ਵਾਸਤਾ ਪੰਜਾਬ ਦਾ

5/5 - (1 vote)

‌ ਵਾਸਤਾ ਪੰਜਾਬ ਦਾ

ਸੁਣ ਲਉ ਪੰਜਾਬੀਉ!

ਵਾਸਤਾ ਪੰਜਾਬ ਦਾ ।

ਪੈਰਾਂ ‘ਚ ਮਿੱਧਿਉ ਨਾ,

ਫੁੱਲ ਇਹ ਗੁਲਾਬ ਦਾ।

,,,,,,,,,,,,,,,,,,,,,,

ਇਹ ਧਰਤੀ ਹੈ ਗੁਰੂਆਂ

ਪੀਰਾਂ ਤੇ ਫ਼ਕੀਰਾਂ ਦੀ।

ਸਾਹਿਬਾਂ ਅਤੇ ਸੱਸੀ,

ਰਾਂਝੇ ਤੇ ਹੀਰਾਂ ਦੀ।

ਬਰਫ਼ ਤੋਂ ਠੰਡਾ ਪਾਣੀ,

ਵਗਦਾ ਝਨਾਬ ਦਾ,

ਸੁਣ ਲਉ ਪੰਜਾਬੀਉ!

ਵਾਸਤਾ ਪੰਜਾਬ ਦਾ ।

ਪੈਰਾਂ ‘ਚ ਮਿੱਧਿਉ ਨਾ,

ਫੁੱਲ ਇਹ ਗੁਲਾਬ ਦਾ।

,,,,,,,,,,,,,,

ਲਾਲ ਖੂਨ ਕਦੇ ਚਿੱਟਾ,

ਹੁੰਦਾ ਨਾ ਪਿਆਰਿਉ।

ਭੁੱਲ ਕੇ ਪੰਜਾਬ ਉੱਤੇ,

ਕਹਿਰ ਨਾ ਗੁਜ਼ਾਰਿਉ।

ਰੱਸ ਭਿੱਨਾ ਹੈ ਸੰਗੀਤ,

ਮਰਦਾਨੇ ਦੀ ਰਬਾਬ ਦਾ,

ਸੁਣ ਲਉ ਪੰਜਾਬੀਉ!

ਵਾਸਤਾ ਪੰਜਾਬ ਦਾ।

ਪੈਰਾਂ ‘ਚ ਮਿੱਧਿਉ ਨਾ,

ਫੁੱਲ ਇਹ ਗੁਲਾਬ ਦਾ।

,,,,,,,,,,,,,,,

‘ਸੁਹਲ’ ਜਿਹੇ ਫੁੱਲ ਹੁਣ,

ਅੱਗ ‘ਚ ਨਾ ਸਾੜਿਉ।

ਸੰਨ ਸੰਤਾਲੀ ਵਾਂਗ,

ਘਰ ਨਾ ਉਜਾੜਿਉ।

ਮਾਂ ਬੋਲੀ ਹੈ ਪਿਆਰੀ,

ਪੜ੍ਹੋ ਵਰਕਾ ਕਿਤਾਬ ਦਾ

ਸੁਣ ਲਉ ਪੰਜਾਬੀਉ!

ਵਾਸਤਾ ਪੰਜਾਬ ਦਾ ।

ਪੈਰਾਂ ‘ਚ ਮਿੱਧਿਉ ਨਾ,

ਫੁੱਲ ਇਹ ਗੁਲਾਬ ਦਾ।

,,,,,,,,,,,

 

Punjab

ਮਲਕੀਅਤ ‘ਸੁਹਲ’

9872848610

ਨੋਸ਼ਹਿਰਾ(ਤਿੱਬੜੀ)

ਗੁਰਦਾਸਪੁਰ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment