ਵਿਸਾਖੀ

5/5 - (1 vote)

ਵਿਸਾਖੀ

ਹਰ ਸਾਲ ਵਿਸਾਖੀ ਨੇ ਤਾਂ ਆਉਣਾ ਹੀ ਆਉਣਾ,

ਰਲ਼ ਮਿਲ ਕੇ ਸਾਰਿਆਂ ਨੇ ਤਾਂ ਲੰਗਰ ਵੀ ਹੈ ਲਾਉਣਾ,

ਸਟੇਜ਼ ’ਤੇ ਢਾਡੀਆਂ ਨੇ ਜ਼ੋਸ਼ ਨਾਲ ਹੈ ਗਾਉਣਾ,

ਸਭ ਪ੍ਰਚਾਰਕਾਂ ਨੇ ਸਾਨੂੰ ਇਤਿਹਾਸ ਵੀ ਸੁਣਾਉਣਾ,

ਕਈਆਂ ਨੇ ਤਾਂ ਇਸ ਨੂੰ ਰੌਣਕ ਮੇਲਾ ਸਮਝ ਕੇ ਮਨਾਉਣਾ,

ਕਈਆਂ ਨੇ ਤਾਂ ਲੰਗਰ ਛਕ ਕੇ ਰੋਜ਼ ਦੀ ਤਰ੍ਹਾਂ ਘਰ ਜਾ ਸੌਣਾ,

ਕਿਸੇ ਵਿਰਲਆਂ ਨੇ ਹੀ ਅੰਮ੍ਰਿਤ ਛਕ ਕੇ ਹੈ ਆਉਣਾ,

ਪਾਤਸ਼ਾਹਾਂ ਦੇ ਪਾਤਸ਼ਾਹ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ

ਵਾਜਾਂ ਵਾਲੇ ਗੋਬਿੰਦ ਸਿੰਘ ਦਾ ਹੁਕਮ ਹੈ ਕਮਾਉਣਾ,

ਫਿਰ ਬਣ ਕੇ ਗਿੱਦੜੋਂ ਸ਼ੇਰ ਹੈ ਆਉਣਾ,

ਜਿਹੜੇ ਰਹਿੰਦੇ “ਅੰਬਰਾ” ਬਣ ਕੇ ਗ਼ੁਲਾਮ

ਤੋਤੇ ਉਹ ਆਜ਼ਾਦ ਚਾਹੁੰਦੇ ਨੇ ਹੋਣਾ,

ਜਿਹੜੇ ਰਹਿੰਦੇ ਬਣ ਕੇ ਗ਼ੁਲਾਮ

ਤੋਤੇ ਉਹ ਆਜ਼ਾਦ ਚਾਹੁੰਦੇ ਨੇ ਹੋਣਾ,

ਹਰ ਸਾਲ ਵਿਸਾਖੀ ਨੇ ਤਾਂ ਆਉਣਾ ਹੀ ਆਉਣਾ

ਹਰ ਸਾਲ ਵਿਸਾਖੀ ਨੇ ਤਾਂ ਆਉਣਾ ਹੀ ਆਉਣਾ।

ਵਿਸਾਖੀ

ਜੇ ਐਸ ਅੰਬਰ

Leave a Comment