ ਤੋਂ,
ਕੀ ਰੁੱਤਬਾ ਅਾ ਦੱਸ ਉਸਦੀ ਬਾਹਾਂ ਤੋਂ।
ਨਾ ਮੁੜ ਵੇਖ ਤੂੰ ਝਲਕ ਪਾਈ,
ਭੱਟਕ ਸਾਂ ਉਹ ਗਏ ਹਾਂ ਮੇਰੇ ਸਾਹਾਂ ਤੋਂ।
ਹੁੰਦੇ ਨਾ ਦੁੱਖ ਪੀੜ੍ਹ ਜੋ ਹੁੰਦੀ ਸੀ,
ਮੁਕਾ ਚੁੱਕਾ ਹਾਂ ਡਰ ਆਪਣੇ ਖਿਆਲਾਂ ਤੋਂ।
ਤੇਰੇ ਇੱਕ ਫ਼ੈਸਲੇ ਨੇ ਮੈਨੂੰ ਬਦਲਿਆ,
ਮੈ ਰੋਕਿਆ ਵਾਂ ਪਰ ਤੂੰ ਨਾ ਰੁੱਕੀ ਮੇਰੇ ਅਲਫਾਜਾਂ ਤੋਂ।
ਕਿਵੇਂ ਪਲਾਂ ‘ ਚ ਸਾਥ ਤੂੰ ਛੱਡ ਗਈ ਸੀ,
ਨਾ ਕੋਈ ਖ਼ਤ ਆਇਆ ਨਾ ਮੈ ਰੋਇਆ ਰਾਤਾਂ ਤੋਂ।
ਦਿਲ ਉੱਤੇ ਦਿਲ ਵਾਲ਼ੀ ਬਾਤ ਸੀ ਮੇਰੀ,
ਮੇਰੇ ਜਹਨ ਨਾ ਆਇਆ ਉੱਠ ਕਦੇ ਪਰਭਾਤਾਂ ਤੋਂ।
ਉਸਦੇ ਮੱਥੇ ਚੁੰਮੇ ਕੀ ਸ਼ਬਦ ਨਾਂ ਬਣ ਰਿਹਾ,
ਮੇਰੇ ਹਿੱਸੇ ਦੁੱਖ ਪਾਏ ਟੁੱਟਿਆ ਵਾਂ ਕਿਰਦਾਰਾਂ ਤੋਂ।
ਰਤਾ ਪ੍ਰਵਾਹ ਹਰ ਦੁੱਖ ਸੁੱਖ ਵਿੱਚ ਦਿਲੋਂ ਕੀਤਾ,
ਹੱਥ ਛੁੱਟਿਆ ਜਾ ਵਾਂ ਨਾ ਹੁਣ ਆਈ ਕਾਇਨਾਤਾਂ ਤੋਂ।
ਮੈਨੂੰ ਫ਼ਿਕਰ ਤੇਰੀ ਨੇ ਮਾਰ ਵੀ ਦਿੱਤਾ ਜਾਣ ਮਗਰੋਂ,
ਛੱਪ ਨਾਮ ਗੌਰਵ ਧੀਮਾਨ ਹਾਂ ਰਿਹਾ ਤੇਰੇ ਦਿੱਤੇ ਜਵਾਬਾਂ ਤੋਂ।
ਰਿਸ਼ਤੇ ਬਦਲੇ ਚਿਹਰੇ ਪੱਖ ਤੋਂ ਕਿਰਦਾਰ ਵੀ ਤੂੰ,
ਕਿਰਦਾਰ ਹੁਣ ਉਹ ਨਾ ਰਿਹਾ ਜਿੱਥੇ ਹਾਂ ਕਈ ਰਿਸ਼ਤੇ ਨਾਤਾਂ ਤੋਂ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