About us

Merejazbaat.in ਵੈਬਸਾਈਟ (website) ਬਣਾਉਣ ਦਾ ਮੁੱਖ ਮਨੋਰਥ ਸਾਰੇ ਪਾਠਕਾਂ ਨੂੰ , ਜੋ ਪੰਜਾਬੀ ਪੜ੍ਹਨ ਦੇ ਸ਼ੌਕੀਨ ਹਨ , ਨੂੰ ਚੰਗੀਆਂ ਪੰਜਾਬੀ ਕਹਾਣੀਆਂ ਉਪਲੱਭਧ ਕਰਾਉਣਾ ਹੈ ਅਤੇ ਸਾਡੀ ਜਿੰਦਗੀ ਵਿੱਚੋ ਖਤਮ ਹੋ ਰਹੇ ਪੰਜਾਬੀ ਕਵਿਤਾ, ਪੰਜਾਬੀ ਸ਼ਾਇਰੀ, ਪੰਜਾਬੀ ਸਾਹਿਤ, ਪੰਜਾਬੀ ਬੋਲੀਆਂ,ਪੰਜਾਬੀ ਬੁਝਾਰਤਾਂ, ਪੰਜਾਬੀ ਕਿੱਸੇ, ਸਾਡੇ ਗੁਰੂ ਸਾਹਿਬਾਨ ਦੀਆਂ ਜੀਵਨ ਗਾਥਾਵਾਂ, ਗੁਰੂ ਸਾਹਿਬਾਨਾਂ ਦੇ ਬਾਰੇ ਵਿਚ ਜਾਣਕਾਰੀ ਦੇਣਾ ਹੈ

ਇਸ ਦੇ ਨਾਲ ਨਾਲ ਸਾਡੇ ਜੀਵਨ ਤੇ ਸਾਡੇ ਸੱਭਿਆਚਾਰ ਵਿਚੋ ਖਤਮ ਹੋ ਰਹੇ ਸਾਡੇ ਪੰਜਾਬੀ ਕਿੱਸੇ ਕਹਾਣੀਆਂ,ਰਚਨਾਵਾਂ,ਤਰਜਾ,ਬੁਝਾਰਤਾਂ, ਨੂੰ ਮੁੜ ਤੋਂ ਜੀਉਂਦਾ ਕਰਨ ਦਾ ਇਕ ਉਪਰਾਲਾ ਕੀਤਾ ਗਿਆ ਹੈ।

ਕਿਉਕਿ ਸਾਡੇ ਜੀਵਨ ਵਿੱਚੋ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ। ਅਸੀ ਆਪਣੇ ਜੀਵਨ ਵਿੱਚ ਜੋਂ ਚੀਜਾ ਵੇਖੀਆ ਤੇ ਹੰਡਾਇਆ ਹਨ ਓਹ ਸਾਡੇ ਬੱਚੇ ਕਦੀ ਨਹੀਂ ਵੇਖ ਸਕਦੇ ਜਿਵੇਂ ਖੂਹ ਦੀਆਂ ਟਿੰਡਾਂ, ਕੱਚੇ ਮਿੱਟੀ ਦੇ ਮਕਾਨ, ਚਿੱਠੀਆ, ਬੋਹੜ ਦੀਆਂ ਠੰਡੀਆਂ ਛਾਵਾਂ, ਪਿੰਡ ਵਿੱਚ ਲਗਦੀਆਂ ਸੱਥ ਆਦਿ,

ਇਹ ਸਾਡਾ ਸੱਭਿਆਚਾਰ ਨੂੰ ਜੀਉਂਦਾ ਰੱਖਣ ਦਾ ਉਪਰਾਲਾ ਉਦੋਂ ਹੀ ਕਾਮਯਾਬ ਹੋ ਸਕਦਾ ਹੈ ਅਗਰ ਤੁਸੀ ਸਾਰੇ ਵੀਰ , ਭੈਣ,ਭਰਾ ਸਾਰੇ ਸਾਡਾ ਸਾਥ ਦੇਵੋ ਤੇ ਇਸ ਵੈੱਬਸਾਈਟ ਨੂੰ ਵੱਧ ਤੋਂ ਵੱਧ ਦੂਸਰੇ ਵੀਰਾ ਤੇ ਭੈਣਾਂ ਨਾਲ ਸਾਂਝਾ ਕਰੋ।

ਅਗਰ ਕੋਈ ਵੀ ਮੇਰਾ ਵੀਰ ਭੈਣ ਜਾ ਭਰਾ ਆਪਣੀ ਕਵਿਤਾ , ਕਹਾਣੀ , ਨਾਵਲ ਜਾ ਕੋਈ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੇ। ਅਤੇ ਅਸੀ ਉਸ ਦੀ ਪੋਸਟ ਨੂੰ ਪੜ੍ਹ ਕੇ ਵੈੱਬਸਾਈਟ ਤੇ ਉਸ ਦੇ ਨਾਮ ਅਤੇ ਮੋਬਾਈਲ ਨੰਬਰ ਨਾਲ ਪ੍ਰਕਾਸ਼ਿਤ ਕਰਾਂਗੇ।

ਮੇਰੀ ਤੁਹਾਡੇ ਸਾਰਿਆ ਅੱਗੇ ਇਹ ਬੇਨਤੀ ਹੈ ਕਿ ਤੁਸੀ ਸਾਰੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨਾ, ਲਿਖਣਾ ਤੇ ਬੋਲਣਾ ਸਖਾਓ ਕਿਉਕਿ ਸਾਡੇ ਬੱਚੇ ਹੌਲੀ ਹੌਲੀ ਪੰਜਾਬੀ ਨੂੰ ਪੜ੍ਹਨਾ ਛੱਡ ਰਹੇ ਹਨ। ਇਸ ਵੈੱਬਸਾਈਟ ਨੂੰ ਅਸੀ ਇਸ ਲਈ ਪੰਜਾਬੀ ਵਿੱਚ ਤਿਆਰ ਕੀਤਾ ਹੈ ਤਾਂ ਜੋਂ ਲੋਕਾਂ ਵਿੱਚ ਤੇ ਬੱਚਿਆਂ ਵਿੱਚ ਪੰਜਾਬੀ ਨੂੰ ਪੜਨ ਦਾ ਰੁਝਾਨ ਪੈਦਾ ਕੀਤਾ ਜਾਵੇ। 

ਇਸ ਦੇ ਨਾਲ ਅਸੀਂ ਵਿਸੇਸ ਧੰਨਵਾਦੀ ਹਾਂ ਸ੍ਰੀ ਗੌਰਵ ਧੀਮਾਨ ਜੀ ਜ਼ੀਰਕਪੁਰ  ਜਿਨ੍ਹਾਂ ਸਦਕਾ ਇਹ ਉਪਰਾਲਾ ਪੂਰਾ ਕਰਨਾ ਵਿੱਚ ਸਾਡੀ ਮਦਦ ਕੀਤੀ ਗਈ।

                                                                                                                    ਧੰਨਵਾਦ ਸਾਹਿਤ

                                                                                                                    ਗੁਰਜੀਤ ਸਿੰਘ ਸੰਧੂ (Admin)