ਸੱਚਾ ਇਨਸਾਨ

5/5 - (1 vote)

ਹਿੱਦੂ,ਸਿੰਖ,ਈਸਾਈ ਜਾਂ
ਮੁਸਲਮਾਨ ਹੋਵੇ।
ਉਹ ਦਿਲ ਦਾ ਸਾਫ਼ ਤੇ
ਸੱਚਾ ਇਨਸਾਨ ਹੋਵੇ।

ਉਹ ਵੈਰ, ਈਰਖਾ ਤੋਂ
ਕੋਹਾਂ ਦੂਰ ਹੋਵੇ,
ਹਰ ਥਾਂ ਤੇ ਉਹਦਾ
ਸਨਮਾਨ ਹੋਵੇ।

ਸਾਂਝੀਵਾਲਤਾ ਸਦਾ
ਬਣਾਈ ਰੱਖੇ,
ਉੱਚੀ ਸੋਚ ਦਾ ਹੀ
ਗੁਲਸਤਾਨ ਹੋਵੇ।

ਦੁੱਖ- ਸੁੱਖ ਦੇ ਵਿਚ
ਸ਼ਰੀਕ ਹੋਵੇ,
ਲਾਲਚ ਵਿੱਚ ਨਾ
ਬਈਮਾਨ ਹੋਵੇ।

ਰੁੱਤਬਾ ਉਸਦਾ ਹੋਵੇ
ਰੱਬ ਵਰਗਾ,
ਵਸਦਾ ਉਸਦੇ ਵਿਚ
ਭਗਵਾਨ ਹੋਵੇ।

ਰੂਪ ਰੱਬ ਦਾ ਉਹ
ਹੈ ਬਣ ਜਾਂਦਾ
ਦੁੱਖ-ਦਰਦ ਦੀ ਜ੍ਹਿਨੂੰ
ਪਹਿਚਾਣ ਹੋਵੇ।

ਧਰਮ,ਕਰਮ,ਈਮਾਨ
ਸੰਭਾਲਦਾ ਉਹ
ਜਿਸ ਨੂੰ,ਮਨੁੱਖਤਾ ਦਾ
ਗਿਆਨ ਹੋਵੇ।

‘ਸੁਹਲ’ ਸ਼ਕਤੀ ਉਹਨੂੰ
ਹੀ ਮਿਲਦੀ ਹੈ,
ਜਿਨ੍ਹਾਂ ਦੁਖੀਆਂ ਲਈ
ਵਾਰੀ ਜਾਨ ਹੋਵੇ।

 

Hindi sikh muslim

ਮਲਕੀਅਤ ‘ਸੁਹਲ’
ਮੋ-9872848610

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment