ਜਦੋਂ ਪਾਣੀ ਬੋਲ ਪਿਆ
****************
ਜਦੋ ਓਹਨੇ ਘੜੇ ਦੇ
ਪਾਣੀ ਨੂੰ
ਪੀਣ ਲਈ
ਹੱਥ ਲਾਇਆ ਤਾਂ
ਘੜੇ ਦੇ ਪਾਣੀ ਚੋਂ
ਅਵਾਜ ਆਈ
ਕੌਣ ਹੈ ਤੂੰ
ਸਵਰਨ ਜਾਤੀ ਦਾ
ਹੈਂ ਜਾ ਅਛੂਤ
ਉਹ ਡਰ ਕੇ
ਪਿਆਸਾ ਹੀ
ਮੁੜ ਆਇਆ
ਓਹਨੂੰ ਨਹੀਂ ਸੀ
ਪਤਾ ਕੇ ਉਹ ਕੌਣ ਹੈ
ਉਹ ਸੀ ਭੋਲਾ
ਕਮਸਿਨ ਉਮਰਾਂ
ਦਾ ਹਾਣੀ
ਨਾ ਇਹ ਬੁਝਾਰਤ
ਕਿਸੇ ਤੋਂ ਜਾਣੀ
ਇਹ ਤਾਂ ਸਬਕ ਨਹੀਂ
ਸੀ ਕਿਸੇ ਪੜਾਇਆ
ਕਿਉਂ ਮਾਰੀ ਗਈ
ਘੜੇ ਦੀ ਮੱਤ
ਉਸ ਨੇ ਤਾਂ ਸੁਣ
ਰੱਖਿਆ ਸੀ
ਸੀ ਪਵਨ ਗੁਰੂ
ਪਾਣੀ ਪਿਤਾ
ਮਾਤਾ ਧਰਤ ਮਹੱਤ
ਦਿਵਸ ਰਾਤ
ਦੋਵੇਂ ਦਾਈ ਦਾਇਆ
ਖੇਲੇ ਸਗਲ ਜਗੱਤ..
============
( ਤਪੀਆ )