ਥੱਕਿਆ ਹਾਰਾ ਪਸੀਨੇ ਨਾਲ ਭਿੱਜਿਆ ਰਾਜੂ ਇੱਕ ਰੁੱਖ ਦੇ ਨਿੱਚੇ ਜਾ ਬੈਠਦਾ ਹੈ। ਰੁੱਖ ਬਹੁਤ ਵੱਡਾ ਤੇ ਠੰਢੀ ਛਾਂ ਦੇਣ ਵਾਲਾ ਹੈ। ਰਾਜੂ ਕਈ ਮੀਲ ਤੁਰ ਕੇ ਥੱਕ ਜਾਂਦਾ ਹੈ। ਜਿਸ ਕਰਕੇ ਉਸਨੇ ਥੋੜ੍ਹੀ ਦੇਰ ਆਰਾਮ ਕਰਨਾ ਚਾਹਿਆ। ਜਦੋਂ ਰਾਜੂ ਰੁੱਖ ਨਿੱਚੇ ਆਪਣਾ ਪਰਨਾ ਵਿਛਾ ਕੇ ਪੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਕ਼ਤ ਹੀ ਇੱਕ ਆਵਾਜ਼ ਰਾਜੂ ਦੇ ਕੰਨੀ ਆ ਟਕਰਾਉਂਦੀ ਹੈ। ” ਠੰਢੀ ਛਾਂ ਲੈਣ ਕਿਉਂ ਆਏ ਹੋ ” ਰੁੱਖ ਦੇ ਬੋਲ ਨੇ ਰਾਜੂ ਦਾ ਦਿਲ ਹਿਲਾ ਦਿੱਤਾ।ਰਾਜੂ ਇੱਕ ਦਮ ਘਬਰਾ ਉੱਠਿਆ। ਰਾਜੂ ਉੱਠ ਕੇ ਆਲ਼ੇ ਦੁਆਲ਼ੇ ਜਾ ਵੇਖਦਾ। ਉੱਥੇ ਕੋਈ ਵੀ ਇਨਸਾਨ ਨਜ਼ਰੀ ਨਾ ਆਉਂਦਾ। ਰਾਜੂ ਨੇ ਖਿ਼ਆਲ ਕੀਤਾ ਕਿ ,’ ਸ਼ਾਇਦ ਜਿਆਦਾ ਤੁਰਨ ਤੇ ਥੱਕ ਜਾਣ ਕਾਰਨ ਮੇਰੇ ਕੰਨ ਵੱਜ ਰਹੇ ਹਨ।’
ਜਦੋਂ ਰਾਜੂ ਫਿਰ ਸੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਵਾਜ਼ ਇਸ ਵਾਰ ਜੋਰ ਦੀ ਆਉਂਦੀ ਹੈ। ਰਾਜੂ ਸਵਾਲ ਕਰਦਾ ਹੈ..,” ਤੁਸੀਂ ਕੌਣ ਹੋ! ਮੈਨੂੰ ਦਿਖਾਈ ਕਿਉਂ ਨਹੀਂ ਦੇ ਰਹੇ ? ” ਰੁੱਖ ਖਾਮੋਸ਼ ਹੋਣ ਤੋਂ ਕੁਝ ਸਕਿੰਟ ਬਾਅਦ ਬੋਲਦਾ ਹੈ ,’ ਮੈ ਰੁੱਖ ਹਾਂ ਤੇ ਮੈ ਬੋਲ ਸਕਦਾ ਹਾਂ।’ ਰਾਜੂ ਅਚਾਨਕ ਡਰ ਜਾਂਦਾ ਹੈ । ਉਹ ਘਬਰਾਉਂਦਾ ਹੋਇਆ ਸਵਾਲ ਕਰਦਾ ਹੈ,’ ਤੁਸੀ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਜਾਂ ਤੁਸੀ ਕੋਈ ਇਨਸਾਨ ਹੋ…ਮੈਨੂੰ ਦੱਸੋ! ਮੈਨੂੰ ਭੂਤ ਭਰੇਤ ਤੋਂ ਬਹੁਤ ਡਰ ਲੱਗਦਾ ਹੈ।’ ਰੁੱਖ ਆਪਣੀਆਂ ਅੱਖਾਂ ਖੋਲ੍ਹ ਦਿੰਦਾ ਹੈ। ਰਾਜੂ ਵੇਖ ਹੈਰਾਨ ਹੁੰਦਾ ਹੈ। ਰਾਜੂ ਦੇ ਮੱਥੇ ‘ ਤੇ ਪਸੀਨਾ ਪਾਣੀ ਵਾਂਗ ਵੱਗ ਰਿਹਾ ਹੁੰਦਾ ਹੈ।ਰਾਜੂ ਦੀਆਂ ਲੱਤਾਂ ਕੰਬ ਉੱਠੀਆਂ। ਰਾਜੂ ਪੁੱਛਦਾ ਹੈ ਕਿ ,” ਰੁੱਖ ਕਿਵੇਂ ਬੋਲ ਸਕਦੈ..ਮੈ ਅੱਜ ਤੱਕ ਇਹ ਕਰਿਸ਼ਮਾਂ ਨਹੀਂ ਦੇਖਿਆ।” ਰੁੱਖ ਇਸ ਬਾਰੇ ਜਵਾਬ ਦਿੰਦਾ ਹੋਇਆ,’ ਅੱਜ ਤੋਂ ਪੰਜ ਹਜਾਰ ਸੌ ਸਾਲ ਕੁ ਪਹਿਲਾਂ ਮੇਰੇ ਪੂਰਵਜ਼ ਇਸ ਧਰਤੀ ਉੱਤੇ ਆਏ ਸੀ। ਉਹ ਬਹੁਤ ਹੀ ਜਿਆਦਾ ਹਰੇ ਭਰੇ ਤੇ ਸਰਬ – ਸ਼ਕਤੀਸ਼ਾਲੀ ਸੀ। ਉਹਨਾਂ ਦੇ ਪਰਿਵਾਰ ਵੀ ਉਸ ਵਕ਼ਤ ਸ਼ਾਮਿਲ ਸੀ। ਇੱਕ ਵਾਰ ਪ੍ਰਮਾਤਮਾ ਦੀ ਸ਼ਕਤੀ ਇੱਕ ਰੁੱਖ ਉੱਤੇ ਟਕਰਾਈ। ਉਸ ਰੁੱਖ ਵਿੱਚੋਂ ਇਕ ਤੇਜ਼ ਰੋਸ਼ਨੀ ਕਿਰਨ ਦੀ ਪਈ। ਜੋ ਕੋਈ ਉਸ ਰੁੱਖ ਦੇ ਨਾਲ ਜੁੜਦਾ,ਉਹ ਬੋਲਣ ਲੱਗ ਪੈਂਦਾ। ਕੁਝ ਇਸ ਤਰ੍ਹਾਂ ਹੀ ਮੇਰੇ ਪੂਰਵਜ਼ ਬੋਲਣ ਲੱਗ ਪਏ। ਇਤਿਹਾਸਿਕ ਪੱਖੋਂ ਉਸ ਵਕ਼ਤ ਬਹੁਤ ਤਬਾਹੀ ਹੋਈ ਸੀ। ਉਸ ਵਕ਼ਤ ਜਵਾਲਾਮੁੱਖੀਆਂ ਦਾ ਫੱਟਣਾ ਆਮ ਗੱਲ ਸੀ। ਉਸ ਸਮੇਂ ਵੱਡੇ ਵੱਡੇ ਜੀਵ ਜੰਤੂਆਂ ਦਾ ਰਾਜ ਹੁੰਦਾ ਸੀ। ਮੈ ਨਹੀ ਜਾਣਦਾ ਸੀ ਇਸ ਧਰਤੀ ਦੇ ਬਾਰੇ,ਜਦੋਂ ਹਜਾਰਾਂ ਸਾਲਾਂ ਬਾਅਦ ਅੱਖ ਖੁੱਲ੍ਹੀ ਤਾਂ ਮੈ ਆਪਣੇ ਆਪ ਨੂੰ ਇਕੱਲਾਪਨ ਮਹਿਸੂਸ ਕੀਤਾ। ਮੈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਹਰ ਕੋਈ ਡਰ ਕੇ ਦੂਰ ਚਲਾ ਜਾਇਆ ਕਰਦਾ। ਮੈ ਅੱਖ ਇਸ ਲਈ ਨਹੀਂ ਖੋਲ੍ਹਦਾ ਸੀ ਕਿਉਂਕਿ ਮੈਨੂੰ ਪਤਾ ਹੈ,ਅੱਜ ਦੇ ਵਕ਼ਤ ਦਾ ਇਤਿਹਾਸ ਉਹਨਾਂ ਹੀ ਪੱਥਰ ਦਿਲ ਹੋਵੇਗਾ ਜਿਹਨਾਂ ਉਸ ਵਕ਼ਤ ਦੇ ਪ੍ਰਾਣੀ ਕਰਿਆ ਕਰਦੇ ਸੀ। ਉਹ ਬਾਲਣ ਸਾਨੂੰ ਕੱਟ ਵੱਢ ਕੇ ਹੀ ਪੂਰਾ ਕਰਿਆ ਕਰਦੇ ਸੀ। ਸਾਡੀ ਜਿੰਦਗੀ ਨਰਕ ਨਾਲੋਂ ਵੀ ਭੈੜੀ ਇੱਥੇ ਰਹਿ ਲੱਗਦੀ ਸੀ। ” ਮੈ ਆਪਣੀ ਕਿਸਮਤ ਨਾਲ ਜੁੜਿਆ ਹਾਂ। ਮੈ ਵੀ ਉਹਨਾਂ ਵਿੱਚੋਂ ਇੱਕ ਰੁੱਖ ਹਾਂ। ਮੈਨੂੰ ਗਲਤ ਨਾ ਸਮਝਿਓ। ”
ਰਾਜੂ ਨੇ ਰੁੱਖ ਦੀ ਸਾਰੀ ਗੱਲ ਨੂੰ ਬੜੇ ਗੋਰ ਨਾਲ ਧਿਆਨ ਦਿੱਤਾ। ਰਾਜੂ ਅਚਾਨਕ ਖੁਸ਼ ਹੋਇਆ। ਰਾਜੂ ਨੇ ਸਬ ਤੋਂ ਪਹਿਲਾਂ ਰੁੱਖ ਨੂੰ ਗਲ਼ ਲਗਾਇਆ। ਇਹ ਸਬ ਰੁੱਖ ਵੇਖ ਬੜਾ ਖੁਸ਼ ਹੋਇਆ।
ਰੁੱਖ ਨਾਲ ਰਾਜੂ ਨੇ ਇੱਕ ਵਾਅਦਾ ਕੀਤਾ,’ ਰੁੱਖ ਮੇਰੇ ਦੋਸਤ ਇੱਕ ਵਾਅਦਾ ਕਰਦਾ ਹਾਂ ਕਿ ਜਿੰਦਗੀ ਵਿੱਚ ਭਾਵੇਂ ਮੇਰੇ ਉੱਤੇ ਲੱਖ ਮੁਸੀਬਤਾਂ ਆਉਣ,ਤੇਰੇ ਉੱਤੇ ਇੱਕ ਵੀ ਖਰੋਚ ਨਹੀਂ ਆਉਣ ਦਵਾਂਗਾ।’ ਰੁੱਖ ਦਾ ਵਿਸ਼ਵਾਸ਼ ਜਿੱਤਦੇ ਹੋਏ ਰਾਜੂ ਨੇ ਪੂਰਾ ਯਕੀਨ ਦਿਵਾਇਆ।
ਰੁੱਖ ਬਹੁਤ ਭੋਲਾ ਤੇ ਸੂਝਵਾਨ ਸੀ। ਰੁੱਖ ਨੇ ਇੱਕ ਵਾਅਦਾ ਹੋਰ ਮੰਗਿਆ ਕਿ ,’ ਦੋਸਤ ਰਾਜੂ ਤੁਸੀ ਇੱਕ ਵਾਅਦਾ ਹੋਰ ਕਰੋ..ਤੁਸੀ ਮੇਰੇ ਬਾਰੇ ਕਿਸੇ ਨੂੰ ਵੀ ਨਹੀਂ ਦੱਸੋਂਗੇ ਤੇ ਨਾ ਹੀ ਮੈਨੂੰ ਮਿਲਵਾਉਣ ਲਈ ਕਿਸੇ ਆਪਣੇ ਨੂੰ ਲੈ ਕੇ ਆਵੋਂਗੇ,ਅਗਰ ਦੋਸਤ ਇੰਝ ਤੁਸੀ ਕਰਦੇ ਹੋ ਤਾਂ ਮੈ ਇੱਥੋਂ ਗੁੰਮ ਹੋ ਜਾਊਂਗਾ।’ ਰਾਜੂ ਨੇ ਆਪਣੀ ਜਿੰਦਗੀ ਦਾ ਅਹਿਮ ਫ਼ੈਸਲਾ ਉਸ ਵਕ਼ਤ ਹੀ ਲੈ ਲਿਆ।
ਜਿੰਦਗੀ ਕਾਫ਼ੀ ਕੀਮਤੀ ਹੈ ਜੋ ਕਿ ਸਾਨੂੰ ਕੁਦਰਤ ਤੋਂ ਹੀ ਮਿਲਦੀ ਹੈ। ਅੱਜ ਦਾ ਮਨੁੱਖ ਇਹ ਭੁੱਲ ਗਿਆ ਹੈ ਕਿ ਰੁੱਖਾਂ ਨੇ ਹੀ ਸਾਡੀ ਧਰਤੀ ਨੂੰ ਬਚਾਇਆ ਹੈ ਤੇ ਬਚਾ ਕੇ ਰੱਖਿਆ ਹੈ। ਜੋ ਇਨਸਾਨ ਰੁੱਖਾਂ ਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਨੂੰ ਤੁਰੰਤ ਰੋਕਿਆ ਜਾਵੇ। ਰਾਜੂ ਨੇ ਆਰਾਮ ਕਰਨ ਬਾਰੇ ਸੋਚਿਆ। ਰੁੱਖ ਦਾ ਪਹਿਲਾਂ ਸਵਾਲ ਇਹ ਸੀ ਕਿ ਠੰਢੀ ਛਾਂ ਕਿਉਂ ਆਏ ਹੋ।’ ਇਸ ਬਾਰੇ ਰਾਜੂ ਨੇ ਇਹ ਦੱਸਿਆ ਕਿ,’ ਮੈ ਆਪਣੀ ਭੈਣ ਦੇ ਘਰ ਜਾ ਰਿਹਾ ਹਾਂ। ਉਹ ਬਹੁਤ ਬੀਮਾਰ ਹੈ। ਉਸਦਾ ਘਰ ਵਾਲਾ ਨਸ਼ੇੜੀ ਹੈ। ਉਹ ਗਲਤ ਕੰਮਾਂ – ਕਾਰਾਂ ਵਿੱਚ ਹੀ ਰੁੱਝਿਆ ਰਹਿੰਦਾ ਹੈ। ਮੈ ਉਸਤੋਂ ਬਹੁਤ ਤੰਗ ਹਾਂ। ਉਸਨੇ ਮੇਰੀ ਭੈਣ ਦਾ ਜੀਵਨ ਖਰਾਬ ਕਰ ਦਿੱਤਾ ਹੈ। ਕਈ ਮੀਲ ਤੁਰਨ ਕਰਕੇ ਮੈ ਬਹੁਤ ਥੱਕ ਗਿਆ ਸੀ। ਜਿਸ ਕਰਕੇ ਮੈ ਛਾਂ ਹੇਠ ਆਰਾਮ ਕਰਨ ਲਈ ਆਇਆ ਸੀ।’ ਰੁੱਖ ਨੂੰ ਰਾਜੂ ਦੀ ਗੱਲ ਸੁਣਦਿਆ ਬਹੁਤ ਦੁੱਖ ਹੋਇਆ ਤੇ ਉਹ ਆਪਣੇ ਸ਼ਬਦਾਂ ਵਿੱਚ ਇੰਝ ਬਿਆਨ ਕਰਦਾ ਹੈ ਕਿ,’ ਬੜਾ ਦੁੱਖ ਹੋਇਆ ਇਹ ਸੁਣਕੇ…ਰਿਸ਼ਤਾ ਅਨਮੋਲ ਹੁੰਦਾ ਹੈ ਤੇ ਇਸ ਨੂੰ ਦਿਲ ਤੋਂ ਨਿਭਾਉਣਾ ਚਾਹੀਦਾ ਹੈ। ਜੋ ਇਨਸਾਨ ਸਹੀ ਕਦਮ ਚੱਲ ਕੇ ਵੀ ਕਦਰ ਪਾਉਣਾ ਭੁੱਲ ਜਾਵੇ ਤੇ ਸਾਥੀ ਦਾ ਸਾਥ ਛੱਡਣ ਦੀ ਗੱਲ ਜਤਾਵੇ ਉਸ ਨੂੰ ਉਸਦੇ ਕਰਮਾਂ ਦੀ ਸਜ਼ਾ ਜਰੂਰ ਮਿਲਦੀ ਹੈ। ਦੋਸਤ ਰਾਜੂ ਤੁਸੀ ਹੁਣ ਆਰਾਮ ਕਰ ਲਵੋ ਤੇ ਜਲਦੀ ਤੋਂ ਜਲਦੀ ਆਪਣੀ ਭੈਣ ਦਾ ਇਲਾਜ਼ ਇੱਕ ਚੰਗੇ ਹਕੀਮ ਕੋਲੋਂ ਕਰਵਾਓ।’
ਰਾਜੂ ਰੁੱਖ ਦੀ ਗੱਲ ਸੁਨਣ ਤੋਂ ਬਾਅਦ ਆਰਾਮ ਕਰਨ ਲਈ ਪਹਿ ਜਾਂਦਾ ਹੈ। ਗੂੜ੍ਹੀ ਨੀਂਦਰ ਤੇ ਚੈਨ ਦੀ ਨੀਂਦ ਆ ਜਾਣ ਤੋਂ ਬਾਅਦ ਰਾਜੂ ਸੁੱਤਾ ਹੀ ਰਹਿ ਗਿਆ। ਇੱਕ ਘੰਟੇ ਬਾਅਦ ਰਾਜੂ ਦੀ ਅੱਖ ਖੁੱਲ੍ਹਦੀ ਹੈ ਤੇ ਰਾਜੂ ਰੁੱਖ ਨਾਲ ਗਲ਼ ਕਰਨ ਬਾਰੇ ਉੱਠਦਾ ਹੈ, ‘ ਦੋਸਤ ਰੁੱਖ ਹੁਣ ਮੈ ਉੱਠਦਾ ਹਾਂ ਕਾਫ਼ੀ ਵਧੀਆ ਨੀਂਦ ਆਈ ਤੇ ਮੈਨੂੰ ਆਰਾਮ ਬਹੁਤ ਵਧੀਆ ਮਿਲਿਆ। ਠੰਢੀ ਛਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।’ ਰੁੱਖ ਕੁਝ ਮਿੰਟ ਲਈ ਕੁਝ ਨਾ ਬੋਲਿਆ। ਰਾਜੂ ਨੇ ਫਿਰ ਤੋਂ ਗੱਲ ਦੁਹਰਾਉਣ ਦੀ ਕੋਸ਼ਿਸ਼ ਕੀਤੀ ਪਰ ਰੁੱਖ ਫਿਰ ਨਾ ਬੋਲਿਆ। ਰਾਜੂ ਜਦੋਂ ਜਾਣ ਲੱਗਾ ਤਾਂ ਰੁੱਖ ਨੇ ਉਸਦਾ ਹੱਥ ਫੜ੍ਹਿਆ ਤੇ ਉਸਨੂੰ ਰੋਕਿਆ। ਰਾਜੂ ਨੂੰ ਨਿਰਾਸ਼ ਦੇਖ ਰੁੱਕ ਵੀ ਉਦਾਸ ਹੋ ਗਿਆ। ਜਿਸ ਕਰਕੇ ਰੁੱਖ ਨੂੰ ਬੋਲਣਾ ਹੀ ਪਿਆ। ਰਾਜੂ ਦੇ ਅੱਖਾਂ ਵਿੱਚੋਂ ਅੱਥਰੂ ਅਾ ਖੜ੍ਹ ਗਏ। ਰੁੱਖ ਲਈ ਇਹਨਾਂ ਪਿਆਰ ਦੇਖ ਰਾਜੂ ਦਾ ਜਾਣ ਦਾ ਦਿਲ ਬਿਲਕੁੱਲ ਵੀ ਨਹੀਂ ਕਰ ਰਿਹਾ ਸੀ। ਰੁੱਖ ਨੇ ਸਮਝਾਇਆ ਤੇ ਖੁਸ਼ੀ ਖੁਸ਼ੀ ਅਲਵਿਦਾ ਕੀਤਾ। ਰੁੱਖ ਬਹੁਤ ਖੁਸ਼ ਸੀ ਕਿ ਉਸ ਨੂੰ ਉਸਦਾ ਕਰੀਬੀ ਤੇ ਸੱਚਾ ਦੋਸਤ ਮਿਲਿਆ। ਰੁੱਖ ਆਪਣੇ ਵਕ਼ਤ ਨਾਲ ਚੁੱਪ ਹੋ ਜਾਇਆ ਕਰਦਾ ਸੀ। ਉਦਾਸੀ ਰੁੱਖ ਨੂੰ ਬਿਲਕੁੱਲ ਵੀ ਪਸੰਦ ਨਹੀਂ ਸੀ ਜਿਸ ਕਰਕੇ ਰਾਜੂ ਦਾ ਵਿਸ਼ਵਾਸ਼ ਇੱਕ ਜੁੱਟ ਤੇ ਹਮੇਸ਼ਾ ਲਈ ਬਣ ਕੇ ਰਹਿ ਗਿਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016