ਸਮਾਂ ਉਡੀਕ ਨਹੀਂ ਕਰਦਾ

4.7/5 - (61 votes)

ਬਚਪਨ ਤੋਂ ਦਾਦੀ ਮਾਂ ਕੋਲੋਂ ਸੁਣਦਾ ਆ ਰਿਹਾ ਹਾਂ ਕਿ ਜਿੰਦਗੀ ਦਾ ਸਮਾਂ ਕਦੇ ਵੀ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਹਮੇਸ਼ਾ ਧੀਮੀ ਚਾਲ ਤੇ ਖੁਦ ਉੱਤੇ ਨਿਰਭਰ ਹੋ ਚੱਲਦਾ ਹੈ। ਇਨਸਾਨ ਕੱਠਪੁਤਲੀ  ਦੀ ਤਰ੍ਹਾਂ ਹੈ ਜੋ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹਰ ਇੱਕ ਉੱਤੇ ਨਿਰਭਰ ਵੀ ਰਹਿੰਦਾ ਹੈ। ਮੈ ਉਸ ਵਕ਼ਤ ਬੜੇ ਧਿਆਨ ਨਾਲ ਇਹ ਗੱਲ ਸੁਣੀ। ਸੋਚ ਵਿਚਾਰ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਸਬ ਸੱਚ ਹੈ। ਵਕ਼ਤ ਮਜਬੂਰ ਸੀ ਸਬ ਕੁਝ ਖੋਹ ਵੀ ਸਕਦਾ ਸੀ ਤੇ ਨਹੀਂ ਵੀ। ਕੁਦਰਤੀ ਆਫ਼ਤਾਂ ਦਾ ਦੌਰਾ ਤਾਂ ਸ਼ੁਰੂ ਤੋਂ ਹੀ ਸੀ ਲੇਕਿਨ ਇੱਥੇ ਕੁਝ ਵਕ਼ਤ ਦੀ ਵੀ ਹਿੱਲ ਜੁੱਲ ਸੀ ਜਿਸ ਕਰਕੇ ਕੁਝ ਸਮਾਂ ਬੀਤ ਜਾਣ ਮਗਰੋਂ ਮੇਰੀ ਕਿਸਮਤ ਦਾ ਅਫ਼ਸਾਨਾ ਵਕ਼ਤ ਹੀ ਨਾਲ ਲੈ ਗਿਆ। ਉਸ ਵਕ਼ਤ ਮੈ ਕੁਝ ਵੀ ਨਹੀਂ ਕਰ ਸਕਿਆ। ਮਾਤਾ ਪਿਤਾ ਜੀ ਦੇ ਦੂਰ ਜਾਣ ਦਾ ਅਫ਼ਸੋਸ ਰਿਹਾ।

          ਜਿੰਦਗੀ ਕੇਵਲ ਹੱਸ ਖੇਡ ਨਾਲ ਨਹੀਂ ਬਣੀ,ਇਹ ਹਰ ਪਹਿਲੂ ਦੇ ਆਧਾਰ ਉੱਤੇ ਬਣੀ ਹੈ। ਕੁਦਰਤ ਦੇ ਰੰਗ ਨਾਲ,ਜਿੰਦਗੀ ਦੇ ਭੰਗ ਨਾਲ ਤੇ ਸਬਰ ਸੰਤੋਖ ਦੇ ਦਮ ਉੱਤੇ ਪੇਸ਼ ਹੁੰਦੀ ਦਿਖਾਈ ਦਿੰਦੀ ਹੈ। ਇਨਸਾਨ ਜਾਣਦਾ ਹੈ ਕਿ ਮੇਰੀ ਮੌਤ ਨਿਸ਼ਚਿਤ ਹੈ। ਮੌਤ ਕਦੇ ਵੀ ਅਾ ਸਕਦੀ ਹੈ ਤੇ ਕਦੇ ਵੀ ਬੁਲਾ ਸਕਦੀ ਹੈ। ਮੇਰੀ ਦਾਦੀ ਮਾਂ ਵੀ ਕੁਝ ਸਮਾਂ ਠਹਿਰਣ ਮਗਰੋਂ ਵਿਛੋੜਾ ਕਰ ਗਏ। ਉਹਨਾਂ ਦਾ ਦੇਹਾਂਤ ਹੋ ਗਿਆ। ਹੁਣ ਮੈ ਆਪਣੇ ਆਪ ਵਿੱਚ ਇਕੱਲਾਪਨ ਮਹਿਸੂਸ ਕਰਨ ਲੱਗ ਪਿਆ ਸੀ। ਹੌਲੀ ਹੌਲੀ ਵਕ਼ਤ ਨੇ ਹੀ ਮੇਰੀ ਜਿੰਦਗੀ ਦੀ ਕਿਤਾਬ ਭਰ ਦਿੱਤੀ। ਮੈਨੂੰ ਮੇਰੀ ਮੰਜਿ਼ਲ ਵੱਲ ਤੁਰਨ ਲਈ ਪ੍ਰੇਰਿਆ। ਮੈ ਖੁਸ਼ ਵੀ ਹੋਇਆ ਤੇ ਬਹੁਤ ਦੁੱਖੀ ਵੀ ਕਿਉਂਕਿ ਉਸ ਵਕ਼ਤ ਮੇਰੇ ਆਪਣੇ ਨਹੀਂ ਸੀ। 

          ਚਾਨਣ ਵਿੱਚ ਮੈ ਖੂਬ ਤੁਰਿਆ। ਤੁਰਦਾ ਤੁਰਦਾ ਹਰ ਕੁਦਰਤ ਦੇ ਰੰਗ ਨੂੰ ਵੇਖਿਆ। ਕੁਦਰਤ ਦੇ ਰੰਗ ਨਾਲ ਬਾ – ਕਮਾਲ ਪੇਸ਼ ਆਇਆ। ਜਦੋਂ ਫੁੱਲਾਂ ਦੀ ਖੁਸ਼ਬੋ ਲੈਣੀ ਤਾਂ ਮੈ ਵੱਖਰੀ ਹੀ ਦੁਨੀਆ ਵਿੱਚ ਖੋਹ ਜਾਣਾ। ਸਫ਼ਰ ਨੇ ਮੈਨੂੰ ਦਿਸ਼ਾ ਬਾਰੇ ਦੱਸਿਆ। ਜਿੰਦਗੀ ਨੇ ਮੈਨੂੰ ਰਾਹ ਦਿੱਤੇ। ਮੰਜਿ਼ਲ ਉਤਾਹ ਵੱਲ ਸੀ ਤੇ ਮੈਨੂੰ ਪੈਰ ਉਤਾਹ ਵੱਲ ਦੇ ਹੀ ਦਿੱਤੇ। ਜਿੰਦਗੀ ਨੇ ਜਿੱਥੇ ਮੇਰੇ ਨਾਲ ਧੋਖਾ ਕੀਤਾ ਸੀ ਉੱਥੇ ਮੇਰਾ ਸਾਥ ਵੀ ਦਿੱਤਾ। ਜਦੋਂ ਇਨਸਾਨ ਹਰ ਕਦਮ ਤੇ ਹਰ ਕੀਤੇ ਆਪਣੇ ਫ਼ੈਸਲੇ ਤੋਂ ਹਾਰਦਾ ਹੈ ਤਾਂ ਉਹ ਆਪਣਾ ਆਤਮਵਿਸ਼ਵਾਸ ਖੋਹ ਬੈਠਦਾ ਹੈ। ਇਨਸਾਨ ਨੂੰ ਖੁਦ ਉੱਤੇ ਭਰੋਸਾ ਹੋਣਾ ਬਹੁਤ ਜਰੂਰੀ ਹੈ। 

          ਸੁਪਨਿਆਂ ਦੀ ਦੁਨੀਆ ਤੋਂ ਵੱਖ ਹੋ ਕੇ ਮੈ ਸਾਰੀ ਦੁਨੀਆ ਦੇ ਚੱਕਰ ਲਗਾਏ। ਮੈਨੂੰ ਮੇਰੀ ਮੰਜਿ਼ਲ ਦੀ ਕਹਾਣੀ ਯਾਦ ਆਈ। ਜਦੋਂ ਮੈ ਘਰ ਤੋਂ ਤੁਰਿਆ ਸੀ ਉਸ ਵਕ਼ਤ ਸਿਰਫ਼ ਦੋ ਸੌ ਰੁਪਏ ਨਕਦੀ ਸੀ। ਮੈ ਥੋੜ੍ਹਾ ਡਰਿਆ ਹੋਇਆ ਸੀ। ਮੈ ਦੁਨੀਆ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਸਫ਼ਰ ਥੋੜ੍ਹਾ ਤਹਿ ਕੀਤਾ ਤਾਂ ਮੈ ਪੰਜਾਬ ਦੇ ਨਿੱਕੇ ਕਸਬਿਆਂ ਵਿੱਚ ਜਾ ਪਹੁੰਚਿਆ। ਗ਼ਰੀਬ ਦਾ ਹਾਲ ਵੇਖ ਮੈ ਉਸ ਵਕ਼ਤ ਰੋਅ ਪਿਆ। ਜਿੰਦਗੀ ਵਿੱਚ ਇਹਨਾਂ ਸਾਰਾ ਦੁੱਖ ਝੱਲਣਾ ਪੈਂਦਾ ਅਾ ਇਹ ਮੈਨੂੰ ਉਸ ਦਿਨ ਪਤਾ ਚੱਲਿਆ। ਵਕ਼ਤ ਦੀ ਮਾਰ ਬਹੁਤ ਬੁਰੀ ਹੈ। ਗ਼ਰੀਬ ਇਨਸਾਨ ਦਾ ਬੱਚਾ ਬਿਨ੍ਹਾਂ ਕੱਪੜੇ ਦੇ ਰਹਿੰਦਾ ਵੇਖਿਆ ਤੇ ਨੰਗੀ ਪੈਰੀ ਮਿੱਟੀ ਵਿੱਚ ਖੇਡ ਖੇਡਦੇ..ਕੋਈ ਫ਼ਰਕ ਨਹੀਂ ਦੀਖਿਆ। ਗ਼ਰੀਬ ਦਰਦਾਂ ਦਾ ਹਾਲ ਸਮਝਦਾ ਹੈ। ਇੱਕ ਮਾਂ ਆਪਣੇ ਬੱਚੇ ਨੂੰ ਛਾਵੇਂ ਪਾ ਕੇ ਖੁਦ ਧੁੱਪ ਵਿੱਚ ਇੱਟਾਂ ਚੁੱਕਦੀ ਵੇਖੀ ਤੇ ਉਸ ਉੱਤੇ ਜੋ ਜੋਰ ਪਹਿ ਰਿਹਾ ਹੈ ਉਹ ਉਸਦੀ ਮਿਹਨਤ ਹੈ। ਹੁਣ ਆਪਣੇ ਬੱਚੇ ਦਾ ਮਾਂ ਢਿੱਡ ਕੁਝ ਇਸ ਤਰ੍ਹਾਂ ਕੰਮ ਕਰ ਭਰਦੀ ਹੈ। ਮਾਂ ਦੀ ਮਮਤਾ ਕਦੇ ਵੀ ਨਹੀਂ ਖਤਮ ਹੋ ਸਕਦੀ। ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਦਿੰਦੀ ਹੈ। 

           ਜਿੰਦਗੀ ਨੂੰ ਵੇਖ ਮੈ ਜਿਊਂਦਾ ਰਿਹਾ। ਹਰ ਘੜੀ ਆਪਣੀ ਚਾਲ ਨਾਲ ਇੱਕੋ ਸਾਰ ਚੱਲਦੀ ਹੈ। ਜਿਊਂਦੇ ਰਹਿਣ ਲਈ ਰੋਟੀ ਦਾ ਹੋਣਾ ਜਰੂਰੀ ਹੈ। ਇਸ ਲਈ ਮੈ ਉਹਨਾਂ ਵਿੱਚ ਰਹਿ ਕੇ ਮਿਹਨਤ ਵੀ ਕੀਤੀ। ਮੈ ਆਪਣੇ ਯਕੀਨ ਨੂੰ ਹੋਰ ਮਜਬੂਤ ਕੀਤਾ। ਮੈ ਨਵੀਂ ਜਿੰਦਗੀ ਬਾਰੇ ਜਾਣਨਾ ਚਾਹੁੰਦਾ ਸੀ ਜਿਸ ਨਾਲ ਮੇਰਾ ਅਤੀਤ ਮੈਨੂੰ ਖੁਸ਼ ਦੇਖੇਗਾ ਕਿ ਮੈ ਸਮਝਦਾਰ ਤੇ ਕੰਮ ਕਰਨ ਦੇ ਕਾਬਿਲ ਹੋ ਗਿਆ। ਹਮੇਸ਼ਾ ਮੈ ਰੌਂਦਾ ਹੁੰਦਾ ਸੀ ਕਿ ਮੈ ਆਪਣੀ ਜਿੰਦਗੀ ਹੋਰ ਨਹੀਂ ਜੀਅ ਸਕਦਾ। ਹੌਲੀ ਹੌਲੀ ਵਕ਼ਤ ਨੇ ਹੀ ਮੈਨੂੰ ਰਾਸਤਾ ਦਿਖਾ ਦਿੱਤਾ। 

         ਕੱਚੇ ਰਾਵਾਂ ਦੇ ਖੱਡਿਆ ਨੂੰ ਦੇਖ ਮੈ ਇਹ ਸੋਚਦਾ ਸੀ ਕਿ ਗ਼ਰੀਬੀ ਇੱਥੇ ਵੀ ਬਹੁਤ ਜਿਆਦਾ ਹੈ ਲੇਕਿਨ ਇਹ ਸਬ ਸੱਚ ਨਹੀਂ ਸੀ। ਮੈਨੂੰ ਸੁਣਨ ਵਿੱਚ ਆਇਆ ਕਿ ਇੱਥੇ ਸਰਕਾਰ ਦੇ ਰਾਜ ਹਨ। ਜਿਹਨਾਂ ਕਰਕੇ ਕਦੇ ਪੱਕੀਆਂ ਸੜਕਾਂ ਬਣਿਆ ਹੀ ਨਹੀਂ। ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਵੀ ਮਹਿਸੂਸ ਹੋਈ ਪਰ ਮੈ ਕਿਸਨੂੰ ਬਿਆਨ ਕਰ ਸਕਦਾ ਸੀ ਮੇਰੀ ਤਾਂ ਕੋਈ ਗੱਲ ਸੁਣਨ ਵਾਲਾ ਵੀ ਨਹੀਂ ਸੀ। ਹਮੇਸ਼ਾ ਆਪਣੀ ਹੀ ਦੁਨੀਆ ਵਿੱਚ ਖੋਇਆ ਰਹਿੰਦਾ ਸੀ। ਮੁਸਾਫ਼ਿਰ ਮੇਰੇ ਕੋਲੋਂ ਰਾਹ ਪੁੱਛਦੇ ਤਾਂ ਮੈ ਪਾਸਾ ਵੱਟ ਕੇ ਆਪਣੇ ਰਾਹ ਵੱਲ ਵੱਧ ਜਾਂਦਾ ਸੀ। ਇੱਥੇ ਜੇ ਤੁਸੀ ਭਲਾ ਕਰ ਰਹੇ ਹੋ ਤਾਂ ਦੂਜਾ ਤੁਹਾਡੇ ਮੂੰਹ ਉੱਤੇ ਚਪੇੜ ਹੀ ਮਾਰ ਕੇ ਜਾਵੇਗਾ। ਇਸਦਾ ਅਹਿਸਾਸ ਮੈਨੂੰ ਉਸ ਵਕ਼ਤ ਹੋਇਆ। ਜਦੋਂ ਮੇਰੇ ਕੋਲ਼ ਖਾਣ ਨੂੰ ਧੇਲਾ ਨਹੀਂ ਸੀ ਤੇ ਨਾ ਰਹਿਣ ਨੂੰ ਛੱਤ। ਹਰ ਚੱਲਦੇ ਫਿਰਦੇ ਮੁਸਾਫ਼ਿਰ ਤੋਂ ਰਾਹ ਪੁੱਛਿਆ ਲੇਕਿਨ ਕਿਸੇ ਨੇ ਵੀ ਨਹੀਂ ਦੱਸਿਆ। ਕੋਈ ਕੋਈ ਤਾਂ ਮੇਰੇ ਮੂੰਹ ਉੱਤੇ ਚਪੇੜ ਮਾਰ ਹੀ ਅੱਗੇ ਲੰਘ ਜਾਂਦਾ ਸੀ। ਇਸ ਤੋਂ ਮੈ ਸਿੱਖ ਲਿਆ ਖੁਦ ਦੀ ਜਿੰਦਗੀ ਨੂੰ ਕਾਇਮ ਰੱਖਣਾ ਹੈ। ਮੈ ਵਕ਼ਤ ਨਾਲ ਚੱਲ ਕੇ ਵੀ ਕਿਸੇ ਨੂੰ ਰਾਹ ਨਹੀਂ ਦੱਸਦਾ। 

