ਸੇਬੇ ਨੇ ਸਭ ਤੋਂ ਪਹਿਲਾਂ ਉਸ ਦਾ ਨਾਂ ਪੁੱਛਿਆ ਤੇ ਆਖਣ ਲੱਗਾ!!!
ਤੁਸੀਂ ਮੈਨੂੰ ਗਲਤ ਨਾ ਸਮਝਿਉ ਮੈਂ ਇੱਥੇ ਸਿਰਫ ਆਪਣੇ ਦੋਸਤ ਦੇ ਤਾਨੇ ਮਿਹਣਿਆਂ ਕਰਕੇ ਹੀ ਆਇਆ ਹਾਂ, ਮੈਂ ਤਾਂ ਇਸ ਥਾਂ ਨੂੰ ਜਾਣਦਾ ਵੀ ਨਹੀਂ ਸੀ ਕਿ ਕੇ ਇਹ ਥਾਂ ਹੈ ਕਿੱਥੇ ਹੈ!!! ਇਹ ਤਾਂ ਮੇਰਾ ਦੋਸਤ ਪਾਲਾ ਮੈਨੂੰ ਇੱਥੇ ਲੈ ਕੇ ਆ ਗਿਆ,,,,
ਬਾਕੀ ਤੁਸੀਂ ਗਲਤ ਨਾ ਸਮਝਿਉ ਮੈਨੂੰ,, ਉਹ ਵਿਚਾਰੀ ਆਪਣਾ ਸਿਰ ਜਿਹਾ ਹਿਲਾ ਰਹੀ ਸੀ ਪਰ ਅਜੇ ਤੱਕ ਚੁੱਪ ਹੀ ਬੈਠੀ ਸੀ,,,,,
ਸੇਬੇ ਨੇ ਪੁੱਛਿਆ: ਵੈਸੇ ਤੁਹਾਡਾ ਨਾਂ ਕੀ ਹੈ,????
ਉਹ ਬਹੁਤ ਮੱਧਮ ਆਵਾਜ਼ ਵਿੱਚ ਬੋਲੀ , ਤੁਹਾਨੂੰ ਨਾਂ ਤੋਂ ਕੀ ਲੈਣਾ ,,,ਵੇਸ਼ਵਾਵਾਂ ਦਾ ਕੋਈ ਨਾਮ ਨਹੀ ਹੁੰਦਾ,, ਵੈਸੇ ਜੇਕਰ ਤੁਸੀਂ ਪੁੱਛ ਹੀ ਰਹੇ ਹੋ ਤਾਂ ਮੇਰਾ ਨਾਮ ਸ਼ੀਲਾ ਹੈ,, ਅਤੇ ਜੋ ਤੁਹਾਨੂੰ ਚਾਹੀਦਾ ਹੈ ਉਹ ਤੁਸੀਂ ਆਪਣਾ ਕੰਮ ਪੂਰਾ ਕਰ ਕੇ ਜਾ ਸਕਦੇ ਹੋ,,,
ਜਦੋਂ ਇਹ ਗੱਲ ਸੇਬੇ ਨੇ ਸ਼ੀਲਾ ਦੇ ਮੂੰਹ ਤੋਂ ਸੁਣੀ ਤਾਂ ਉਸਨੂੰ ਚੰਗਾ ਨਹੀਂ ਲੱਗਿਆ ਅਤੇ ਉਹ ਕਹਿਣ ਲੱਗਿਆ, ਸ਼ੀਲਾ ਮੈਨੂੰ ਮੁਆਫ ਕਰੀਂ ਮੈਂ ਉਹਨਾਂ ਮਰਦਾਂ ਵਿੱਚੋਂ ਨਹੀਂ ਜੋ ਸਿਰਫ ਆਪਣੀ ਹਵਸ ਨੂੰ ਪੂਰਾ ਕਰਨ ਲਈ ਹੀ ਇਥੇ ਆਉਂਦੇ ਹਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਮੈਂ ਆਪਣੇ ਦੋਸਤ ਦੀ ਯਾਰੀ ਦੋਸਤੀ ਦੇ ਕਸਮਾਂ ਵਾਅਦਿਆਂ ਕਰਕੇ ਹੀ ਇੱਥੇ ਆਇਆ ਹਾਂ,,,
ਪਰ ਸ਼ੀਲਾ ਤੁਸੀਂ ਇੱਥੇ ਕਿੰਨੀ ਕੁ ਦੇਰ ਤੋਂ ਰਹਿ ਰਹੇ ਹੋ???
ਸ਼ੀਲਾ ਬੋਲੀ: ਸ਼ਾਇਦ ਤੁਹਾਨੂੰ ਯਕੀਨ ਨੀ ਹੋਣਾ ਮੇਰੀਆਂ ਗੱਲਾਂ ਤੋਂ,, ਮੇਰੀ ਵੀ ਮਜਬੂਰੀਆਂ ਸੀ ਜੋ ਕਿ ਮੈਨੂੰ ਇੱਥੇ ਹੀ ਖਿੱਚ ਲਿਆਈਆਂ ਅਤੇ ਅੱਜ ਤੁਸੀਂ ਹੀ ਨਹੀਂ ਹੋ ਜੋ ਮੇਰੇ ਕੋਲ ਆਪਣੇ ਜਿਸਮ ਦੀ ਅੱਗ ਨੂੰ ਬੁਝਾਉਣ ਵਾਸਤੇ ਆਏ ਹੋ,,, ਅੱਜ ਤੋਂ ਤਕਰੀਬਨ ਦੋ ਮਹੀਨੇ ਹੋ ਚੁੱਕੇ ਹਨ ਮੈਨੂੰ ਇੱਥੇ ਆਏ ਨੂੰ ਹੁਣ ਤਾਂ ਮੈਨੂੰ ਅਪਣੇ ਜਿਸਮ ਨੂੰ ਦੂਜਿਆਂ ਦੇ ਸਾਹਮਣੇ ਨੁਮਾਇਸ਼ ਕਰਨ ਦੀ ਆਦਤ ਪੈ ਚੁੱਕੀ ਹੈ,,
ਸੇਬਾ ਬੋਲਿਆ : ਸ਼ੀਲਾ ਤੈਨੂੰ ਲੱਗਦਾ ਹੈ ਕਿ ਮੈਂ ਸੱਚੀਂ ਮੁੱਚੀਂ ਹੀ ਆਪਣੀ ਹਵਸ ਬੁਝਾਉਣ ਵਾਸਤੇ ਇੱਥੇ ਆਇਆ ਹਾਂ ਤਾਂ ਤੂੰ ਬਿਲਕੁਲ ਗਲਤ ਹੈਂ,, ਜੇਕਰ ਮੈਂ ਤੈਨੂੰ ਸੱਚ ਦੱਸਾਂ ਮੇਰੀ ਪਤਨੀ ਨੂੰ ਗੁਜ਼ਰੇ ਹੋਏ ਹਲੇ ਥੋੜ੍ਹਾ ਹੀ ਸਮਾਂ ਹੋਇਆ ਹੈ ਅਸੀਂ ਬਹੁਤ ਖੁਸ਼ੀ ਖੁਸ਼ੀ ਰਹਿ ਰਹੇ ਸੀ ਅਚਾਨਕ ਹੀ ਉਸ ਦੀ ਮੌਤ ਹੋ ਗਈ,,,!!
ਜਦੋਂ ਇਹ ਗੱਲ ਸ਼ੀਲਾਂ ਨੇ ਸੁਣੀ ਤਾਂ ਉਸ ਨੂੰ ਬਹੁਤ ਦੁੱਖ ਲੱਗਾ ਇਹ ਗੱਲ ਸੁਣਦਿਆਂ ਹੀ ਉਸ ਨੇ ਆਪਣੀ ਛਾਤੀ ਉੱਤੋਂ ਲਾਹੀ ਹੋਈ ਚੁੰਨੀ ਦੁਬਾਰਾ ਲੈ ਲਈ,, ਤੇ ਆਖਣ ਲੱਗੀ ਇਹ ਤਾਂ ਬਹੁਤ ਬੁਰਾ ਹੋਇਆ ਤੁਹਾਡੇ ਨਾਲ, ਵੈਸੇ ਤੁਹਾਡੀ ਪਤਨੀ ਨੂੰ ਤਕਲੀਫ਼ ਕੀ ਸੀ ਸ਼ਰੀਰ ਵਿਚ,,
ਸੇਬਾ ਬੋਲਿਆ: ਇੱਕ ਦਿਨ ਮੈਂ ਆਪਣੇ ਕੰਮ ਤੋਂ ਘਰ ਵਾਪਸ ਆਇਆ ਅਤੇ ਜਦੋਂ ਮੈ ਆਪਣੇ ਕਮਰੇ ਵਿਚ ਆ ਕੇ ਦੋ ਤਿੰਨ ਅਵਾਜ਼ਾਂ ਮਾਰੀਆਂ ਤਾਂ ਮੰਜੂ ਨਹੀਂ ਬੋਲੀ, ਫਿਰ ਮੈਂ ਭੱਜਿਆ-ਭੱਜਿਆ ਰਸੋਈ ਵਿਚ ਗਿਆ ਅਤੇ ਉੱਥੇ ਜਾਕੇ ਵੇਖਿਆ ਪ੍ਰਾਂਤ ਵਿਚ ਗੁੰਨਿਆ ਹੋਇਆ ਆਟਾ ਅਤੇ ਸੁੱਕਾ ਆਟਾ ਪਿਆ ਸੀ, ਵੇਲਣਾ ਇਕ ਪਾਸੇ ਡਿੱਗਿਆ ਪਿਆ ਸੀ ਅਤੇ ਮੇਰੀ ਪਤਨੀ ਮੰਜੂ ਪਿੱਛੇ ਨੂੰ ਡਿੱਗੀ ਪਈ ਸੀ,,ਇਹ ਸਭ ਕੁਝ ਵੇਖ ਕੇ ਮੈਂ ਬਹੁਤ ਡਰ ਗਿਆ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਸੀ,, ਡਾਕਟਰਾਂ ਦਾ ਕਹਿਣਾ ਸੀ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ,,,,
ਉਹ ਦਿਨ ਅਤੇ ਅੱਜ ਦਾ ਦਿਨ ਮੈਨੂੰ ਲਗਾਤਾਰ ਤੜਫਾ ਰਹੇ ਹਨ,, ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਮੈਂ ਕੀ ਕਰਾਂ,,
ਜਦੋਂ ਸੇਬੇ ਦੀਆਂ ਇਹ ਗੱਲਾਂ ਸ਼ੀਲਾ ਨੇ ਸੁਣੀਆਂ ਤਾਂ ਉਸਨੂੰ ਵੀ ਆਪਣੇ ਪਤੀ ਦੀ ਯਾਦ ਆ ਗਈ ਜੋ ਉਸ ਨਾਲ ਬੇਇੰਤਹਾ ਮੁਹੱਬਤ ਕਰਦਾ ਸੀ ਜੋ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ ਸੀ,, ਜਦੋਂ ਸੇਬੇ ਨੇ ਸ਼ੀਲਾ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀ,,, ਸੇਬੇ ਨੇ ਪੁੱਛਿਆ ਹੁਣ ਤੁਸੀਂ ਕਿਉਂ ਰੋਣ ਲੱਗ ਪਏ!?????
ਸ਼ੀਲਾ ਬੋਲੀ: ਮੇਰੇ ਨਾਲ ਵੀ ਤੁਹਾਡੇ ਵਾਂਗ ਹੀ ਹੋਇਆ ਸੀ ਇਸ ਕਰਕੇ ਉਹ ਦਰਦ ਮੈਥੋਂ ਸਹਿ ਨਹੀਂ ਹੁੰਦਾ,, ਮੇਰਾ ਵੀ ਇਕ ਬਹੁਤ ਸੋਹਣਾ ਰਾਜਕੁਮਾਰ ਹੁੰਦਾ ਸੀ ਜਿਸ ਨਾਲ਼ ਮੈਂ ਬਹੁਤ ਜਿਆਦਾ ਪਿਆਰ ਕਰਦੀ ਸੀ,, ਉਸ ਦਾ ਨਾਂ ਕੇਸ਼ਵ ਸੀ, ਅਸੀਂ ਦੋਵਾਂ ਨੇ ਆਪਣੇ ਮਾਂ ਬਾਪ ਦੇ ਵਿਰੁੱਧ ਹੋ ਕੇ ਵਿਆਹ ਕਰਵਾਇਆ ਸੀ ਅਸੀਂ ਆਪਣੇ ਪਿੰਡ ਤੋਂ ਬਹੁਤ ਦੂਰ ਜਾ ਕੇ ਰਹਿਣ ਲੱਗ ਪਏ ਸੀ,, ਸਾਡਾ ਬਹੁਤ ਵਧੀਆ ਜੀਵਨ ਚੱਲ ਰਿਹਾ ਸੀ,,, ਅਸੀਂ ਦੋਵਾਂ ਨੇ ਕਿਰਾਏ ਉੱਤੇ ਇੱਕ ਕਮਰਾ ਲੈ ਲਿਆ ਸੀ, ਅਤੇ ਕੇਸ਼ਵ ਹਰ ਰੋਜ਼ ਕੰਮ ਤੇ ਜਾਂਦਾ ਸੀ ਅਤੇ ਅਸੀਂ ਕਿਸ਼ਤਾਂ ਵਿਚ ਇਕ ਮੋਟਰ ਸਾਈਕਲ ਵੀ ਲੈ ਲਿਆ ਸੀ ਅਤੇ ਅਸੀ ਛੁੱਟੀ ਵਾਲੇ ਦਿਨ ਘੁੰਮਣ ਵੀ ਜਾਂਦੇ ਹੁੰਦੇ ਸੀ,,, ਸਾਡੀ ਦੋਵਾਂ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਸੀ,,,
ਇੱਕ ਦਿਨ ਕੇਸ਼ਵ ਕੰਮ ਤੋਂ ਘਰ ਵਾਪਸ ਨਹੀਂ ਪਰਤਿਆ ਉਹ ਤਾਂ ਉਦੋਂ ਮੈਂ ਘਰ ਵਿੱਚ ਬਿਲਕੁਲ ਇਕੱਲੀ ਸੀ ਅਤੇ ਮੈਨੂੰ ਬਹੁਤ ਜਿਆਦਾ ਫਿਕਰ ਹੋ ਰਹੀ ਸੀ ਕਿ ਉਹ ਕਿੱਥੇ ਰਹਿ ਗਏ,,, ਜਦੋਂ ਸਾਡੇ ਮਕਾਨ ਮਾਲਕ ਨੇ ਮੈਨੂੰ ਆ ਕੇ ਦੱਸਿਆ ਕਿ ਕੇਸ਼ਵ ਦਾ ਐਕਸੀਡੈਂਟ ਹੋ ਚੁੱਕਾ ਹੈ ਅਤੇ ਉਹ ਨੇੜੇ ਦੇ ਹਸਪਤਾਲ ਵਿੱਚ ਦਾਖਲ ਹੈ,,,
ਮੈਂ ਆਪਣੇ ਮਕਾਨ ਮਾਲਕ ਦੇ ਨਾਲ ਬੈਠ ਕੇ ਜਲਦੀ ਜਲਦੀ ਕੇਸ਼ਵ ਨੂੰ ਵੇਖਣ ਲਈ ਗਈ ਤਾਂ ਅੱਗੇ ਕੇਸ਼ਵ ਨੂੰ ਐਮਰਜੰਸੀ ਵਾਰਡ ਵਿਚ ਦਾਖ਼ਲ ਕੀਤਾ ਹੋਇਆ ਸੀ, ਅਤੇ ਮੇਰੇ ਬਹੁਤ ਜ਼ਿਆਦਾ ਕਹਿਣ ਉਤੇ ਹੀ ਮੈਨੂੰ ਅੰਦਰ ਜਾਣ ਦਿੱਤਾ,, ਉਸ ਸਮੇਂ ਕੇਸ਼ਵ ਬੈਡ ਉੱਤੇ ਬਿਲਕੁਲ ਬੇਹੋਸ਼ ਸੀ ਅਤੇ ਮੇਰੀਆਂ ਅੱਖਾਂ ਵਿਚੋਂ ਹੰਝੂ ਬੰਦ ਨਹੀਂ ਹੋ ਰਹੇ ਸੀ,,
ਡਾਕਟਰ ਆਪਣੀ ਪੂਰੀ ਵਾਹ ਲਾ ਰਹੇ ਸੀ,, ਸਿਰਫ ਕੇਸ਼ਵ ਨੇ ਇਕ ਰਾਤ ਹੀ ਕੱਢੀ,, ਮੇਰੇ ਵੇਖਦੇ ਵੇਖਦਿਆਂ ਕੇਸ਼ਵ ਦੇ ਸਾਹ ਬਿਲਕੁਲ ਬੰਦ ਹੋ ਗਏ,, ਪਤਾ ਨਹੀਂ ਉਹ ਕਿਹੜੀ ਦੁਨੀਆਂ ਵਿੱਚ ਚਲਿਆ ਗਿਆ ਮੈਨੂੰ ਇਸ ਦੁਨੀਆਂ ਵਿੱਚ ਰੋਂਦੇ ਹੋਏ ਛੱਡ ਕੇ,,,,,
ਮੈਂ ਤਾਂ ਆਪਣੇ ਪਿਉ ਦਾ ਘਰ ਛੱਡ ਕੇ ਉਸ ਨਾਲ ਵਿਆਹ ਕੀਤਾ ਸੀ ਪਰ ਮੈਨੂੰ ਕੀ ਪਤਾ ਸੀ ਇੰਝ ਵੀ ਹੋ ਜਾਣਾ ਸੀ,,, ਤੇ ਉਧਰ ਮੇਰੇ ਪਿਓ ਨੇ ਮੈਨੂੰ ਘਰ ਨਾ ਵੜਨ ਦੀ ਚਿਤਾਵਨੀ ਦਿੱਤੀ ਹੋਈ ਹੈ,, ਅਤੇ ਉਸ ਦਾ ਕਹਿਣਾ ਹੈ ਕਿ ਜੇਕਰ ਤੂੰ ਸਾਡੇ ਘਰ ਆਈ ਤਾਂ ਤੇਰੇ ਟੋਟੇ-ਟੋਟੇ ਕਰ ਦਿਆਂਗਾ,,,
ਜਦੋਂ ਇਹ ਗੱਲ ਮੇਰੀ ਮਾਂ ਨੇ ਮੈਨੂੰ ਇਕੱਲਿਆਂ ਹੀ ਫੌਨ ਕਰਕੇ ਦੱਸੀ ਮੈਂ ਬਹੁਤ ਡਰ ਗਈ ਪਰ ਮੇਰੀ ਮਾਂ ਮੈਨੂੰ ਅੱਜ ਵੀ ਬਹੁਤ ਪਿਆਰ ਕਰਦੀ ਹੈ,, ਅਤੇ ਉਹ ਕਦੇ ਕਦੇ ਚੁੱਪ ਚੁਪੀਤੇ ਮੇਰੇ ਪਿਓ ਤੋਂ ਲੁਕ-ਛੁਪ ਕੇ ਮੈਨੂੰ ਫੋਨ ਕਰ ਲੈਂਦੀ ਹੈ,,
ਪਰ ਮੈਂ ਕੀ ਕਰਦੀ ਮੇਰਾ ਕੇਸ਼ਵ ਦੇ ਜਾਣ ਤੋਂ ਬਾਅਦ ਸਾਰਾ ਖਰਚਾ ਪਾਣੀ ਬੰਦ ਹੋ ਗਿਆ ਸੀ,, ਉਸ ਕਿਰਾਏ ਦੇ ਕਮਰੇ ਵਿਚ ਬੈਠੀ ਬੈਠੀ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗੀ,,,
ਆਲੇ ਦੁਆਲੇ ਰਹਿੰਦੇ ਹੋਏ ਲੋਕਾਂ ਦੀਆਂ ਨਜ਼ਰਾਂ ਮੇਰੇ ਉੱਤੇ ਇੰਝ ਪੈ ਰਹੀ ਸੀ ਜਿਵੇਂ ਇੱਕ ਗਿੱਧ ਦੂਰੋਂ ਹੀ ਕਿਸੇ ਜਾਨਵਰ ਦੇ ਮਰਨ ਦਾ ਇੰਤਜ਼ਾਰ ਕਰ ਰਹੀ ਹੋਵੇ ਅਤੇ ਮਾਸ ਨੋਚਣ ਲਈ ਤਿਆਰ ਬੈਠੀ ਹੋਵੇ,,,,
ਵਿਚਾਰਾ ਸੇਬਾ ਵੀ ਸ਼ੀਲਾ ਦੀਆਂ ਗੱਲਾਂ ਚੁੱਪਚਾਪ ਬੈਠਾ ਸੁਣ ਰਿਹਾ ਸੀ,
ਪਰ ਸੇਬੇ ਨੇ ਪੁੱਛਿਆ: ਤੁਸੀਂ ਇਥੇ ਹਵਸ ਦੇ ਕੋਠੇ ਵਿੱਚ ਕਿਵੇਂ ਪਹੁੰਚੇ,???
ਸ਼ੀਲਾ ਨੇ ਕਿਹਾ: ਜਦੋਂ ਮੈਂ ਆਪਣੇ ਉਸ ਕਮਰੇ ਵਿੱਚ ਕਈ ਕਈ ਦਿਨ ਬੰਦ ਰਹਿੰਦੀ ਸੀ ਤਾਂ ਮੇਰੇ ਕੋਲ ਗੁਆਂਢ ਵਿੱਚੋਂ ਇੱਕ ਔਰਤ ਆਉਂਦੀ ਸੀ ਅਤੇ ਉਹ ਮੈਨੂੰ ਕਹਿੰਦੀ ਸੀ ਕਿ ਇਸ ਤਰ੍ਹਾਂ ਜ਼ਿੰਦਗੀ ਕਿਵੇਂ ਕੱਟੇਂਗੀ,, ਆਜਾ ਮੈਂ ਤੈਨੂੰ ਇੱਕ ਅਜਿਹੀ ਜਗ੍ਹਾ ਲੈ ਚਲਦੀ ਹਾਂ ਜਿੱਥੇ ਪੈਸੇ ਹੀ ਪੈਸੇ ਹਨ ਅਤੇ ਤੂੰ ਚੰਗਾ ਖਾ ਪੀ ਵੀ ਸਕਦੀਐਂ,,, ਪਰ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ ਕਿੱਥੇ ਲੈ ਜਾਣਾ ਚਾਹੁੰਦੀ ਸੀ,, ਅਤੇ ਮੇਰੇ ਕੋਲ ਕੇਸ਼ਵ ਦੇ ਦੁਆਰਾ ਕਮਾਏ ਗਏ ਪੈਸੇ ਵੀ ਖ਼ਤਮ ਹੋ ਚੁੱਕੇ ਸੀ,,, ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਹੁਣ ਕੀ ਕਰਾਂ,, ਅਤੇ ਹੌਲੀ-ਹੌਲੀ ਮੇਰੀ ਮਾਂ ਦਾ ਫੋਨ ਵੀ ਮੇਰੇ ਕੋਲ ਆਉਣੋਂ ਹਟ ਗਿਆ,, ਇਸ ਤਰ੍ਹਾਂ ਮੈਂ ਬਹੁਤ ਜਿਆਦਾ ਅੰਦਰੋਂ ਟੁੱਟ ਚੁੱਕੀ ਸੀ,,, ਇਕ ਦਿਨ ਉਹੀ ਔਰਤ ਜਿਸ ਦਾ ਨਾਂ ਬੀਰੋ ਸੀ,, ਉਹ ਮੇਰੇ ਕੋਲ ਆਈ ਅਤੇ ਮੈਂ ਉਸ ਨੂੰ ਉਸ ਦੇ ਨਾਲ ਜਾਣ ਲਈ ਹਾਂ ਕਰ ਦਿੱਤੀ,,,,
ਅਗਲੇ ਦਿਨ ਬੀਰੋ ਮੈਨੂੰ ਇੱਥੇ ਲੈ ਕੇ ਆ ਗਈ,, ਹੱਥੀਂ ਬਿਰਹੋਂ ਨੇ ਮੈਨੂੰ ਪੈਸਿਆਂ ਦੇ ਲਾਲਚ ਵਿਚ ਇੱਥੇ ਵੇਚ ਦਿੱਤਾ,,,, ਹੁਣ ਮੇਰਾ ਇਸ ਦੁਨੀਆਂ ਵਿਚ ਕੋਈ ਵੀ ਨਹੀਂ ਰਿਹਾ,,, ਇਸ ਲਈ ਮੈਂ ਇਹ ਫੈਸਲਾ ਕੀਤਾ ਅਤੇ ਅੱਜ ਮੈਨੂੰ ਦੋ ਮਹੀਨੇ ਹੋ ਚੱਲੇ ਹਨ ਇੱਥੇ ਆਪਣੇ ਹੁਸਨ ਨੂੰ ਵੇਚਦੇ ਹੋਏ,,,,,
ਇਹ ਗੱਲ ਸੁਣਕੇ ਸੇਬੇ ਨੂੰ ਸ਼ੀਲਾ ਉੱਤੇ ਬਹੁਤ ਜ਼ਿਆਦਾ ਤਰਸ ਆ ਰਿਹਾ ਸੀ,,,
ਅੱਗੇ ਜਾਰੀ ਹੈ
ਗੁਰਵਿੰਦਰ ਸਰਸੀਣੀ ✍️
ਧੰਨਵਾਦ
ਕ੍ਰੈਡਿਟ – ਪੰਜਾਬੀ ਸਾਹਿਤ ਗਰੁੱਪ
ਦੂਸਰਾ ਭਾਗ ਪੜੋ। – ਵੈਸ਼ਵਾ ਦਾ ਇਮਤਿਹਾਨ – ਦੂਸਰਾ ਭਾਗ