          ਮੰਜਿ਼ਲ ਮੇਰੇ ਕਦਮ ਰੋਕਣ ਲਈ ਨਹੀਂ ਕਹਿੰਦੀ ਸੀ। ਉਹ ਤਾਂ ਨਾਲ ਤੁਰਦੀ ਸੀ। ਦੁੱਖਾਂ ਦਾ ਘਰ ਉਹ ਹੈ ਜਿੱਥੇ ਕਦਰ ਨਹੀਂ ਹੁੰਦੀ ਜਾਂ ਫਿਰ ਇੱਕ ਪਤੀ ਆਪਣੀ ਪਤਨੀ ਨੂੰ ਮਾਰਦਾ ਕੁੱਟਦਾ ਹੈ। ਅੱਜ ਦੇ ਵਕ਼ਤ ਇੱਕ ਪਤਨੀ ਆਪਣੇ ਪਤੀ ਦਾ ਗੁੱਸਾ ਸਹਿਣ ਕਰ ਲੈਂਦੀ ਹੈ ਕਿਉਂਕਿ ਉਸਨੂੰ ਆਦਤ ਪਹਿ ਚੁੱਕੀ ਹੁੰਦੀ ਹੈ ਪਰ ਇਸਦਾ ਅਸਰ ਛੋਟੇ ਬੱਚਿਆ ਉੱਤੇ ਜਰੂਰ ਪੈਂਦਾ ਹੈ। ਜਿਸ ਕਰਕੇ ਉਹ ਵੱਡੇ ਹੋ ਕੇ ਕਦਰ ਨਹੀਂ ਪਾਉਂਦੇ। ਜੋ ਗਲਤੀ ਸ਼ੁਰੂ ਵਿੱਚ ਪਿਤਾ ਨੇ ਕੀਤੀ ਹੁੰਦੀ ਹੈ ਉਸ ਗਲਤੀ ਦਾ ਭੁਗਤਾਨ ਆਉਣ ਵਾਲੀ ਪੀੜ੍ਹੀ ਤੋਂ ਪਤਾ ਚੱਲਦਾ ਹੈ। ਜਿੰਦਗੀ ਨੂੰ ਗਲ਼ ਲਾ ਕੇ ਚੱਲੋ ਜਿਸ ਨਾਲ ਕਦੇ ਵੀ ਕੋਈ ਦੁੱਖ ਨਹੀਂ ਆਵੇਗਾ ਤੇ ਨਾ ਕਦੇ ਝੱਗੜੇ ਹੋਣਗੇ। ਹਿਸਾਬ ਨਾਲ ਰਹਿਣ ਸਹਿਣ ਹੀ ਤੁਹਾਨੂੰ ਤੁਹਾਡੇ ਵਿਸ਼ਵਾਸ਼ ਨੂੰ ਕਾਇਮ ਰੱਖ ਸਕਦਾ ਹੈ। 

           ਉਮਰ ਮੇਰੀ ਵੱਧਦੀ ਹੀ ਜਾ ਰਹੀ ਸੀ। ਮੈ ਨਿੱਕੀ ਉਮਰ ਤੋਂ ਹੀ ਘੁੰਮਦਾ ਫਿਰਦਾ ਜਾ ਰਿਹਾ ਸੀ। ਤੁਰਨਾ ਮੇਰੀ ਜਿੰਦਗੀ ਦਾ ਅਹਿਮ ਪਹਿਲੂ ਸੀ। ਵਕ਼ਤ ਮੇਰੀ ਜਾਨ ਜਿਸਨੇ ਮੈਨੂੰ ਨਵੀਂ ਜਿੰਦਗੀ ਦਿੱਤੀ। ਮੇਰਾ ਸਫ਼ਰ ਇੱਥੋਂ ਹੀ ਨਹੀਂ ਮੁੱਕਿਆ ਇਹ ਹੋਰ ਵੀ ਤੁਰਨ ਦੀ ਕੋਸ਼ਿਸ਼ ਕਰੇਗਾ। ਮੈ ਆਪਣੇ ਸੁਪਨਿਆ ਨਾਲ ਨਹੀਂ ਚੱਲਿਆ,ਮੈਨੂੰ ਚਲਾਉਣ ਵਾਲਾ ਵਕ਼ਤ ਹੈ। ਮੈ ਕਿਸੇ ਉੱਤੇ ਨਿਰਭਰ ਵੀ ਨਹੀਂ ਰਿਹਾ ਕਿਉਕਿ ਵਕ਼ਤ ਕਦੇ ਵੀ ਹਾਲ ਨਹੀਂ ਪੁੱਛਦਾ। ਜਿੰਦਗੀ ਨੂੰ ਲੋੜ ਹੈ ਸਿਰਫ਼ ਖੁਦ ਦੇ ਸਹਾਰੇ ਲਈ ਜਿਸ ਨਾਲ ਇੱਕ ਤਕਲੀਫ਼ ਤੇ ਮੁੱਕ ਜਾਵਣ ਵਾਲੀ ਜਿੰਦਗੀ ਬਿਲਕੁੱਲ ਮੁਫ਼ਤ ਮਿਲੇਗੀ। ਸਹਾਰਾ ਦੂਜੇ ਦਾ ਬਨਣ ਦਾ ਮਤਲਬ ਹੈ ਆਪਣੇ ਗਲ਼ ਵਿੱਚ ਅੰਗੂਠਾ ਦੇਣਾ। 

Gaurav Dhiman

ਗੌਰਵ ਧੀਮਾਨ

ਚੰਡੀਗੜ੍ਹ ਜੀਰਕਪੁਰ

ਮੋ: ਨੰ: 7626818016

ਇਸ ਨੂੰ ਵੀ ਪੜੋ- ਪੰਜਾਬੀ ਕਵਿਤਾ ਅਰਜੋਈ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment